3.6 C
Vancouver
Sunday, January 19, 2025

ਯੂ.ਬੀ.ਸੀ. ਵਿਖੇ ਨਿੱਜੀ ਰਿਹਾਇਸ਼ ਦੇ ਗੇਟ ‘ਤੇ ਟੰਗਿਆ ਮਿਲਿਆ ਸੂਰ ਦੇ ਕੱਟਿਆ ਸਿਰ

 

 

ਸਰੀ, (ਸਿਮਰਨਜੀਤ ਸਿੰਘ): ਬ੍ਰਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਵਿਖੇ ਇੱਕ ਨਿੱਜੀ ਰਿਹਾਇਸ਼ ਦੇ ਗੇਟ ‘ਤੇ ਸੂਰ ਦੇ ਕੱਟੇ ਸਿਰ ਨੂੰ ਟੰਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਜਾਂਚ ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਹੈ।

ਇੱਕ ਪ੍ਰੋ-ਪੈਲੇਸਟਾਈਨ ਵਿਦਿਆਰਥੀ ਸਮੂਹ, ਜਿਸ ਦਾ ਨਾਮ “ਪੀਪਲਜ਼ ਯੂਨੀਵਰਸਿਟੀ ਫੋਰ ਗਾਜ਼ਾ ਐਟ ਯੂਬੀਸੀ” ਹੈ, ਨੇ ਇਸ ਘਟਨਾ ਦੀ ਜ਼ਿੰਮੇਵਾਰੀ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਕਬੂਲੀ ਹੈ। ਸਮੂਹ ਨੇ ਸੂਰ ਦੇ ਸਿਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ‘ਤੇ ਇੱਕ ਬੈਨਰ ਵੀ ਲਗਿਆ ਹੋਇਆ ਸੀ, ਜਿਸ ‘ਤੇ ਲਿਖਿਆ ਸੀ, “ਫਗਿਸ ੌਡਡ ਛੳਮਪੁਸ” (ਕੈਂਪਸ ਤੋਂ ਪੁਲਿਸ ਬਾਹਰ ਰਹੇ)। “ਫਗਿਸ” ਸ਼ਬਦ ਕਾਫ਼ੀ ਸਮੇਂ ਤੋਂ ਪੁਲਿਸ ਦੇ ਪ੍ਰਤੀ ਤੌਹੀਨਜਨਕ ਸ਼ਬਦਵਾਲੀ ਵਜੋਂ ਵਰਤਿਆ ਜਾ ਰਿਹਾ ਹੈ।

ਇਸ ਸਮੂਹ ਨੇ ਮੰਗਲਵਾਰ ਨੂੰ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, “ਾਂੲ’ਰੲ ਬੳਚਕ” (ਅਸੀਂ ਵਾਪਸ ਆ ਗਏ ਹਾਂ)। ਇਹ ਪੋਸਟ ਯੂ.ਬੀ.ਸੀ. ਦੇ ਪ੍ਰਧਾਨ ਬੇਨੋਇਤ-ਐਂਟੋਨ ਬੇਕਨ ਨੂੰ ਇੱਕ ਚੇਤਾਵਨੀ ਦੇ ਤੌਰ ਤੇ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵਿਦਿਆਰਥੀ ਸਮੂਹ ਯੂਨੀਵਰਸਿਟੀ ਨੂੰ ਇਸਦੀ ਭੂਮਿਕਾ ਲਈ ਜ਼ਿੰਮੇਵਾਰ ਠਹਿਰਾਉਣਾ ਜਾਰੀ ਰੱਖੇਗਾ, ਕਿਉਂਕਿ ਉਹ ਇਜ਼ਰਾਇਲ ਅਤੇ ਹਮਾਸ ਦੇ ਵਿਚਾਲੇ ਚਲ ਰਹੇ ਟਕਰਾਅ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਨੂੰ ਨਿੰਦ ਰਹੇ ਹਨ।

ਇਹ ਵਿਦਿਆਰਥੀ ਸਮੂਹ ਪਿਛਲੇ ਅਪਰੈਲ ਵਿੱਚ ਵੀ ਯੂਨੀਵਰਸਿਟੀ ਵਿੱਚ ਆਪਣੇ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਲਗਾ ਕੇ ਬੇਠੇ ਸਨ ਅਤੇ ਉਨ੍ਹਾਂ ਦੀਆਂ ਮੰਗਾਂ ਵਿੱਚੋਂ ਇੱਕ ਸੀ ਕਿ ਯੂਨੀਵਰਸਿਟੀ ਨੂੰ ਉਹਨਾਂ ਸਟਾਕਾਂ ਵਿੱਚੋਂ ਪੈਸਾ ਕੱਢਣਾ ਚਾਹੀਦਾ ਹੈ, ਜੋ ਕਿ ਇਜ਼ਰਾਇਲ ਦੀ ਮਦਦ ਕਰ ਰਹੇ ਹਨ। ਇਸਦੇ ਜਵਾਬ ਵਿੱਚ ਯੂ.ਬੀ.ਸੀ. ਦੇ ਪ੍ਰਧਾਨ ਬੇਕਨ ਨੇ ਕਿਹਾ ਸੀ ਕਿ ਯੂਨੀਵਰਸਿਟੀ ਦੇ ਫੰਡ ਵਿੱਚ ਕੋਈ ਵੀ ਅਜਿਹੇ ਸਟਾਕ ਸਿੱਧੇ ਤੌਰ ‘ਤੇ ਨਹੀਂ ਹਨ।

ਸੂਰ ਦੇ ਸਿਰ ਨੂੰ ਕਿਸ ਥਾਂ ‘ਤੇ ਲਾਇਆ ਗਿਆ ਸੀ, ਇਸ ਬਾਰੇ ਨਾਂ ਹੀ ਆਰ.ਸੀ.ਐਮ.ਪੀ. ਅਤੇ ਨਾ ਹੀ ਯੂ.ਬੀ.ਸੀ. ਵਲੋਂ ਕੋਈ ਸਪਸ਼ਟ ਜਾਣਕਾਰੀ ਦਿੱਤੀ ਗਈ ਹੈ, ਪਰ ਮੀਡੀਆ ਵਿੱਚ ਆਈਆਂ ਤਸਵੀਰਾਂ ਤੋਂ ਇਹ ਸੂਚਨਾ ਮਿਲੀ ਕਿ ਇਹ ਸਿਰ ਇੱਕ ਗੇਟ ‘ਤੇ ਲਾਇਆ ਗਿਆ ਸੀ।

ਇਸ ਵਿਦਿਆਰਥੀ ਸਮੂਹ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਕਿ ਇਹ ਕਾਰਵਾਈ ਬੇਕਨ ਨੂੰ ਇਹ ਯਾਦ ਦਿਵਾਉਣ ਲਈ ਕੀਤੀ ਹੈ।  ਕੈਨੇਡਾ ਦੇ ਰਿਸਰਚ ਅਤੇ ਐਡਵੋਕੇਸੀ ਨਿਰਦੇਸ਼ਕ ਰਿਚਰਡ ਰੋਬਰਟਸਨ ਨੇ ਇਸ ਘਟਨਾ ‘ਤੇ ਨਿੰਦਿਆ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਯਹੂਦੀ ਭਾਈਚਾਰੇ ਅਤੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਅਧਿਕਾਰੀਆਂ ਨੂੰ ਡਰਾਉਣ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Related Articles

Latest Articles