5.7 C
Vancouver
Friday, November 22, 2024

ਬੀ.ਸੀ. ਐਨ.ਡੀ.ਪੀ. ਨੇ ਨੌਰਥ ਡੈਲਟਾ ‘ਚ ਚੋਣ ਮੁਹਿੰਮ ਦਾ ਦਫ਼ਤਰ ਖੋਲ੍ਹਿਆ

 

ਨੌਰਥ ਡੈਲਟਾ (ਸਿਮਰਨਜੀਤ ਸਿੰਘ) ਆਉਣ ਵਾਲੀਆਂ ਚੋਣਾਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਬ੍ਰਿਟਿਸ਼ ਕੋਲੰਬੀਆ ਐਨਡੀਪੀ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ਼ੁੱਕਰਵਾਰ ਨੂੰ ਬੀਸੀ ਐਨਡੀਪੀ ਦੇ ਨੇਤਾ ਡੇਵਿਡ ਈਬੀ ਨੇ ਨੌਰਥ ਡੈਲਟਾ ਵਿੱਚ ਜੈਸੀ ਸੂਨਰ (ਸਰੀ ਨਿਊਟਨ), ਰਚਨਾ ਸਿੰਘ (ਸਰੀ ਨਾਰਥ), ਅਤੇ ਰਵਿ ਕਾਹਲੋਂ (ਡੈਲਟਾ ਨਾਰਥ) ਨਾਲ਼ ਮਿਲ ਕੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।

ਇਸ ਮੁਹਿੰਮ ਦਾ ਉਦੇਸ਼ ਸਥਾਨਕ ਸਮਾਜ ਨਾਲ ਜੁੜਨਾ ਅਤੇ ਚੋਣਾਂ ਲਈ ਉਮੀਦਵਾਰਾਂ ਨੂੰ ਵਧੇਰੇ ਮਜ਼ਬੂਤ ਕਰਨਾ ਹੈ। ਡੇਵਿਡ ਈਬੀ ਨੇ ਸਮਾਜ ਨੂੰ ਸੂਚਿਤ ਕੀਤਾ ਕਿ ਬੀਸੀ ਐਨਡੀਪੀ ਦੀ ਟੀਮ ਸਮਾਜ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ”ਅਸੀਂ ਬੀਸੀ ਦੇ ਵਾਸੀਆਂ ਲਈ ਮੁੱਖ ਸਮੱਸਿਆਵਾਂ ਹੱਲ ਕਰਨ ਲਈ ਪ੍ਰਤੀਬੱਧ ਹਾਂ, ਅਤੇ ਇਸ ਮੁਹਿੰਮ ਰਾਹੀਂ ਅਸੀਂ ਲੋਕਾਂ ਦੇ ਦਿਲ ਜਿੱਤਣ ਦੇ ਯਤਨ ਕਰਾਂਗੇ”

ਇਸ ਮੌਕੇ ਸਥਾਨਕ ਵਰਕਰਾਂ ਅਤੇ ਸਮਰਥਕਾਂ ਨਾਲ਼ ਰਵਾਇਤੀ ਸਵਾਲ-ਜਵਾਬ ਸੈਸ਼ਨ ਵੀ ਆਯੋਜਿਤ ਕੀਤੇ ਗਏ। ਜੈਸੀ ਸੂਨਰ ਨੇ ਕਿਹਾ, “ਮੈਂ ਸਰੀ ਨਿਊਟਨ ਵਿੱਚ ਭਰੋਸੇਯੋਗ ਪ੍ਰਤਿਨਿਧਿਤਾ ਦੇਣ ਲਈ ਤਿਆਰ ਹਾਂ, ਅਤੇ ਸਾਡੇ ਇਲਾਕੇ ਦੇ ਵਾਸੀਆਂ ਨੂੰ ਬਿਹਤਰ ਸੇਵਾਵਾਂ ਮਿਲਣ ਲਈ ਮੈਂ ਵਚਨਬੱਧ ਹਾਂ।”

ਰਚਨਾ ਸਿੰਘ ਨੇ ਸਰੀ ਨਾਰਥ ਦੀ ਵਿਰਾਸਤ ਤੇ ਫਖਰ ਜਤਾਉਂਦੇ ਹੋਏ ਕਿਹਾ ਕਿ ਉਹ ਆਪਣੇ ਇਲਾਕੇ ਦੀਆਂ ਭਲਾਈ ਸਕੀਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਗੇ। “ਸਰੀ ਵਿੱਚ ਸਾਡਾ ਮਕਸਦ ਵਧੇਰੇ ਜ਼ਰੂਰਤਮੰਦ ਪਰਿਵਾਰਾਂ ਅਤੇ ਬੱਚਿਆਂ ਲਈ ਪਹੁੰਚਯੋਗ ਸੇਵਾਵਾਂ ਮੁਹੱਈਆ ਕਰਾਉਣ ਦਾ ਹੈ।”

ਰਵੀ ਕਾਹਲੋਂ ਨੇ ਡੈਲਟਾ ਨਾਰਥ ਦੇ ਵਿਕਾਸ ਲਈ ਆਪਣੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ, ਉਹਨਾਂ ਨੇ ਕਿਹਾ, “ਡੈਲਟਾ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਪੂਰੀ ਟੀਮ ਨਾਲ਼ ਮਿਹਨਤ ਕਰਾਂਗੇ।”

ਇਸ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ।

Related Articles

Latest Articles