2.4 C
Vancouver
Saturday, January 18, 2025

ਸਿੱਖ ਵਿਰੋਧੀ ਬਿਰਤਾਂਤ ਵਾਲੀਆਂ ਫਿਲਮਾਂ ਨਾਲ ਨਿਪਟਿਆ ਕਿਵੇਂ ਜਾਵੇ?

 

ਲੇਖਕ : ਪਰਮਿੰਦਰ ਸਿੰਘ ਸ਼ੌਂਕੀ

ਐਮਰਜੈਂਸੀ” ਫਿਲਮ ਦਾ ਵਿਰੋਧ ਕਰ ਰਹੇ ਸਾਰੇ ਹੀ ਸੱਜਣਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਫਿਲਮ ਸਿੱਖਾਂ ਜਾਂ ਪੰਜਾਬ ਨੂੰ ਮੁੱਖ ਰੱਖ ਕੇ ਨਹੀਂ ਬਣਾਈ ਗਈ। ਅਜਿਹੀ ਕੋਈ ਫਿਲਮ ਭਾਰਤ ਵਿਚ ਬਣਦੀ ਵੀ ਨਹੀਂ।ਇਹ ਫਿਲਮ ਗੈਰ ਸਿੱਖਾਂ ਤੇ ਗੈਰ ਪੰਜਾਬੀ ਪੱਟੀ ਅੰਦਰ ਨੇਸ਼ਨ/ਸਟੇਟ ਦਾ ਬਿਰਤਾਂਤ ਸਥਾਪਤ ਕਰਨ ਤੇ ਚੁਰਾਸੀਵਿਆਂ ਦੇ ਸਿੱਖ ਸੰਘਰਸ਼ ਦੀ ਸ਼ੁਰੂ ਤੋਂ ਇੱਕ ਗੈਰ ਭਾਰਤੀ ਤਸਵੀਰ ਲੋਕ ਮਨਾਂ ਵਿਚ ਸਥਾਪਤ ਕਰਨ ਲਈ ਬਣਾਈ ਗਈ ਹੈ। ਇਸ ਲਈ ਇਸ ਗੱਲ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਫਿਲਮ ਪੰਜਾਬ ਦੇ ਸਿਨਮਿਆਂ ਅੰਦਰ ਲੱਗਦੀ ਹੈ ਜਾਂ ਨਹੀਂ, ਕਿਉਂਕਿ ਇਸ ਦਾ ਪੰਜਾਬ ਵਿਚ ਵਿਰੋਧ ਹੋਏਗਾ ਹੀ ਹੋਏਗਾ, ਇਹ ਗੱਲ ਫਿਲਮ ਬਣਾਉਣ ਵਾਲੇ ਫਿਲਮ ਬਣਾਉਣ ਵੇਲੇ ਤੋਂ ਹੀ ਜਾਣਦੇ ਹਨ। ਹੁਣ ਮੁੱਦੇ ਦੀ ਗੱਲ- ਗੱਲ ਫਿਰ ਤੁਹਾਨੂੰ ਭੈੜੀ ਲੱਗਣੀ ਵੀ ਮੈਂ ਅਜਿਹੀਆਂ ਗੱਲਾਂ ਹੀ ਕਿਉਂ ਕਰਦਾ ਹਾਂ, ਪਰ ਕਰਨੀ ਬਣਦੀ ਹੈ ਕਿ ਐਮਰਜੈਂਸੀ ਦੀ ਘਟਨਾ ਦਾ ਜਿਸ ਹਵਾਲੇ ਨਾਲ ਅਸੀਂ ਵਿਰੋਧ ਕਰ ਰਹੇ ਹਾਂ, ਉਹ ਪਹਿਲਾਂ ਹੀ ਕਿਤਾਬੀ ਰੂਪ ਵਿਚ ਭਾਰਤ ਦੇ ਬੌਧਿਕ ਵਰਗ ਵਿਚ ਸਥਾਪਿਤ ਕੀਤਾ ਜਾ ਚੁੱਕਾ ਹੈ। ਤੁਸੀਂ ਅੰਗਰੇਜ਼ੀ/ਹਿੰਦੀ ਦੀ ਸ਼ਾਇਦ ਹੀ ਕੋਈ ਕਿਤਾਬ ਅਜਿਹੀ ਲੱਭ ਸਕੋਗੇ, ਜਿਸ ਵਿਚ ਐਮਰਜੈਂਸੀ ਦਾ ਸਿੱਖ/ਪੰਜਾਬ ਜਾਂ ਅਕਾਲੀ ਪੱਖ/ਸਮਝ ਜਾਂ ਘੱਟੋ-ਘੱਟ ਠੋਸ ਬਿਆਨ ਹੀ ਸ਼ਾਮਲ ਕੀਤਾ ਗਿਆ ਹੋਏ।ਇਸ ਪੱਖ ਤੋਂ ਇਹ ਫਿਲਮ ਬਿਰਤਾਂਤ ਦਾ ਮਹਿਜ਼ ਇੱਕ ਹੋਰ ਨਮੂਨਾ ਹੈ, ਇਹੋ ਜੇ ਹੋਰ ਕਈ ਨਮੂਨੇ ਤੁਹਾਡੇ ਵਿਰੋਧ ਤੋਂ ਪਹਿਲਾਂ ਹੀ ਗੈਰ ਪੰਜਾਬੀ ਪੱਟੀ ਅੰਦਰ ਸਟੇਟ ਵੱਲੋਂ ਭਾਰੂ ਕਰਵਾ ਦਿੱਤੇ ਗਏ ਹਨ ਤੇ ਉਸ ਵਕਤ ਤੁਸੀਂ ਸਾਰੇ ਚੁੱਪ ਸੀ। ਹੁਣ ਕੀ ਕੀਤਾ ਜਾਏ- ਸਵਾਲ ਇਹ ਹੈ ਕਿ ਕੀ ਅਜਿਹੀਆਂ ਫਿਲਮਾਂ ਜਾਂ ਘਟਨਾਵਾਂ ਦਾ ਵਿਰੋਧ ਨਾ ਕੀਤਾ ਜਾਏ? ਬਿਲਕੁਲ ਕੀਤਾ ਜਾਏ।ਵਿਰੋਧ ਕਰਨਾ ਜ਼ਰੂਰੀ ਹੈ। ਪਰ ਇਸ ਅਧਾਰ ਤੇ ਕਿ ਵਿਰੋਧ ਸਿਰਫ ਵਿਰੋਧ ਬਣ ਕੇ ਨਾ ਰਹਿ ਜਾਏ।ਸਾਡੇ ਵਿਰੋਧ ਵਿੱਚ ਬਿਰਤਾਂਤ ਭੰਨਣ ਦੀ ਸਮਰੱਥਾ ਹੋਏ ਤੇ ਉਹ ਬਿਰਤਾਂਤ ਪੰਜਾਬ ਜਾਂ ਸਿੱਖ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਨਾ ਸਿਰਜਿਆ ਜਾਂ ਪੇਸ਼ ਕੀਤਾ ਜਾਏ, ਬਲਕਿ ਜਿਸ ਸਮਾਜ ਤੇ ਲੋਕ ਮਨ ਲਈ ਨੇਸ਼ਨ/ਸਟੇਟ ਹੁਣ ਇਹ ਕਾਰਜ ਕਰਦੀ ਹੈ, ਉਨ੍ਹਾਂ ਨੂੰ ਮੁੱਖ ਰੱਖ ਕੇ ਕੀਤਾ ਜਾਏ।

Related Articles

Latest Articles