ਪੀਸ ਆਰਚ ਪਾਰਕ ਵਿੱਚ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਪਿਕਨਿਕ ਦਾ ਆਯੋਜਨ

 

 

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਪੀਸ ਆਰਚ ਪਾਰਕ ਵਿਖੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਵਲੋਂ ਪਿਕਨਿਕ ਦਾ ਆਯੋਜਨ ਡਾ. ਗੁਲਜ਼ਾਰ ਸਿੰਘ ਵਿਲਿੰਗ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ। ਇਸ ਮੌਕੇ ‘ਤੇ 200 ਤੋਂ ਵੱਧ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਰਿਟਾਇਰਡ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਹੋਏ।

ਇਸ ਸਮਾਗਮ ਵਿੱਚ ਪ੍ਰਮੁੱਖ ਤੌਰ ‘ਤੇ ਅੰਮ੍ਰਿਤਪਾਲ ਐਸ ਰੰਧਾਵਾ, ਸੰਜੀਵ ਨੱਬ, ਅਮਰਜੀਤ ਐਸ ਸਰਨ, ਰਣਜੀਤ ਐਸ ਵਿਲਿੰਗ, ਡਾ. ਜੀਪੀਐਸ ਸੰਧੂ, ਹਰਪ੍ਰੀਤ ਐਸ ਕਲੇਰ, ਡਾ. ਪਰਮਿੰਦਰ ਐਸ ਚਹਿਲ, ਡਾ. ਜਸਵੀਰ ਐਸ ਬੱਸੀ, ਗੁਰਿੰਦਰ ਐਸ ਸੈਣੀ, ਰਾਣੀ ਮੰਗਟ, ਡਾ. ਰਵਿੰਦਰ ਐਸ ਗਰੇਵਾਲ, ਸਿਮਰਨ ਸਿੰਘ ਚਹਿਲ, ਅਮਰਜੀਤ ਐਸ ਉੱਬੀ, ਅਤੇ ਡਾ. ਮਲਹੋਤਰਾ ਸ਼ਾਮਲ ਸਨ। ਇਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਸਭ ਨੇ ਅਹਿਮ ਯੋਗਦਾਨ ਦਿੱਤਾ।

ਡਾ. ਜਗਜੀਤ ਸਿੰਘ, ਜੋ ਹੁਣ ਕੈਨੇਡੀਅਨ ਸਟੱਡੀ ਐਂਡ ਟੀਚਿੰਗ ਸੋਸਾਇਟੀ ਦੇ ਪ੍ਰਧਾਨ ਹਨ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਵੀ ਹਨ, ਨੇ ਵੀ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਬਹੁਤ ਸਾਰੇ ਸਾਬਕਾ ਮੈਂਬਰ ਅਤੇ ਵਿਦਿਆਰਥੀ ਇਸ ਯਾਦਗਾਰ ਮੌਕੇ ਦਾ ਹਿੱਸਾ ਬਣੇ। ਡਾ. ਹੈਰੀ ਡੀ ਬਰਾੜ ਅਤੇ ਡਾ. ਹਰਮੀਤ ਐਸ ਕਿੰਗਰਾ, ਜੋ ਪੀ.ਏ.ਯੂ. ਅਧਿਆਪਕ ਐਸੋਸੀਏਸ਼ਨ ਦੇ ਪਿਛਲੇ ਪ੍ਰਧਾਨ ਰਹਿ ਚੁੱਕੇ ਹਨ, ਵੀ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿੱਚ ਕਈ ਖੇਡਾਂ ਜਿਵੇਂ ਕਿ ਰੱਸਾ-ਕੱਸੀ, ਵਾਲੀਬਾਲ ਮੈਚ, ਸ਼ੌਟ ਪੁੱਟ ਅਤੇ ਸੰਗੀਤ ਦਾ ਆਯੋਜਨ ਵੀ ਕੀਤਾ ਗਿਆ। ਇਹ ਸਭ ਸੀਨੀਅਰ ਡੇਅ ਦੀ ਖੁਸ਼ੀ ਮਨਾਉਣ ਲਈ ਕੀਤਾ ਗਿਆ। ਇਸ ਮੌਕੇ ਤੇ ਰਾਣੀ ਮੰਗਟ ਨੂੰ ਸਰਵੋਤਮ ਟੀਮ ਸਹਿਯੋਗੀ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ 70ਵੇਂ ਜਨਮਦਿਨ ਦਾ ਜਸ਼ਨ ਵੀ ਮਨਾਇਆ ਗਿਆ। ਇਸ ਦੇ ਨਾਲ ਹੀ, ਅੰਮ੍ਰਿਤਪਾਲ ਐਸ ਰੰਧਾਵਾ ਦੇ 65ਵੇਂ ਜਨਮਦਿਨ ਦਾ ਜਸ਼ਨ ਵੀ ਧੂਮਧਾਮ ਨਾਲ ਮਨਾਇਆ ਗਿਆ।

ਸਮਾਗਮ ਦੇ ਅੰਤ ਵਿੱਚ, ਡਾ. ਗੁਲਜ਼ਾਰ ਐਸ ਵਿਲਿੰਗ ਨੇ ਸਾਰੇ ਹਾਜ਼ਰੀਨ ਅਤੇ ਯੋਗਦਾਨ ਪਾਉਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ। ਪੀ.ਏ.ਯੂ. ਦੇ ਉਪਕੁਲਪਤੀ ਡਾ. ਸਤਬੀਰ ਐਸ ਗੋਸਲ ਨੇ ਇਸ ਪਿਕਨਿਕ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Exit mobile version