-0.5 C
Vancouver
Sunday, January 19, 2025

 ਏਅਰ ਕੈਨੇਡਾ ਦੇ ਪਾਇਲਟਾਂ ਦੀ  ਹੜ੍ਹਤਾਲ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਫੈਡਰਲ ਲੇਬਰ ਮੰਤਰੀ

 

ਏਅਰ ਕੈਨੇਡਾ ਦੇ ਪਾਇਲਟਾਂ ਦੀ ਹੜ੍ਹਤਾਲ ਕਾਰਨ 110,000 ਯਾਤਰੀ ਹੋਣਗੇ ਪ੍ਰਭਾਵਿਤ

ਸਰੀ, (ਸਿਮਰਨਜੀਤ ਸਿੰਘ): ਫੈਡਰਲ ਲੇਬਰ ਮੰਤਰੀ ਨੇ ਕਿਹਾ ਕਿ ਉਹ ਅਜੇ ਵੀ ਪੂਰੀ ਉਮੀਦ ਨਾਲ ਇਹ ਕੋਸ਼ਿਸ਼ਾਂ ਕਰ ਰਹੇ ਹਨ ਏਅਰ ਕੈਨੇਡਾ ਦੇ ਪਾਇਲਟਾਂ ਵੱਲੋਂ ਹੜਤਾਲ, ਜੋ ਅਗਲੇ ਹਫ਼ਤੇ ਸ਼ੁਰੂ ਹੋ ਸਕਦੀ ਹੈ, ਨੂੰ ਗੱਲਬਾਤ ਰਾਹੀਂ ਰੋਕਿਆ ਜਾ ਸਕਦਾ ਹੈ।

ਸਟਿਵ ਮੈਕਕਿਨਨ ਨੇ ਨੈਨੇਮੋ, ਬ੍ਰਿਟਿਸ਼ ਕੋਲੰਬੀਆ ਵਿੱਚ ਲਿਬਰਲ ਕਾਕਸ ਰੀਟਰੀਟ ਤੋਂ ਬਾਹਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕੁਝ ਗੰਭੀਰ ਮੁੱਦਿਆਂ ‘ਤੇ ਗੱਲਬਾਤ ਅਜੇ ਜਾਰੀ ਹੈ ਪਰ ਏਅਰ ਕੈਨੇਡਾ ਅਤੇ ਏਅਰ ਲਾਈਨ ਪਾਇਲਟਸ ਐਸੋਸੀਏਸ਼ਨ ਯੂਨੀਅਨ ਦੇ ਵਿਚਕਾਰ ਗੱਲਬਾਤਾਂ ਵਿੱਚ ਪ੍ਰਗਤੀ ਹੋਈ ਹੈ, ਭਾਵੇਂ ਦੋਹਾਂ ਪੱਖਾਂ ਨੇ ਪਿਛਲੇ ਹਫ਼ਤਿਆਂ ਦੌਰਾਨ ਗੱਲਬਾਤਾਂ ਦੇ ਰੁਕਣ ਦੇ ਸੰਕੇਤ ਦਿੱਤੇ ਸਨ।

ਫੈਡਰਲ ਮੰਤਰੀ ਨੇ ਕਿਹਾ, “ਇਹਨਾਂ ਪਾਰਟੀਆਂ ਨੂੰ ਸਮਝੌਤੇ ‘ਤੇ ਪਹੁੰਚਣ ਤੋਂ ਰੋਕਣ ਲਈ ਕੋਈ ਵਜ੍ਹਾ ਨਹੀਂ ਹੈ।” ਉਨ੍ਹਾਂ ਕਿਹਾ ਕਿ “ਮੇਰੀ ਮੰਨਣਾ ਹੈ ਕਿ ਉਨ੍ਹਾਂ ਨੂੰ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕੈਨੇਡਾ ਵਾਸੀਆਂ ਨੂੰ ਯਾਤਰਾ ਅਤੇ ਆਰਥਿਕ ਮੁੱਦਿਆਂ ਦੇ ਸਬੰਧ ਵਿੱਚ ਜੋ ਅਨਿਸ਼ਚਿਤਤਾ ਪੈਦਾ ਨਾ ਹੋਵੇ ਅਤੇ ਲਗਾਤਾਰ ਚਲ ਰਹੀਆਂ ਅਫ਼ਵਾਹਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਨੂੰ ਆਪਣਾ ਸਾਰਾ ਧਿਆਨ ਲਗਾ ਕੇ ਇੱਕ ਸਹਿਜ ਸਮਝੌਤਾ ਕਰਨਾ ਚਾਹੀਦਾ ਹੈ।”

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਏਅਰ ਕੈਨੇਡਾ ਨੇ ਕਿਹਾ ਸੀ ਕਿ ਉਹ ਇਕ ਸੰਭਾਵਿਤ ਹੜਤਾਲ ਜਾਂ ਲਾਕਆਊਟ ਤੋਂ ਪਹਿਲਾਂ ਆਪਣੀ ਸਰਵਿਸ ਨੂੰ ਰੋਕਣ ਦੀਆਂ ਯੋਜਨਾਵਾਂ ‘ਤੇ ਕੰਮ ਕਰ ਰਿਹਾ ਹੈ, ਜੋ 18 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਜੇਕਰ 15 ਸਤੰਬਰ ਤੱਕ ਸਮਝੌਤਾ ਨਹੀਂ ਹੁੰਦਾ ਤਾਂ 72 ਘੰਟਿਆਂ ਦੀ ਲਾਕਆਊਟ ਜਾਂ ਹੜਤਾਲ ਦੀ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ।

ਐਲ ਪੀ ਏ ਨੇ ਵੀ ਕਿਹਾ ਹੈ ਕਿ ਗੱਲਬਾਤ ਬਿਲਕੁਲ ਵੀ ਅੱਗੇ ਨਹੀਂ ਵਧ ਰਹੀ ਹਨ। ਉਹਨਾਂ ਨੇ ਹੜ੍ਹਤਾਲ ਲਈ ਟੋਰਾਂਟੋ ਵਿੱਚ ਆਪਣੇ ਦਫ਼ਤਰ ਖੋਲ੍ਹਣ ਦੀ ਵੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਏਅਰ ਕੈਨੇਡਾ ਨੇ ਕਿਹਾ ਕਿ ਕੰਮਬੰਦ ਹੋਣ ਨਾਲ ਹਰ ਰੋਜ਼ 110,000 ਯਾਤਰੀ ਪ੍ਰਭਾਵਿਤ ਹੋ ਸਕਦੇ ਹਨ।

ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles