4.7 C
Vancouver
Monday, November 25, 2024

ਅਮਰੀਕਾ ਚੋਣਾਂ : ਕਮਾਲਾ ਹੈਰਿਸ ਅਤੇ ਡੋਨਾਲਡ ਟਰੰਪ ਦੀ ਹੋਈ ਡਿਬੇਟ

 

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਤਹਿਤ ਬੁੱਧਵਾਰ ਨੂੰ ਕਮਾਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਪਹਿਲੀ ਪ੍ਰੈਸਿਡੈਂਸ਼ਲ ਡਿਬੇਟ ਹੋਈ। ਇਹ ਡਿਬੇਟ 90 ਮਿੰਟ ਤੱਕ ਚੱਲੀ, ਜਿਸ ਦੌਰਾਨ ਦੋਵੇਂ ਆਗੂਆਂ ਨੇ ਆਪਣੇ ਵਿਚਾਰ ਅਤੇ ਨੀਤੀਆਂ ‘ਤੇ ਸਖਤ ਤਰਕ ਦਿੱਤੇ। ਡਿਬੇਟ ਦੀ ਸ਼ੁਰੂਆਤ ਤੋਂ ਪਹਿਲਾਂ, ਕਮਾਲਾ  ਹੈਰਿਸ ਟਰੰਪ ਦੇ ਪੋਡੀਅਮ ਤਕ ਗਈਆਂ ਅਤੇ ਟਰੰਪ ਨਾਲ ਹੱਥ ਮਿਲਾਇਆ।

ਡਿਬੇਟ ਦੌਰਾਨ, ਟਰੰਪ ਨੇ ਕਮਾਲਾ  ਹੈਰਿਸ ‘ਤੇ ਨਿੱਜੀ ਹਮਲੇ ਕੀਤੇ। ਟਰੰਪ ਨੇ ਕਿਹਾ, “ਕਮਾਲਾ  ਵਾਮਪੰਥੀ ਹਨ, ਉਨ੍ਹਾਂ ਦੇ ਪਿਤਾ ਕਮਿਊਨਿਸਟ ਹਨ, ਅਤੇ ਉਨ੍ਹਾਂ ਨੇ ਕਮਾਲਾ  ਨੂੰ ਇਹ ਵਿਚਾਰ ਸਿਖਾਏ ਹਨ।” ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਤੇ ਪੜ੍ਹਿਆ ਸੀ ਕਿ ਕਮਾਲਾ  ਦਾ ਅਸਲ ਮੂਲ ਕੁਝ ਹੋਰ ਹੈ। ਇਨ੍ਹਾਂ ਹਮਲਿਆਂ ‘ਤੇ ਕਮਾਲਾ  ਨੇ ਕੁਝ ਨਾ ਕਿਹਾ ਅਤੇ ਸਿਰਫ ਮੁਸਕੁਰਾਈ। ਕਮਾਲਾ  ਨੇ 37 ਮਿੰਟ 36 ਸੈਕਿੰਡ ਬੋਲੇ, ਜਦਕਿ ਟਰੰਪ ਨੇ 42 ਮਿੰਟ 52 ਸੈਕਿੰਡ ਤੱਕ ਆਪਣੀਆਂ ਗੱਲਾਂ ਰੱਖੀਆਂ। ਡਿਬੇਟ ਦੇ ਅੰਤ ‘ਤੇ ਦੋਨੋਂ ਨੇ ਹੱਥ ਨਹੀਂ ਮਿਲਾਇਆ ਅਤੇ ਸਿੱਧੇ ਹੀ ਮੰਚ ਤੋਂ ਵਾਪਸ ਚਲੇ ਗਏ। ਅਮਰੀਕਾ ਦੇ ਚਾਰ ਵੱਡੇ ਮੀਡੀਆ ਹਾਊਸਾਂ ਅਤੇ ਬੀਬੀਸੀ ਦੇ ਸਰਵੇ ਦੇ ਮੁਤਾਬਕ, ਕਮਾਲਾ  ਹੈਰਿਸ ਨੂੰ ਇਸ ਡਿਬੇਟ ਵਿੱਚ ਜਿੱਤ ਮਿਲੀ ਹੈ। ਦਰਸ਼ਕਾਂ ਨੇ ਕਿਹਾ ਕਿ ਕਮਾਲਾ  ਨੇ ਸਵਾਲਾਂ ਦਾ ਵਧੀਆ ਜਵਾਬ ਦਿੱਤਾ। ਇਮੀਗ੍ਰੇਸ਼ਨ ਅਤੇ ਬਾਡਰ ਸੁਰੱਖਿਆ ਡਿਬੇਟ ਵਿੱਚ ਮੁੱਖ ਮੰਦਾ ਰਹੇ। ਕਮਾਲਾ  ਨੇ ਟਰੰਪ ਦੇ ਪ੍ਰਸ਼ਾਸਨ ‘ਤੇ ਦੋਸ਼ ਲਾਏ ਕਿ ਉਹਨਾਂ ਨੇ ਇਮੀਗ੍ਰੇਸ਼ਨ ਨਾਲ ਸਬੰਧਤ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸਮੱਸਿਆ ਜਾਰੀ ਰਹੀ। ਟਰੰਪ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਵਾਸੀ ਅਮਰੀਕਾ ਵਿੱਚ ਕਈ ਅਪਰਾਧ ਕਰਦੇ ਹਨ। ਇਸ ਦੌਰਾਨ, ਮੋਡਰੇਟਰ ਨੇ ਟਰੰਪ ਦੀ ਇਕ ਗੱਲ ਨੂੰ ਕੱਟਦਿਆਂ ਕਿਹਾ ਕਿ ਉਸਦਾ ਕੋਈ ਸਬੂਤ ਨਹੀਂ । ਇਸ ‘ਤੇ ਕਮਾਲਾ  ਹੱਸ ਪਈ ਅਤੇ ਕਿਹਾ, “ਟਰੰਪ ਦੇ ਮੁਤਾਬਕ ਪ੍ਰਵਾਸੀ ਬਿੱਲੀਆਂ ਅਤੇ ਕੁੱਤੇ ਖਾਂਦੇ ਹਨ। ਇਹ ਤਾਂ ਹੱਦ ਹੋ ਗਈ।” ਇਹ ਡਿਬੇਟ ਕਮਾਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਕਾਰ ਪਹਿਲੀ ਸੀ, ਅਤੇ ਅਗਲੀ ਡਿਬੇਟ ਵਿੱਚ ਹੋਰ ਗੰਭੀਰ ਮੁੱਦਿਆਂ ‘ਤੇ ਵੀ ਚਰਚਾ ਹੋਣ ਦੀ ਉਮੀਦ ਹੈ।

Related Articles

Latest Articles