7.1 C
Vancouver
Sunday, November 24, 2024

ਬਰਨਬੀ ਰਿਫਾਈਨਰੀ ਬੰਦ ਹੋਣ ਦੇ ਕਾਰਨਾਂ ਬਾਰੇ ਪਾਰਕਲੈਂਡ ਕਾਰਪੋਰੇਸ਼ਨ ਨੇ ਜਾਰੀ ਕੀਤੀ ਰਿਪੋਰਟ

 

 

ਸਰੀ, (ਸਿਮਨਰਜੀਤ ਸਿੰਘ): ਫੳਰਕਲੳਨਦ ਛੋਰਪ. ਨੇ ਆਪਣੇ ਬਰਨਾਬੀ ਰਿਫਾਈਨਰੀ ਵਿੱਚ ਜਨਵਰੀ ਮਹੀਨੇ ਦੌਰਾਨ ਵਾਪਰਟੀ ਘਟਨਾ ਤੋਂ ਬਾਅਦ ਰਿਫਾਈਨਰੀ ਬੰਦ ਕਰਨ ਦੇ ਸਬੰਧ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ, ਇਸ ਦੌਰਾਨ ਮੈਟਰੋ ਵੈਨਕੂਵਰ ਦੇ ਕਈ ਹਿੱਸਿਆਂ ‘ਚ ਲੋਕਾਂ ਨੂੰ ਜ਼ਹਿਰਲੀ ਬਦਬੂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਉਨ੍ਹਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ ਸੀ।

ਬੀਤੇ ਦਿਨੀਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਧਾਰਣ ਤੌਰ ‘ਤੇ ਠੰਡ ਦੇ ਮੌਸਮ ਕਾਰਨ ਇਹ ਘਟਨਾ ਵਾਪਰੀ ਸੀ, ਜਿਸ ਨਾਲ ਰਿਫਾਈਨਰੀ ‘ਚੋਂ ਇੱਕ ਬਦਬੂ ਆਸਪਾਸ ਦੇ ਕਈ ਇਲਾਕਿਆਂ ‘ਚ ਫੈਲ ਗਈ ਸੀ ਅਤੇ 100 ਤੋਂ ਵੱਧ ਵਸਨੀਕਾਂ ਤੋਂ ਸ਼ਿਕਾਇਤਾਂ ਦਾ ਕਾਰਨ ਬਣੀ।

12 ਜਨਵਰੀ ਨੂੰ ਰਿਫਾਈਨਰੀ ਬੰਦ ਕਰ ਦਿੱਤੀ ਗਈ ਸੀ ਪਰ ਜਦੋਂ ਟੀਮਾਂ ਕਈ ਦਿਨਾਂ ਤੱਕ ਇਸ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸਨ ਤਾਂ 21 ਜਨਵਰੀ ਦੀ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਤੋਂ ਬਾਅਦ ਰਿਫਾਈਨਰੀ ਦੀਆਂ ਚਿਮਨੀਆਂ ਤੋਂ “ਹਰਾ-ਕਾਲਾ” ਧੂੰਆਂ ਆਪਸ ਪਾਸ ਦੇ ਇਲਾਕਿਆਂ ‘ਚ ਫੈਲ ਗਿਆ ਜੋ ਕਿ ਜ਼ਹਿਰੀਲੀ ਬਦਬੂ ਦਾ ਕਾਰਨ ਬਣਿਆ ਸੀ।

ਇਹ ਰਿਪੋਰਟ ਵਿੱਚ ਅਗੇ ਕਿਹਾ ਗਿਆ ਹੈ ਕਿ ਇਹ ਸਮੱਸਿਆਵਾਂ “ਵਾਲਵ ਦੀ ਲੀਕੇਜ਼ ਜਾਂ ਸਿਸਟਮ ਵਿੱਚ ਗੰਦਗੀ” ਦੇ ਕਾਰਨ ਹੋਈ ਜਾਪਦੀ ਹੈ। ਜਦੋਂ ਇਸ ਸਥਿਤੀ ਦਾ ਸਾਹਮਣਾ ਹੋਇਆ ਤਾਂ ਸਾਈਟ ਤੋਂ ਜ਼ਰੂਰੀ ਕਰਮਚਾਰੀਆਂ ਬਾਹਰ ਕੱਢ ਕੇ ਸਾਈਟ ਖਾਲੀ ਕਰਵਾ ਲਈ ਗਈ ਅਤੇ ਐਮਰਜੈਂਸੀ ਟੀਮਾਂ ਨੂੰ ਸੂਚਿਤ ਕੀਤਾ ਗਿਆ ਅਤੇ ਜਨਤਕ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।

ਬਰਨਾਬੀ ਸ਼ਹਿਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੈ ਕਿ ਪਾਰਕਲੈਂਡ ਉਤਸਰਜਨ ਦੇ ਰਿਲੀਜ਼ ਨੂੰ ਸੁਧਾਰਨ ਲਈ ਕਦਮ ਚੁੱਕ ਰਹੀ ਹੈ ਅਤੇ ਜਨਤਕ ਅਤੇ ਹੋਰ ਸਟੇਕਹੋਲਡਰਾਂ ਨਾਲ ਸੰਚਾਰ ਵਿੱਚ ਸੁਧਾਰ ਕਰਨ ਲਈ ਤਿਆਰ ਹੈ।

ਪਾਰਕਲੈਂਡ ਦੀ ਰਿਪੋਰਟ ਅਨੁਸਾਰ, 29 ਮਾਰਚ ਤੱਕ ਰਿਫਾਈਨਰੀ ਵਿੱਚ ਨਾਰਮਲ ਕਾਰਵਾਈਆਂ ਮੁੜ ਸ਼ੁਰੂ ਹੋ ਗਈਆਂ। ਇਸ ਵਿੱਚ ਕਿਹਾ ਗਿਆ ਹੈ ਕਿ ਜਨਵਰੀ ਦੇ ਲੰਬੇ ਠੰਡੇ ਮੌਸਮ ਨੇ ਰਿਫਾਈਨਰੀ ਦੇ ਸਾਧਨਾਂ ਨਾਲ ਸਮੱਸਿਆਵਾਂ ਪੈਦਾ ਕੀਤੀਆਂ, ਜਿਸ ਨਾਲ ਕੁਝ ਸੈਂਸਰ ਫ੍ਰੀਜ਼ ਹੋ ਗਏ ਸਨ ਜਿਸ ਕਾਰਨ ਦਿਕਤਾਂ ਖੜ੍ਹੀਆਂ ਹੋ ਗਈਆਂ ਸਨ ਅਤੇ ਮੈਟਰੋ ਵੈਂਕੂਵਰ ਦਾ ਕੁਝ ਹਿੱਸਾ ਗੰਦੀ ਬਦਬੂ ਦਾ ਸ਼ਿਕਾਰ ਹੋ ਗਿਅ ਸੀ।

Related Articles

Latest Articles