-1.1 C
Vancouver
Sunday, January 19, 2025

ਸਰੀ ਤੋਂ 15 ਸਾਲ ਦੀ ਕੁੜੀ ਹੋਈ ਲਾਪਤਾ

 

 

ਸਰੀ, (ਸਿਮਰਨਜੀਤ ਸਿੰਘ): ਸਰੀ RCMP ਨੇ ਜਨਤਾ ਤੋਂ 15 ਸਾਲ ਦੀ ਲਾਪਤਾ ਕੁੜੀ ਦੀ ਭਾਲ ਵਿੱਚ ਸਹਾਇਤਾ ਦੀ ਮੰਗੀ ਹੈ। ਹਾਰਲੇ ਲੌਰਸਨ ਨੂੰ ਅਖੀਰੀ ਵਾਰ ਮੰਗਲਵਾਰ, 3 ਸਤੰਬਰ ਨੂੰ ਸਵੇਰੇ ਤਕਰੀਬਨ 8 ਵਜੇ 142ਵੇਂ ਸਟ੍ਰੀਟ ਦੇ 5600 ਬਲਾਕ ਵਿੱਚ ਵੇਖਿਆ ਗਿਆ ਸੀ। ਉਸ ਤੋਂ ਬਾਅਦ ਉਸਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਹਾਰਲੇ ਦੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉਹ 15 ਸਾਲ ਦੀ ਅਦੀਵਾਸੀ ਕੁੜੀ ਹੈ। ਕੱਦ 5’1” ਅਤੇ ਭਾਰ 164 ਪੌਂਡ ਦੇ ਕਰੀਬ ਹੈ। ਉਸ ਦੇ ਛੋਟੇ ਭੂਰੇ ਵਾਲ ਅਤੇ ਲਾਪਤਾ ਹੋਣ ਸਮੇਂ, ਹਾਰਲੇ ਨੇ ਸਫੇਦ ਟੀ-ਸ਼ਰਟ ਪਹਿਨੀ ਹੋਈ ਸੀ, ਜਿਸ ਦੇ ਮੂਹਰੇ ”ਭੲਲਇਵੲ” ਲਿਖਿਆ ਹੋਇਆ ਸੀ।

ਪੁਲਿਸ ਅਤੇ ਪਰਿਵਾਰ ਉਸ ਦੀ ਸਿਹਤ ਅਤੇ ਸੁੱਖ-ਸਾਲਾਮਤੀ ਨੂੰ ਲੈ ਕੇ ਚਿੰਤਿਤ ਹਨ, ਕਿਉਂਕਿ ਉਸ ਨੂੰ ਦਵਾਈਆਂ ਦੀ ਲੋੜ ਹੈ। RCMP ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਜੋ ਵੀ ਹਾਰਲੇ ਬਾਰੇ ਜਾਣਕਾਰੀ ਦੇ ਸਕਦਾ ਹੈ, ਉਹ ਤੁਰੰਤ ਪੁਲਿਸ ਨਾਲ 604-599-0502 ‘ਤੇ ਸੰਪਰਕ ਕਰੇ ਅਤੇ ਫਾਈਲ ਨੰਬਰ 24-131672 ‘ਤੇ ਸੰਪਰਕ ਕਰੇ।

Related Articles

Latest Articles