ਕੈਨੇਡਾ ਵਿੱਚ ਮੰਕੀਪੌਕਸ ਟੀਕੇ ਦੀ ਇਕ ਖੁਰਾਕ 58 ਫੀਸਦੀ ਹੋਈ ਫਾਇਦੇਮੰਦ ਸਾਬਤ

 

ਸਰੀ, (ਸਿਮਰਨਜੀਤ ਸਿੰਘ): ਇਕ ਨਵੇਂ ਕੈਨੇਡੀਅਨ ਅਧਿਐਨ ‘ਚ ਦਰਸਾਇਆ ਗਿਆ ਹੈ ਕਿ ਮੰਕੀ ਪੌਕਸ ਦੇ ਟੀਕੇ ਦੀ ਇਕ ਖੁਰਾਕ ਇਸ ਵਾਇਰਸ ਵਿਰੁੱਧ ਦਰਮਿਆਨੀ ਰੋਕਥਾਮ ਮੁਹੱਈਆ ਕਰਦੀ ਹੈ। ਬੀਐਮਜੇ ਵਿੱਚ ਬੁੱਧਵਾਰ ਨੂੰ ਪ੍ਰਕਾਸ਼ਤ ਹੋਏ ਇਸ ਅਧਿਐਨ ਅਨੁਸਾਰ, ਮੰਕੀਪੌਕਸ ਟੀਕੇ ਦੀ ਇੱਕ ਖੁਰਾਕ 58 ਫ਼ੀਸਦੀ ਤੱਕ ਬਚਾਅ ਕਰਸਕਦੀ ਹੈ।

ਹਾਲਾਂਕਿ 58 ਫ਼ੀਸਦੀ ਦੀ ਰੋਕਥਾਮ ਦਰਮਿਆਨੀ ਹੈ, ਪਰ ਅਧਿਐਨ ਕਰਨ ਵਾਲੇ ਡਾਕਟਰਾਂ ਨੇ ਇਸ ਨਤੀਜੇ ਨੂੰ ‘ਸ਼ਾਨਦਾਰ’ ਕਿਹਾ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਕਿ ਵਧੇਰੇ ਲੋਕ ਜੋ ਇਸ ਬਿਮਾਰੀ ਦੇ ਵਧੇਰੇ ਖਤਰੇ ਵਿੱਚ ਹਨ, ਉਹ ਟੀਕਾ ਲਗਵਾਉਣ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਮੰਕੀਪੌਕਸ ਇੱਕ ਅਜਿਹਾ ਵਾਇਰਸ ਹੈ ਜੋ 1958 ਵਿੱਚ ਬੰਦਰਾਂ ਵਿੱਚ ਪਛਾਣਿਆ ਗਿਆ ਸੀ। ਇਹ ਪਹਿਲਾਂ ਕੇਂਦਰੀ ਅਤੇ ਪੱਛਮੀ ਅਫ਼ਰੀਕਾ ਤੱਕ ਸੀਮਿਤ ਸੀ, ਪਰ 2022 ਵਿੱਚ ਇਹ ਯੂਰਪ, ਉੱਤਰੀ ਅਮਰੀਕਾ ਅਤੇ ਹੋਰ ਖੇਤਰਾਂ ਵਿੱਚ ਤੇਜ਼ੀ ਨਾਲ ਵਧ ਗਿਆ।

ਅਧਿਐਨ ਵਿੱਚ ਦੱਸਿਆ ਗਿਆ ਕਿ ਇਹ ਰੋਗ ਦੋ ਵੱਖਰੀਆਂ ਜੈਨੇਟਿਕ ਸ਼੍ਰੇਣੀਆਂ ਜਾਂ ਕਲੇਡਾਂ ਵੱਲੋਂ ਹੁੰਦਾ ਹੈ।

ਇਸ ਦਾ ਟੀਕਾ ਪਹਿਲਾਂ ਛੋਟੀ ਬਿਮਾਰੀ (ਸਮੌਲਪੌਕਸ) ਤੋਂ ਬਚਾਅ ਲਈ ਤਿਆਰ ਕੀਤਾ ਗਿਆ ਸੀ। ਪਰ ਕੈਨੇਡਾ ਵਿੱਚ ਮੰਕੀਪੌਕਸ ਟੀਕੇ ਦੀਆਂ ਦੋ ਖੁਰਾਕਾਂ ਦੀ ਸਿਫਾਰਿਸ਼ ਕੀਤੀ ਗਈ, ਪਰ ਪਿਛਲੇ ਸਾਲ ਦੇ ਗਲੋਬਲ ਮਹਾਂਮਾਰੀ ਦੌਰਾਨ ਮੌਜੂਦਾ ਸਪਲਾਈ ਨੂੰ ਦੇਖਦੇ ਹੋਏ ਓਨਟਾਰੀਓ ਵਿੱਚ ਸ਼ੁਰੂਆਤੀ ਦੌਰ ਵਿੱਚ ਸਿਰਫ ਇੱਕ ਖੁਰਾਕ ਦਿੱਤੀ ਗਈ।

ਇਸ ਦੇ ਅਧਿਐਨ ਦੌਰਾਨ 3,204 ਪੁਰਸ਼ ਟੀਕਾ ਲੈ ਚੁੱਕੇ ਹਨ, ਜਿਨ੍ਹਾਂ ਦਾ ਤੁਲਨਾਤਮਕ ਅਧਿਐਨ 3,204 ਅਣ-ਟੀਕਾਕਰਿਤ ਪੁਰਸ਼ਾਂ ਨਾਲ ਕੀਤਾ ਗਿਆ। ਅਧਿਐਨ ਵਿੱਚ 58 ਫ਼ੀਸਦੀ ਦੀ ਰੋਕਥਾਮ ਦਰਜ ਕੀਤੀ ਗਈ।

 

Exit mobile version