0.8 C
Vancouver
Sunday, January 19, 2025

ਬੀ.ਸੀ. ਦੀਆਂ ਬੰਦਰਗਾਹਾਂ ਦੇ ਲੌਂਗਸ਼ੋਰ ਫੋਰਮੈਨਾਂ ਨੇ ਆਟੋਮੇਸ਼ਨ ਤੇ ਚਲ ਰਹੇ ਵਿਵਾਦ ਨੂੰ ਲੈ ਕੇ ਹੜ੍ਹਤਾਲ ਦੇ ਹੱਕ ‘ਚ ਪਾਈਆਂ ਵੋਟਾਂ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪੋਰਟਾਂ ‘ਤੇ ਕੰਮ ਕਰਨ ਵਾਲੇ ਫੋਰਮੈਨਾਂ ਦੀ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਸ ਦੇ ਮੈਂਬਰਾਂ ਨੇ ਵਿਆਪਕ ਹੜਤਾਲ ਕਰਨ ਲਈ ਕੀਤੀ ਵੋਟਿੰਗ ਵਿੱਚ 96 ਫੀਸਦੀ ਵੋਟਾਂ ਹੜਤਾਲ ਕਰਨ ਦੇ ‘ਚ ਹੱਕ ਪਈਆਂ ਹਨ। ਇਹ ਵੋਟਿੰਗ ਪੋਰਟ ਮਾਲਕਾਂ ਨਾਲ ਚੱਲ ਰਹੇ ਲੇਬਰ ਵਿਵਾਦ ‘ਤੇ ਅਧਾਰਿਤ ਸੀ, ਜਿਸ ਦੇ ਨਾਲ ਕਈ ਮੁਦਿਆਂ ‘ਤੇ ਦੋ ਪੱਖਾਂ ਵਿਚਕਾਰ ਸੰਘਰਸ਼ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ।

ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੈਅਰਹਾਊਸ ਯੂਨੀਅਨ ਦੇ ਸ਼ਿਪ ਅਤੇ ਡੌਕ ਫੋਰਮੈਨਾਂ ਦੀ ਯੂਨੀਅਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹਨਾਂ ਦੇ ਮੈਂਬਰਾਂ ਨੇ ਉਦਯੋਗ-ਵਿਆਪਕ ਵੋਟਿੰਗ ਵਿੱਚ 96 ਫੀਸਦੀ ਬਹੁਮਤ ਨਾਲ ਹੜਤਾਲ ਦਾ ਸਮਰਥਨ ਕੀਤਾ। ਹਾਲਾਂਕਿ, ਹਾਲੇ ਤੱਕ ਕੋਈ ਵੀ 72-ਘੰਟੇ ਦਾ ਹੜਤਾਲ ਜਾਂ ਤਾਲਾਬੰਦੀ ਦਾ ਨੋਟਿਸ ਜਾਰੀ ਨਹੀਂ ਕੀਤਾ ਗਿਆ।

ਇਹ ਹੜਤਾਲ ਦੀ ਸੰਭਾਵਨਾ ਸਿਰਫ਼ ਇੱਕ ਨਵੇਂ ਸਮਝੌਤੇ ਦੀ ਲੋੜ ਨਾਲ ਸੰਬੰਧਿਤ ਹੈ, ਜਿਸ ਵਿੱਚ ਖ਼ਾਸ ਤੌਰ ‘ਤੇ ਆਟੋਮੇਸ਼ਨ ਨੂੰ ਲੈ ਕੇ ਡੀ.ਪੀ. ਵਰਲਡ ਕੈਨੇਡਾ ਨਾਲ ਮਸਲੇ ਦੇ ਹੱਲ ‘ਤੇ ਅਧਾਰਤ ਹਨ। ਇਸ ਬਾਰੇ ਪਿਛਲੇ ਕੁਝ ਸਮਿਆਂ ਤੋਂ ਦੋ ਪੱਖਾਂ ਵਿਚਕਾਰ ਗੱਲਬਾਤ ਜਾਰੀ ਰਹੀ ਹੈ, ਪਰ ਅਜੇ ਤੱਕ ਕੋਈ ਮੁਕੰਮਲ ਨਤੀਜਾ ਸਾਹਮਣੇ ਨਹੀਂ ਆਇਆ।

ਯੂਨੀਅਨ ਨੇ ਪਹਿਲਾਂ ਕਿਹਾ ਸੀ ਕਿ ਉਹ ਸਾਰੇ ਉਦਯੋਗ ਵਿੱਚ ਹੜਤਾਲ ਨਹੀਂ ਚਾਹੁੰਦੇ ਹਨ, ਬਲਕਿ ਸਿਰਫ਼ ਡੀ.ਪੀ. ਵਰਲਡ ਕੈਨੇਡਾ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਡੀ.ਪੀ. ਵਰਲਡ ਉਨ੍ਹਾਂ ਪੋਰਟਾਂ ਵਿੱਚੋਂ ਇੱਕ ਹੈ, ਜਿਸ ਨਾਲ ਯੂਨੀਅਨ ਦਾ ਮੁੱਖ ਵਿਵਾਦ ਆਟੋਮੇਸ਼ਨ ਦੀ ਵਰਤੋਂ ਨੂੰ ਲੈ ਕੇ ਹੈ, ਜਿੱਥੇ ਕਾਮਿਆਂ ਦੀ ਗਿਣਤੀ ਬਹੁਤ ਘੱਟ ਰੱਖੀ ਜਾਂਦੀ ਹੈ।

ਯੂਨੀਅਨ ਦੇ ਪ੍ਰਧਾਨ ਫ੍ਰੈਂਕ ਮੋਰੇਨਾ ਦਾ ਕਹਿਣਾ ਹੈ ਕਿ ਡੀ.ਪੀ. ਵਰਲਡ ਦੀਆਂ ਜਥੇਬੰਦੀਆਂ ਨੇ ਯੂਨੀਅਨ ਦੀ ਕਾਊਂਟਰ-ਪੇਸ਼ਕਸ਼ ਦਾ ਜਵਾਬ ਸਿੱਧੇ ਤੌਰ ‘ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦੇ ਕੋਲ ਸ਼ਿਕਾਇਤ ਦਰਜ ਕਰਵਾ ਕੇ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਬੀ.ਸੀ. ਦੇ ਪੋਰਟਾਂ ‘ਤੇ ਕਈ ਮਜ਼ਦੂਰਾਂ ਦੀ ਹੜਤਾਲ ਕਾਰਨ ਪੋਰਟਾਂ ਦੇ ਕਾਮ-ਕਾਜ 13 ਦਿਨਾਂ ਲਈ ਠੱਪ ਰਹੇ ਸਨ ਅਤੇ ਇਸ ਦੇ ਨਾਲ ਕਈ ਬਿਲੀਅਨ ਡਾਲਰਾਂ ਦਾ ਵਪਾਰ ਰੁਕ ਗਿਆ ਸੀ। ਇਸ ਤੋਂ ਬਾਅਦ ਅਗਸਤ ਮਹੀਨੇ ਵਿੱਚ, ਕੈਨੇਡਾ ਦੇ ਵੱਡੇ ਰੇਲਵੇ ਸਿਸਟਮਾਂ ‘ਤੇ ਵੀ ਕੰਮ ਰੁਕਣ ਕਾਰਨ ਪੋਰਟਾਂ ਦੀ ਕੰਪਟੀਵਨਸ ਤੇ ਬੁਰਾ ਪ੍ਰਭਾਵ ਪਿਆ।

Related Articles

Latest Articles