-1.1 C
Vancouver
Sunday, January 19, 2025

ਜਲਵਾਯੂ ਪਰਿਵਰਨ ਕਾਰਨ ਕੈਨੇਡਾ ਵਿੱਚ ਕੁਦਰਤੀ ਆਫਤਾਂ ਦੀ ਸੰਭਾਵਨਾ ਵਧਾਈ

 

 

ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦੇ 2024 ਕੁਦਰਤੀ ਆਪਦਾਵਾਂ ਦੀ ਰਿਪੋਰਟ ਕੀਤੀ ਜਾਰੀ, ਕੁਦਰਤੀ ਆਫ਼ਤਾਂ ਕਾਰਨ ਇੰਸ਼ੋਰੈਂਸ ਕਲੇਮ ਲਈ ਕਈ ਗੁਣਾ ਵਧੇ

ਸਰੀ, (ਸਿਮਰਨਜੀਤ ਸਿੰਘ): ਇੰਸ਼ੋਰੈਂਸ ਬਿਊਰੋ ਆਫ਼ ਕੈਨੇਡਾ ਨੇ ਆਪਣੀ 2024 ਦੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕੈਨੇਡਾ ਵਿੱਚ ਕੁਦਰਤੀ ਆਫ਼ਤਾਂ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਦੀ ਸੰਭਾਵਨਾ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਜਲਵਾਯੂ ਪਰਿਵਰਤਨ ਦੇ ਕਾਰਨ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਕੈਨੇਡਾ ਦੇ ਕਈ ਸੂਬਿਆਂ ਵਿੱਚ ਹੜ੍ਹ, ਸੋਕਾ, ਜੰਗਲੀ ਅੱਗਾਂ ਵਰਗਰੀਆਂ ਭਿਆਨਕ ਸਥਿਤੀਆਂ ਪੈਦਾ ਹੋ ਰਹੀਆਂ ਹਨ। ਰਿਪੋਰਟ ਮੁਤਾਬਿਕ, ਜਲਵਾਯੂ ਪਰਿਵਰਤਨ ਨਾਲ ਸੰਬੰਧਿਤ ਆਫਤਾਂ ਵਿੱਚ ਵਾਧਾ ਹੋ ਰਿਹਾ ਹੈ। ”ਸਮੁੰਦਰ ਦੇ ਸਤਹਿ ਵਿੱਚ ਵਾਧਾ, ਗਰਮ ਲਹਿਰਾਂ ਅਤੇ ਵਧੀਆ ਪਹਾੜੀ ਹਵਾਵਾਂ ਨੇ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਨੂੰ ਕਾਫ਼ੀ ਵਧਾ ਦਿੱਤਾ ਹੈ,”  ਰਿਪੋਰਟ ਦੇ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਸਭ ਤੋਂ ਵੱਧ ਹੈ ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਵੇਖਣ ਨੂੰ ਵੀ ਮਿਲ ਰਹੀਆਂ ਹਨ। ਹਰ ਸਾਲ ਜੰਗਲੀ ਅੱਗਾਂ ਕਾਰਨ ਹੋ ਰਿਹਾ ਉਜਾੜਾ, ਪਿਛਲੇ ਕੁਝ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਇਥੋਂ ਦਾ ਜਨ-ਜੀਵਨ ਕਈ ਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੇ। ਪ੍ਰਦੂਸ਼ਣ ਦੀ ਵਧ ਰਹੀ ਮਾਤਰਾ ਅਤੇ ਮੌਸਮੀ ਬਦਲਾਅ ਨਾਲ ਹੋਰ ਖ਼ਤਰੇ ਪੈਦਾ ਹੋ ਰਹੇ ਹਨ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਕਾਰਾਂ ਅਤੇ ਕਮਿਊਨਿਟੀਜ਼ ਨੂੰ ਜਲਵਾਯੂ ਬਦਲਾਅ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਲੋਕਾਂ ਨੂੰ ਸੰਭਾਵਿਤ ਆਫ਼ਤਾਂ ਲਈ ਤਿਆਰ ਕਰਨ ਲਈ ਜ਼ਿਆਦਾ ਮਦਦ ਦੀ ਲੋੜ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਵੀਂ ਤਕਨਾਲੋਜੀਆਂ ਅਤੇ ਸਹਾਇਕ ਸਕੀਮਾਂ ਨੂੰ ਲਾਗੂ ਕਰਨ ਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਉਤੇ ਕੰਮ ਕਰਨ।

Related Articles

Latest Articles