ਖ਼ਤਮ ਹੋ ਗਿਆ ਭਾਈਚਾਰਾ,
ਵੱਧਦਾ ਹਰ ਬੰਦੇ ਦਾ ਪਾਰਾ,
ਵੇਖ ਤਰੱਕੀ ਕਰਦੇ ਆ ਸਾੜਾ,
ਬੱਸ ਬੇੜਾ ਬਹਿ ਗਿਆ ਏ।
ਇਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਪੂਰੀ ਜੋਰ ਤੇ ਰਿਸ਼ਵਤ ਖੋਰੀ,
ਲੱਗੀ ਹੋਣ ਖੇਤਾਂ ਵਿੱਚ ਚੋਰੀ,
ਚਾਰੇ ਪਾਸੇ ਹੋਗੀ ਠੱਗਾ ਠੋਰੀ,
ਬੇਈ ਮਾਨਾਂ ਰਹਿ ਗਿਆ ਏ।
ਇੱਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਕਿੱਥੋਂ ਆਊ ਦੇਸੀ ਘਿਓ ਦੀ ਚੂਰੀ,
ਕਿੱਥੇ ਹਰ ਕਿਲੇ ਤੇ ਰਹਿਗੀ ਬੂਰੀ,
ਪਈ ਮਾਪਿਆਂ ਦੀ ਬੱਚੇ ਕੋਲੋਂ ਦੂਰੀ,
ਪੈਰ ਕੈਨੇਡਾ ਵੱਲੇ ਪੈ ਗਿਆ ਏ।
ਇੱਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਪੈਂਦੀ ਆ ਚਾਰ ਸੋਆਂ ਦੀ ਦਿਆੜੀ,
ਮਹਿੰਗਾਈ ਆਸਮਾਨ ਤੇ ਚਾੜ੍ਹੀ,
ਚੋਰ ਤੇ ਕੁੱਤੀ ਬਣਗੇ ਆੜੀ ਆੜੀ,
ਬੇਚਾਰਾ ਗਰੀਬ ਢਹਿ ਗਿਆ ਏ।
ਇੱਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਚੜ੍ਹਤ ਨੂੰ ਮੌਤ ਦਾ ਬੂਹਾ ਖੁੱਲਦਾ,
ਅੰਨਦਾਤਾ ਮੰਡੀ ਦੇ ਵਿੱਚ ਰੁੱਲਦਾ,
ਝੋਨਾ ਵੀ ਕਾਟ ਬਿਨਾਂ ਨੀ ਤੁਲਦਾ,
ਤਾਹੀਂ ਜੱਟ ਫਾਹੇ ਲੈ ਗਿਆ ਏ।
ਇੱਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਸਤਿਗੁਰ ਨਾਨਕਾ ਫੇਰਾ ਪਾਜਾ,
ਦੋਵਾਰਾ ਫੇਰ ਪੰਜਾਬ ਬਣਾਜਾ,
ਸਾਡੀਆਂ ਜੜਾਂ ਉਖੜੀਆਂਲਾਜਾ,
ਕਲਯੁੱਗ ਭਾਰੀ ਪੈ ਗਿਆ ਏ।
ਇੱਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਬਿੰਦਰਾ ਸੱਚ ਦੀ ਔਖੀ ਪੌੜੀ,
ਲੱਗੂ ਗੱਲ਼ ਕਈਆਂ ਨੂੰ ਕੌੜੀ,
ਮੀਰਪੁਰੀਆ ਭੰਨਤੀ ਤੌੜੀ,
ਸੱਚ ਝੂਠ ਨਾਂ ਖਹਿ ਗਿਆ ਏ।
ਇੱਥੇ ਨਾਂ ਸਿਸਟਮ ਕੋਈ ਢਾਂਚਾ,
ਨਾਮ ਦਾ ਬਸ ਪੰਜਾਬ ਰਹਿ ਗਿਆ ਏ।
ਲੇਖਕ : ਬੰਦਰ ਮੀਰਪੁਰੀਆ