ਇੰਵਿਕਟਸ ਖੇਡਾਂ ਦੇ ਪ੍ਰਚਾਰ ਲਈ ਵੈਨਕੂਵਰ ਪਹੁੰਚੇ ਪ੍ਰਰਿੰਸ ਹੈਰੀ

ਸਰੀ, (ਸਿਮਰਨਜੀਤ ਸਿੰਘ): ਪ੍ਰਿੰਸ ਹੈਰੀ ਨੇ ਬੀਤੇ ਦਿਨੀਂ ਵੈਨਕੂਵਰ ਵਿੱਚ ਗਰੇ ਕਪ ਵਿੱਚ ਹਾਜ਼ਰੀ ਦੇਣ ਨਾਲ ਫੁੱਟਬਾਲ ਪ੍ਰੇਮੀ ਨੂੰ ਹੈਰਾਨ ਕਰ ਦਿੱਤਾ, ਜਦੋਂ ਟੋਰਾਂਟੋ ਆਰਗੋਨਾਟਸ ਨੇ ਵਿੰਨੀਪੇਗ ਬਲੂ ਬੋਮਬਰਜ਼ ਦਾ ਮੈਚ ਚਲ ਰਿਹਾ ਸੀ ।
ਉਹ ਖੇਡ ਤੋਂ ਪਹਿਲਾਂ ਸਾਈਡਲਾਈਨ ‘ਤੇ ਦਿਖਾਈ ਦਿੱਤੇ ਅਤੇ ਦਰਸ਼ਕਾਂ ਨੂੰ ਹੱਥ ਹਿਲਾ ਕੇ ਸਲਾਮ ਕੀਤਾ। ਇਸ ਦੌਰਾਨ, ਉਹ ਟੀ.ਐਸ.ਐਨ. ਦੇ ਜੇਮਸ ਦਥੀ ਨਾਲ ਇੱਕ ਇੰਟਰਵਿਊ ਵਿੱਚ ਵੀ ਸ਼ਾਮਲ ਹੋਏ।
ਡਿਊਕ ਆਫ ਸੁਸੈਕਸ ਇਸ ਸਮੇਂ ਵੈਨਕੂਵਰ ਵਿੱਚ ਇੰਵਿਕਟਸ ਖੇਡਾਂ ਦੀ ਪ੍ਰਚਾਰ ਕਰਨ ਆਏ ਹਨ, ਜੋ 8 ਤੋਂ 16 ਫਰਵਰੀ 2024 ਤੱਕ ਵੈਨਕੂਵਰ ਅਤੇ ਵਿਸਲਰ ਵਿੱਚ ਹੋਣੀਆਂ ਹਨ।
ਪ੍ਰਿੰਸ ਹੈਰੀ ਨੇ 2014 ਵਿੱਚ ਇੰਵਿਕਟਸ ਖੇਡਾਂ ਦੀ ਸਥਾਪਨਾ ਕੀਤੀ ਸੀ, ਜਿਸ ਦਾ ਮੁੱਖ ਮਕਸਦ ਦੁਨੀਆ ਭਰ ਤੋਂ ਜ਼ਖਮੀ, ਬੀਮਾਰ ਜਾਂ ਹੋਰ ਅਪਾਹਿਜਾਂ ਲਈ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕਰਨਾ ਹੈ।
ਬੀ.ਸੀ. ਵਿੱਚ ਹੋ ਰਹੀਆਂ ਇੰਵਿਕਟਸ ਖੇਡਾਂ ਵਿੱਚ ਪਹਿਲੀ ਵਾਰ ਵਿੰਟਰ ਗੇਮਜ਼ ਸ਼ਾਮਲ ਕੀਤੀਆਂ ਜਾਣਗੀਆਂ, ਜਿਵੇਂ ਕਿ ਸਿੱਟ-ਸਕੀਇੰਗ, ਸਿੱਟ-ਸਨੋਬੋਰਡਿੰਗ, ਕਰਲਿੰਗ, ਬਾਇਏਥਲਾਨ ਅਤੇ ਸਕੈਲੇਟਨ। ਇਸ ਵਾਰ, 23 ਦੇਸ਼ਾਂ ਤੋਂ 500 ਤੋਂ ਵੱਧ ਖਿਡਾਰੀ ਇਨ੍ਹਾਂ ਖੇਡਾਂ ਦਾ ਹਿੱਸਾ ਬਣਣਗੇ। This report was written by Simranjit Singh as part of the Local Journalism Initiative.

Exit mobile version