3.6 C
Vancouver
Sunday, January 19, 2025

ਜ਼ਿਮਨੀ ਚੋਣਾਂ ਸਬੰਧੀ ਰਣਨੀਤੀ ਲਈ ਐਨ.ਡੀ.ਪੀ. ਕਾਕਸ ਨੇ ਬੁਲਾਈ ਬੈਠਕ

 

ਸਰੀ, (ਸਿਮਰਨਜੀਤ ਸਿੰਘ):ਮੋਂਟਰੀਆਲ ਵਿੱਚ ਨਿਊ ਡੈਮੋਕ੍ਰਿਟਿਕ ਪਾਰਟੀ (ਂਧਫ) ਦੇ ਮੈਂਬਰ ਆਪਣੀ ਤਿੰਨ ਦਿਨ ਦੀ ਸੰਸਦੀ ਰਣਨੀਤੀ ਬੈਠਕ ਬੁਲਾਈ, ਇਸ ਦੌਰਾਨ ਜਿੱਥੇ ਉਨ੍ਹਾਂ ਸੰਸਦ ਦੇ ਆਉਣ ਵਾਲੇ ਦੌਰ ਦੇ ਲਈ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਐਨ.ਡੀ.ਪੀ. ਵਲੋਂ ਇਹ ਬੈਠਕ ਲਿਬਰਲ ਸਰਕਾਰ ਨਾਲ ਆਪਣਾ ਸਪਲਾਈ ਅਤੇ ਭਰੋਸੇ ਦਾ ਸਮਝੌਤਾ ਨੂੰ ਖਤਮ ਕੀਤੇ ਜਾਣ ਤੋਂ ਤੁਰੰਤ ਬਾਅਦ ਬੁਲਾਈ ਗਈ ਹੈ।

ਇਸ ਮੌਕੇ ਐਨ.ਡੀ.ਪੀ. ਸੰਸਦ ਮੈਂਬਰ ਅਤੇ ਕਾਕਸ ਚੇਅਰ ਐਲਿਸਟੇਅਰ ਮੈਕਗ੍ਰੇਗਰ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਲੋਕ ਖੁਸ਼ ਹਨ ਕਿ ਪਾਰਟੀ ਨੇ ਆਪਣੇ ਲਿਬਰਲਾਂ ਦੂਰੀ ਬਣੀ ਹੈ। ਐਨ.ਡੀ.ਪੀ. ਦੇ ਸੰਸਦ ਮੈਂਬਰ ਡਾਨ ਡੇਵੀਸ ਨੇ ਵੀ ਕਿਹਾ ਕਿ ਉਹਨਾਂ ਦੇ ਚੁਣਾਵੀ ਖੇਤਰ ਦੇ ਵੋਟਰ ਪੂਰੀ ਤਰ੍ਹਾਂ ਸਮਝਦੇ ਹਨ ਕਿ ਪਾਰਟੀ ਨੇ ਲਿਬਰਲਾਂ ਨਾਲ ਸਮਝੌਤਾ ਖਤਮ ਕਰਨ ਦਾ ਸਹੀ ਫ਼ੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਐਨ.ਡੀ.ਪੀ. ਨੇ ਅਚਾਨਕ ਹੀ ਉਸ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ, ਜੋ ਲਿਬਰਲ ਘੱਟਗਿਣਤੀ ਸਰਕਾਰ ਨੂੰ ਸਮਰਥਨ ਦੇਣ ਲਈ ਕੀਤਾ ਗਿਆ ਸੀ। ਮੋਂਟਰੀਆਲ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਐਨ.ਡੀ.ਪੀ. ਸੰਸਦ ਮੈਂਬਰ ਡਾਨ ਡੇਵੀਸ ਨੇ ਕਿਹਾ, “ਟਰੂਡੋ ਦੀ ਸਰਕਾਰ ਉਹ ਬਦਲਾਵ ਨਹੀਂ ਲਿਆ ਰਹੀ ਜੋ ਲੋਕਾਂ ਨੂੰ ਚਾਹੀਦਾ ਹੈ, ਅਤੇ ਨਾ ਹੀ ਪੀਅਰ ਪੋਲੀਏਵਰ ਇਸ ਵਿੱਚ ਕੁਝ ਕਰ ਸਕਦੇ ਹਨ।”

ਪਾਰਟੀ ਇਹ ਬੈਠਕ ਉਸ ਸਮੇਂ ਵੀ ਬੁਲਾਈ ਗਈ ਹੈ ਜਦੋਂ ਕੈਨੇਡਾ ਵਿੱਚ 16 ਸਤੰਬਰ ਨੂੰ ਦੋ ਮਹੱਤਵਪੂਰਨ ਬਾਈ-ਇਲੈਕਸ਼ਨ ਹੋਣ ਜਾ ਰਹੇ ਹਨ। ਐਨ.ਡੀ.ਪੀ. ਵਿੰਨੀਪੈਗ ਦੇ ਐਲਮਵੁੱਡ-ਟ੍ਰਾਂਸਕੋਨਾ ਸੀਟ ‘ਤੇ ਜਿੱਤ ਪ੍ਰਾਪਤ ਕਰਨ ਲਈ ਇਥੇ ਇਕੱਠੇ ਹੋਏ, ਜਦੋਂਕਿ ਮੋਂਟਰੀਆਲ ਦੇ ਲਾਸਾਲ-ਏਮਰਡ-ਵਰਦਨ ਵਿੱਚ ਲਿਬਰਲਾਂ ਦੀ ਮਜ਼ਬੂਤ੍ਹ ਕਿਲ੍ਹੇ ਨੂੰ ਹਾਸਲ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਐਨ.ਡੀ.ਪੀ. ਦੇ ਮੌਜੂਦਾ ਇੱਕੋ ਇੱਕ ਕਬਜ਼ੇ ਵਾਲੇ ਕਿਊਬੈਕ ਤੋਂ ਸੰਸਦ ਮੈਂਬਰ ਅਲੈਗਜ਼ੈਂਡਰ ਬੌਲਰੀਸ ਨੇ ਕਿਹਾ ਕਿ ਲਿਬਰਲਾਂ ਨਾਲ ਨਾਤਾ ਤੋੜਨਾ ਬਾਈ-ਇਲੈਕਸ਼ਨ ‘ਚ ਐਨ.ਡੀ.ਪੀ. ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।

ਅਲੈਗਜ਼ੈਂਡਰ ਬੌਲਰੀਸ ਨੇ ਕਿਹਾ, “ਲਿਬਰਲ ਲੋਕਾਂ ਨੂੰ ਸਮਰਥਨ ਮਹਿਸੂਸ ਨਹੀਂ ਕਰਵਾ ਰਹੇ। ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਪਿੱਠਾਂ ‘ਤੇ ਸਰਕਾਰ ਦਾ ਹੱਥ ਨਹੀਂ ਹੈ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੀ ਰਣਨੀਤੀ ਨੇ ਪਾਰਟੀ ਨੂੰ ਲਿਬਰਲਾਂ ਤੋਂ ਦੂਰ ਕਰਕੇ ਇੱਕ ਮਜ਼ਬੂਤ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਉਹਨਾਂ ਦੇ ਵੋਟਰਾਂ ਵਿੱਚ ਐਨ.ਡੀ.ਪੀ. ਦੀ ਅਲੱਗ ਪਛਾਣ ਬਣਾਉਣ ‘ਤੇ ਧਿਆਨ ਕੇਂਦਰਤ ਦਿੰਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles