0.4 C
Vancouver
Saturday, January 18, 2025

ਅੱਜ ਕੱਲ੍ਹ ਦੇ ਕਲਾਕਾਰ

ਅੱਜ ਕੱਲ੍ਹ ਦੇ ਕਲਾਕਾਰ ਯਾਰੋ

ਨਾ ਜਾਣੇ ਕਿਹੜੇ ਰਾਗ ਹੈ ਗਾਈ ਜਾਂਦੇ ॥

ਸੁਰ-ਤਾਲ ਨਾ ਜਾਣੇ ਕੋਈ

ਤੂਤੀ ਆਪਣੀ ਸਭ ਵਜਾਈ ਜਾਂਦੇ ॥

ਗਲਾ ਫਾੜ-ਫਾੜ ਸਭ ਮਾਰਨ ਚੀਕਾਂ

ਕਾਂ ਕਾਵਾਂ ਰੌਲੀ ਜਿਵੇਂ ਪਾਈ ਜਾਂਦੇ ॥

ਪਾ ਛਾਪਾਂ ਛੱਲੇ ਲਾ ਕਾਲੀ ਐਨਕ

ਨਾਂ ਮੋਟੇ-ਮੋਟੇ ਅੱਖਰਾਂ ‘ਚ ਲਖਾਈ ਜਾਂਦੇ ॥

ਕੱਲ੍ਹ ਤੱਕ ਕਵਿਤਾ ਨਾ ਪੜ੍ਹੀ ਜਿਨ੍ਹੇ

ਅੱਜ ਉਹ ਵੀ ਗੀਤ ਹੈ ਗਾਈ ਜਾਂਦੇ ॥

ਗੀਤ ਪੰਜਾਬੀ ਤੇ ਵਿਚ ਰੈਪ ਹਿੰਦੀ

ਕਿਤੇ ਅੰਗਰੇਜ਼ੀ ਵੀ ਚਲਾਈ ਜਾਂਦੇ ॥

ਗੱਲ ਵਿਰਸੇ ਦੀ ਅੱਜ ਨਾ ਕਰੇ ਕੋਈ

ਮਿਲਾਵਟੀ ਖਿੱਚੜੀ ਸਭ ਪਕਾਈ ਜਾਂਦੇ ॥

ਪੰਜਾਬੀ ਗੀਤਾਂ ਤੇ ਨੱਚਾਉਂਦੇ ਗੋਰਿਆਂ ਨੂੰ

ਗੱਲ ਪੰਜਾਬ ਦੀ ਤੇ ਲੰਦਨ ਦਿਖਾਈ ਜਾਂਦੇ ॥

ਨਾ ਕੁਝ ਸੋਚਣ ਨਾ ਕਰਨ ਸ਼ਰਮ ਭੋਰਾ

ਕੁੜੀਆਂ ਗੀਤਾਂ ‘ਚ ਨੰਗੀਆਂ ਨਚਾਈ ਜਾਂਦੇ ॥

ਮਾੜੇ ਗਾਇਕ ਕਰਨ ਮਾਹੌਲ ਮਾੜਾ

ਚੰਗੇ ਗਾਇਕਾਂ ਨੂੰ ਮਿੱਟੀ ਹੈ ਮਿਲਾਈ ਜਾਂਦੇ ॥

ਉਹ ਮਾੜੇ ਤੇ ਅਸੀਂ ਵੀ ਨਾ ਘੱਟ ਕਿਸੇ ਤੋਂ

ਜੋ ਦੇਖਦੇ ਹਾਂ ਓਹੀ ਆਪਣਾਈ ਜਾਂਦੇ ॥

ਚੰਗੇ ਮੰਦੇ ਦੀ ਨਾ ਕਰਨ ਪਰਖ਼ ਭੋਰਾ

ਗੁੱਡੀ ਅੰਬਰੀ ਹੈ ਸਭ ਦੀ ਚੜ੍ਹਾਈ ਜਾਂਦੇ ॥

ਅੱਜ ਕੱਲ੍ਹ ਦੇ ਤਾਂ ਕਲਾਕਾਰ ਯਾਰੋ

ਪੰਜਾਬੀ ਸ਼ਾਨ ਮਿੱਟੀ ਹੈ ਮਿਲਾਈ ਜਾਂਦੇ ॥

ਲੇਖਕ : ਸੁਰਜੀਤ ਸਿੰਘ

Related Articles

Latest Articles