2.7 C
Vancouver
Sunday, January 19, 2025

ਬੀ.ਸੀ. ਵਿੱਚ ਲਗਾਤਾਰ ਵੱਧ ਰਹੇ ਘਰਾਂ ਕਿਰਾਇਆਂ ਤੋਂ ਲੋਕ ਪ੍ਰੇਸ਼ਾਨ

 

ਸਰੀ ਵਿੱਚ ਘਰਾਂ ਦੇ ਕਿਰਾਏ 8 ਫੀਸਦੀ ਵਧੇ

ਸਰੀ, (ਸਿਮਰਨਜੀਤ ਸਿੰਘ): ਸਰੀ, ਬੀ.ਸੀ. ਦੇ ਵੱਡੇ ਸ਼ਹਿਰਾਂ ‘ਚ ਨਵੇਂ ਆਏ ਪ੍ਰਵਾਸੀਆਂ ਨੂੰ ਕਿਰਾਏ ‘ਤੇ ਸਸਤੇ ਘਰ ਲੱਭਣੇ ਬੇਹੱਦ ਮੁਸ਼ਕਲ ਹੋ ਗਏ ਹਨ ਇਸ ਦੇ ਨਾਲ ਹੀ ਆਏ ਦਿਨ ਵੱਧ ਰਹੀਆਂ ਕਿਰਾਏ ਦੀਆਂ ਦਰਾਂ ਕਾਰਨ ਵੀ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ।

ਤਾਜ਼ਾ ਕਿਰਾਏ ਦੇ ਅੰਕੜੇ ਬੀ.ਸੀ. ‘ਚ ਵੱਧ ਰਹੀਆਂ ਕਿਰਾਏ ਦੀਆਂ ਦਰਾਂ ਦੇ ਤਾਜ਼ੀ ਤਸਵੀਰ ਪੇਸ਼ ਕਰਦੇ ਹਨ।

ਵੈਨਕੂਵਰ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਮਹੀਨਾਵਾਰ ਕਿਰਾਏ ਬਹੁਤ ਸਾਰੇ ਲੋਕਾਂ ਦੀ ਤਨਖਾਹ ਦਾ ਵੱਡਾ ਹਿੱਸਾ ਖਾ ਰਹੇ ਹਨ। ੍ਰੲਨਟੳਲਸ.ਚੳ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਬੀ.ਸੀ. ਦੇ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ, ਸਰੀ ਵਿੱਚ ਕਿਰਾਏ ਦੀਆਂ ਦਰਾਂ ਸਾਲਾਨਾ ਆਠ ਫ਼ੀਸਦੀ ਦੀ ਵਾਧਾ ਦੇਖਣ ਨੂੰ ਮਿਲਿਆ ਹੈ।

ਅਗਸਤ ਵਿੱਚ, ਸਰੀ ਵਿੱਚ ਇੱਕ ਬੈੱਡਰੂਮ ਦਾ ਕਿਰਾਇਆ 2,100 ਡਾਲਰ ਤੋਂ ਵੱਧ ਪਹੁੰਚ ਗਿਆ ਹੈ। ਹਾਲਾਂਕਿ, ਸਰੀ ਅਜੇ ਵੀ ਵੈਨਕੂਵਰ ਨਾਲੋਂ ਕਾਫ਼ੀ ਕਿਫ਼ਾਇਤੀ ਹੈ, ਜਿੱਥੇ ਇੱਕ ਬੈੱਡਰੂਮ ਦਾ ਔਸਤਨ ਕਿਰਾਇਆ 2,700 ਡਾਲਰ ਹੈ।

ਅੰਕੜਿਆਂ ਅਨੁਸਾਰ ਇਸ ਸਮੇਂ ਬੀ.ਸੀ. ਦਾ ਸਭ ਤੋਂ ਕਿਫ਼ਾਇਤੀ ਵੱਡਾ ਸ਼ਹਿਰ ਐਬਟਸਫੋਰਡ ਹੈ, ਜਿੱਥੇ ਇੱਕ ਬੈੱਡਰੂਮ ਦਾ ਔਸਤ ਕਿਰਾਇਆ 1,830 ਡਾਲਰ ਦੇ ਕਰੀਬ ਹੈ।

ਸਟੈਟਸ ਕੈਨੇਡਾ ਦੇ ਅਨੁਸਾਰ 2022 ਵਿੱਚ, ਕੈਨੇਡਾ ਦੇ 22 ਫ਼ੀਸਦ ਲੋਕਾਂ ਨੇ ਆਪਣੀ ਆਮਦਨੀ ਦਾ 30 ਫ਼ੀਸਦ ਜਾਂ ਇਸ ਤੋਂ ਵੱਧ ਭਾਗ ਆਵਾਸ ‘ਤੇ ਖਰਚ ਕੀਤਾ, ਜੋ ਕਿ 2018 ਵਿੱਚ ਦਰਜ ਕੀਤੇ ਗਏ ਅੰਕੜੇ ਦੇ ਬਰਾਬਰ ਹੈ।

ਬਿਜ਼ਨੈੱਸ ਇਨ ਵੈਂਕੂਵਰ ਦੇ ਟਾਈਲਰ ਆਰਟਨ ਨੇ ਦੱਸਿਆ, ”ਕਿਰਾਏਦਾਰਾਂ ਦੀ ਸਥਿਤੀ ਮਾਲਕਾਂ ਨਾਲੋਂ ਦੋ ਗੁਣਾ ਬੁਰੀ ਹੈ। ਸਰਵੇਖਣ ਵਿੱਚ ਦਰਸਾਇਆ ਗਿਆ ਹੈ ਕਿ ਉਹ ਆਪਣੇ ਆਮਦਨ ਦੇ 30 ਫ਼ੀਸਦ ਤੋਂ ਵੱਧ ਖਰਚ ਕਰਨ ਦੀ ਸੰਭਾਵਨਾ ਦੋ ਗੁਣਾ ਵਧ ਗਈ ਹੈ, ਇਸ ਸਮੇਂ 245,000 ਤੋਂ ਵੱਧ ਘਰਾਂ ਦੇ ਮਾਲਕ ਸਬਸਿਡੀਡ ਆਵਾਸ ਲਈ ਵੇਟਲਿਸਟ ‘ਤੇ ਹਨ।”

੍ਰੲਨਟੳਲਸ.ਚੳ ਦੇ ਅਨੁਸਾਰ, ਅਲਬਰਟਾ ਵਿੱਚ ਔਸਤ ਕਿਰਾਇਆ 11 ਫ਼ੀਸਦ ਵਧ ਕੇ 1,800 ਡਾਲਰ ਹੋ ਗਿਆ ਹੈ ਅਤੇ ਸਾਰੇ ਦੇਸ਼ ਵਿੱਚ ਸਭ ਤੋਂ ਵੱਡਾ ਵਾਧਾ ਸਸਕੈਚੁਅਨ ਵਿੱਚ ਹੋਇਆ ਹੈ, ਜਿੱਥੇ ਇੱਕ ਬੈੱਡਰੂਮ ਦਾ ਕਿਰਾਇਆ 21 ਫ਼ੀਸਦ ਵਧ ਕੇ 1,300 ਡਾਲਰ ਹੋ ਗਿਆ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles