-0.3 C
Vancouver
Saturday, January 18, 2025

ਜ਼ਿਆਦਾਤਰ ਕੈਨੇਡੀਅਨ ਸਮੇਂ ਤੋਂ ਪਹਿਲਾਂ ਫੈਡਰਲ ਚੋਣਾਂ ਨਹੀਂ ਚਾਹੁੰਦੇ

ਸਰੀ, (ਸਿਮਰਨਜੀਤ ਸਿੰਘ):  ਇੱਕ ਨਵੇਂ ਸਰਵੇ ਦੇ ਮੁਤਾਬਕ ਜ਼ਿਆਦਾਤਰ ਕੈਨੇਡੀਅਨ ਚਾਹੁੰਦੇ ਹਨ ਕਿ ਵਿਰੋਧੀ ਪਾਰਟੀਆਂ ਲਿਬਰਲਾਂ ਨਾਲ ਮਿਲ ਕੇ ਕੰਮ ਕਰਨ, ਅਤੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਹੱਕ ‘ਚ ਨਹੀਂ ਹਨ।

6 ਤੋਂ 10 ਸਤੰਬਰ ਤੱਕ ਕੀਤੇ ਗਏ ਇੱਕ ਸਰਵੇ ਦੇ ਅਨੁਸਾਰ ਕੈਨੇਡੀਅਨ ਲੋਕਾਂ ਦੀ ਰਾਏ ਨੂੰ ਅੰਕਿਤ ਕੀਤਾ ਗਿਆ। ਇਹ ਸਰਵੇ ਐਨ.ਡੀ.ਪੀ. ਵਲੋਂ ਸਮਰਥਨ ਅਤੇ ਸਮਝੌਤੇ ਨੂੰ ਖਤਮ ਕਰਨ ਦੇ ਤੁਰੰਤ ਬਾਅਦ ਕਰਵਾਇਆ ਗਿਆ, ਜੋ ਲਿਬਰਲ ਸਰਕਾਰ ਨੂੰ 2024 ਦੇ ਫਾਲ ਸੀਜ਼ਨ ਤੱਕ ਸੱਤਾ ਵਿੱਚ ਰੱਖਣ ਲਈ ਸੀ। ਐਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਵੀ ਸਮਝੌਤਾ ਖਤਮ ਕਰਨ ਤੋਂ ਬਾਅਦ ਇਹ ਗੱਲ ਆਖੀ ਸੀ ਕਿ ਹੁਣ ਚੋਣਾਂ ਦਾ ਸੰਭਾਵਨਾ ਵਧ ਗਈ ਹੈ। ਪਰ ਕੈਨੇਡੀਅਨ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਬਹੁਤੀ    ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕੀ।  ਇਸ ਸਮੇਂ, ਸਰਵੇਖਣਾਂ ਦੇ ਨਤੀਜੇ ਵੀ ਇਹ ਦਰਸਾਉਂਦੇ ਹਨ ਕਿ 56 ਫ਼ੀਸਦੀ ਕੈਨੇਡੀਅਨ ਅਜੇ ਚੋਣਾਂ ਨਹੀਂ ਚਾਹੁੰਦੇ, ਅਤੇ ਉਹ ਸਾਰੀਆਂ ਪਾਰਟੀਆਂ ਤੋਂ ਉਮੀਦ ਕਰ ਰਹੇ ਹਨ ਕਿ ਸਰਕਾਰ ਨਾਲ ਕੇਸ-ਟੂ-ਕੇਸ ਅਧਾਰ ‘ਤੇ ਕੰਮ ਕਰਨ। ਸਿਰਫ਼ ਅਲਬਰਟਾ ਅਤੇ ਸਕਾਚੀਵਨ ਵਿੱਚ, ਜ਼ਿਆਦਾਤਰ ਲੋਕ ਇਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਸਰਕਾਰ ਨੂੰ ਹਟਾਇਆ ਜਾਵੇ।

ਜਦੋਂ ਕਿ ਵਿਰੋਧੀ ਪਾਰਟੀਆਂ ਨੇ ਟਰੂਡੋ ਦੀ ਅਗਵਾਈ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ, ਟਰੂਡੋ ਨੇ ਕਿਹਾ ਕਿ ਉਹ ਬਰਕਰਾਰ ਰਹਿਣਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲਾਂ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨਗੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles