-0.1 C
Vancouver
Saturday, January 18, 2025

ਯੂਕਰੇਨ ਨਾਲ ਜੰਗ ਵਿਚ 66,000 ਤੋਂ ਵੱਧ ਰੂਸੀ ਫੌਜੀਆਂ ਦੀ ਹੋਈ ਮੌਤ

 

ਰੂਸੀ ਮੀਡੀਆ ਨੇ ਕੀਤਾ ਵੱਡਾ ਖੁਲਾਸਾ, ਪਿਛਲੇ ਚਾਰ ਹਫਤਿਆਂ ਵਿਚ ਹੀ 4600 ਫੌਜੀਆਂ ਦੀ ਹੋਈ ਮੌਤ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਪੁਤਿਨ ਦੀ ਫੌਜ ਨੂੰ ਵੱਡਾ ਝਟਕਾ ਲੱਗਾ ਹੈ। ਇਹ ਜੰਗ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਇਸ ਜੰਗ ਵਿੱਚ 66,000 ਤੋਂ ਵੱਧ ਰੂਸੀ ਸੈਨਿਕ ਮਾਰੇ ਗਏ ਹਨ। ਸੁਤੰਤਰ ਰੂਸੀ ਮੀਡੀਆ ਆਉਟਲੈਟ ਮੀਡੀਆ ਜ਼ੋਨਾ ਦਾ ਅੰਦਾਜ਼ਾ ਹੈ ਕਿ ਯੂਕਰੇਨ ਵਿੱਚ ਜੰਗ ਦੌਰਾਨ 66,000 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ। ਮੀਡੀਆ ਜ਼ੋਨਾ ਓਪਨ ਸੋਰਸ ਡੇਟਾ ਦੀ ਵਰਤੋਂ ਨਾਲ ਬੀਬੀਸੀ ਰੂਸੀ ਸੇਵਾ ਦੇ ਨਾਲ ਮਿਲਕੇ ਜਾਣੇ-ਪਛਾਣੇ ਫੌਜੀਆਂ ਦੀ ਮੌਤਾਂ ਬਾਰੇ  ਸੂਚੀ ਤਿਆਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਉਸਨੇ ਐਲਾਨ ਕੀਤਾ ਸੀ ਕਿ ਉਸਨੂੰ ਮਾਰੇ ਗਏ 50,000 ਤੋਂ ਵੱਧ ਰੂਸੀਆਂ ਦੇ ਨਾਮ ਮਿਲੇ ਹਨ।

ਮੀਡੀਆ ਜ਼ੋਨਾ ਅਨੁਸਾਰ 30 ਅਗਸਤ ਤੱਕ, ਉਹ ਯੁੱਧ ਵਿੱਚ ਮਾਰੇ ਗਏ 66,471 ਰੂਸੀ ਸੈਨਿਕਾਂ ਦੇ ਨਾਮ ਜਾਣਦੇ ਹਾਨ। ਪਿਛਲੇ ਚਾਰ ਹਫ਼ਤਿਆਂ ਵਿੱਚ ਇਸ ਸੂਚੀ ਵਿੱਚ 4600 ਤੋਂ ਵੱਧ ਨਵੇਂ ਨਾਂ ਸ਼ਾਮਲ ਹੋਏ ਹਨ। ਰਿਪੋਰਟ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਇਹ ਕੋਈ ਪੱਕਾ ਅੰਕੜਾ ਨਹੀਂ ਹੈ, ਕਿਉਂਕਿ ਬਹੁਤ ਸਾਰੇ ਸੈਨਿਕਾਂ ਦੀਆਂ ਮੌਤਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਮੀਡੀਆ ਜ਼ੋਨਾ ਦੀ ਪੱਤਰਕਾਰ ਅਨਾਸਤਾਸੀਆ ਅਲੈਕਸੀਏਵਾ ਨੇ ਕਿਹਾ ਕਿ ਅੰਕੜਿਆਂ ਵਿੱਚ ਵਧੇ ਹੋਏ ਨਵੇਂ ਨਾਂ ਰੂਸ ਦੇ ਕੁਰਸਕ ਖੇਤਰ ਵਿੱਚ ਯੂਕਰੇਨ ਦੇ ਹਮਲਿਆਂ ਨਾਲ ਜੁੜੇ ਹੋਏ ਨਹੀਂ ਹਨ। ਕਿਉਂਕਿ ਖੋਜਕਾਰ ਅਜੇ ਵੀ ਪੁਰਾਣੀਆਂ ਮੌਤਾਂ ‘ਤੇ ਕੰਮ ਕਰ ਰਹੇ ਹਨ।

ਯੂਕਰੇਨ ਨੇ 150 ਡਰੋਨਾਂ ਨੂੰ ਡੇਗਣ

ਦਾ ਦਾਅਵਾ ਕੀਤਾ ਹੈ

ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਬੀਤੇ ਐਤਵਾਰ ਰਾਤੋ ਰਾਤ 158 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਸੀ, ਜਿਸ ਵਿੱਚ ਮਾਸਕੋ ਸ਼ਹਿਰ ਵਿੱਚ ਦੋ ਅਤੇ ਮਾਸਕੋ ਦੇ ਆਲੇ ਦੁਆਲੇ ਖੇਤਰ ਵਿਚ ਨੌਂ ਸ਼ਾਮਲ ਹਨ।

ਸੋਮਵਾਰ ਦੀ ਰਾਤ ਦੌਰਾਨ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ ਨੂੰ ਯੂਕਰੇਨ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਦੱਸਿਆ ਜਾ ਰਿਹਾ ਹੈ। ਕੁਰਸਕ ਖੇਤਰ ਵਿੱਚ ਚਾਲੀ-ਛਿਆਲੀ ਡਰੋਨ ਨਸ਼ਟ ਕਰ ਦਿੱਤੇ ਗਏ ਸਨ, ਜਿੱਥੇ ਯੂਕਰੇਨ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸੀ ਧਰਤੀ ਉੱਤੇ ਸਭ ਤੋਂ ਵੱਡੇ ਹਮਲੇ ਵਿੱਚ ਸੈਨਿਕ ਭੇਜੇ ਹਨ। ਬ੍ਰਾਇੰਸਕ ਖੇਤਰ ਵਿੱਚ 34 ਹੋਰ ਡਰੋਨ ਨਸ਼ਟ ਕੀਤੇ ਗਏ ਸਨ, ਵੋਰੋਨੇਜ਼ ਖੇਤਰ ਵਿੱਚ 28 ਹੋਰ ਡਰੋਨ ਤਬਾਹ ਕੀਤੇ ਗਏ ਅਤੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੇਲਗੋਰੋਡ ਖੇਤਰ ਵਿੱਚ 14 ਡਰੋਨ ਨਸ਼ਟ ਕੀਤੇ ਗਏ ਸਨ।

ਰੂਸ ਦੇ ਅੰਦਰੂਨੀ ਹਿੱਸੇ ਵਿੱਚ ਡਰੋਨ ਵੀ ਨਸ਼ਟ ਕੀਤੇ ਗਏ,ਜਿਨ੍ਹਾਂ ਵਿਚ ਇਕ ਇਕ ਡਰੋਨ ਉੱਤਰ-ਪੱਛਮੀ ਮਾਸਕੋ ਦੇ ਤਵੇਰ ਖੇਤਰ ਅਤੇ ਉੱਤਰ-ਪੂਰਬੀ ਮਾਸਕੋ ਦੇ ਇਵਾਨੋਵੋ ਖੇਤਰ ਵਿੱਚ ਇੱਕ-ਇੱਕ ਡਰੋਨ ਨਸ਼ਟ ਕੀਤੇ ਗਏ। ਯੂਕਰੇਨ ਵੱਲੋਂ ਕੀਤੇ ਗਏ ਇਨ੍ਹਾਂ ਡਰੋਨ ਹਮਲਿਆਂ ਕਾਰਨ ਇਹ ਲੜਾਈ ਹੁਣ  ਰੂਸ ਦੀ ਰਾਜਧਾਨੀ ਤੱਕ ਪਹੁੰਚ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ, ਯੂਕਰੇਨ ਨੇ ਰੂਸੀ ਜ਼ਮੀਨ ‘ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਇਸ ਦੀਆਂ ਰਿਫਾਇਨਰੀਆਂ ਅਤੇ ਤੇਲ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨੀ ਹਵਾਈ ਸੈਨਾ ਦੇ ਅਨੁਸਾਰ, ਰੂਸ ਦੁਆਰਾ ਯੂਕਰੇਨ ਵਿੱਚ ਲਾਂਚ ਕੀਤੇ ਗਏ 11 ਵਿੱਚੋਂ ਅੱਠ ਡਰੋਨ ਨਸ਼ਟ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਉੱਤਰ-ਪੂਰਬੀ ਖਾਰਕੀਵ ਖੇਤਰ ‘ਚ ਹੋਏ ਬੰਬ ਧਮਾਕੇ ਵਿਚ ਪੰਜ ਲੋਕ ਜ਼ਖਮੀ ਹੋ ਗਏ ਸਨ।

ਇਹ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ।ਭਾਵੇਂ ਭਾਰਤ ਵਲੋਂ ਸ਼ਾਂਤੀ ਦੇ ਯਤਨ ਹੋ ਰਹੇ ਹਨ।ਪਰ ਅਮਰੀਕਾ ਦੀ ਪਾਲਿਸੀ ਰੂਸ ਨੂੰ ਜੰਗ ਵਿਚ ਉਲਝਾਉਣ ਦੀ ਹੈ।ਯੂਰਪ ਯੂਕਰੇਨ ਦੀ ਪੂਰੀ ਫੌਜੀ ਸਹਾਇਤਾ ਕਰ ਰਿਹਾ ਹੈ।ਉੱਤਰੀ ਕੋਰੀਆ ਤੋਂ ਇਲਾਵਾ ਰੂਸ ਨੂੰ ਆਪਣੇ ਅਸਲ੍ਹੇ ਅਤੇ ਹਥਿਆਰਾਂ ਦੇ ਜ਼ਖ਼ੀਰੇ ਬਰਕਰਾਰ ਰੱਖਣ ਲਈ ਬੇਲਾਰੂਸ, ਚੀਨ ਅਤੇ ਇਰਾਨ ਤੋਂ ਵੀ ਮਦਦ ਮਿਲ ਰਹੀ ਹੈ।ਯੂਕਰੇਨ ਅਤੇ ਇਸ ਦੇ ਯੂਰੋਪੀਅਨ ਹਮਾਇਤੀਆਂ ਨੂੰ ਫ਼ੌਜੀ ਸਾਜ਼ੋ-ਸਾਮਾਨ ਦੀ ਪੂਰਤੀ ਦੇ ਮੁੱਦਿਆਂ ਕਰ ਕੇ ਜੰਗ ਛੇਤੀ ਖਤਮ ਹੋਣ ਦੀ ਉਮੀਦ ਨਹੀਂ ਕਰਨੀ ਚਾਹੀਦੀ।ਯੂਕਰੇਨ ਜੰਗ ਕਰ ਕੇ ਆਲਮੀ ਸੁਰੱਖਿਆ ਦੇ ਹਾਲਾਤ ਖਰਾਬ ਹੋ ਜਾਣ ਨਾਲ ਅਮਰੀਕੀ ਹਥਿਆਰਾਂ ਦੀ ਵਿਕਰੀ ਵਿਚ ਭਾਰੀ ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕੀ ਰੱਖਿਆ ਕੰਪਨੀਆਂ ਨੇ ਏਸ਼ੀਆ, ਯੂਰੋਪ ਅਤੇ ਅਫਰੀਕਾ ਵਿਚ ਆਪਣੇ ਗਾਹਕਾਂ ਨੂੰ ਹਥਿਆਰ ਅਤੇ ਰੱਖਿਆ ਪਲੈਟਫਾਰਮ ਵੇਚ ਕੇ ਭਾਰੀ ਮੁਨਾਫ਼ੇ ਕਮਾਏ ਹਨ। ਤਾਜ਼ਾਤਰੀਨ ਅੰਕੜਿਆਂ ਮੁਤਾਬਕ 2022 ਵਿਚ ਹਥਿਆਰਾਂ ਦੀ ਵਿਕਰੀ ਵਿਚ 51.9 ਅਰਬ ਡਾਲਰ ਦਾ ਇਜ਼ਾਫ਼ਾ ਹੋਇਆ ਹੈ। ਜ਼ਿਆਦਾਤਰ ਹਥਿਆਰ ਰੂਸ-ਯੂਕਰੇਨ ਜੰਗ ਕਰ ਕੇ ਵਿਕੇ ਹਨ ਜਿਸ ਵਿਚ ਅਮਰੀਕਾ ਵਲੋਂ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ।ਯੂਕਰੇਨ ਜੰਗ ਕਰ ਕੇ ਜਰਮਨੀ, ਪੋਲੈਂਡ ਅਤੇ ਸਪੇਨ ਜਿਹੇ ਯੂਰੋਪੀਅਨ ਦੇਸ਼ਾਂ ਅੰਦਰ ਅਸੁਰੱਖਿਆ ਦਾ ਮਾਹੌਲ ਹੈ ਜਿਸ ਕਰ ਕੇ ਇਨ੍ਹਾਂ ਨੇ ਆਪੋ-ਆਪਣੀ ਸੁਰੱਖਿਆ ਦੀ ਮਜ਼ਬੂਤੀ ਲਈ ਰੂਸ ਤੋਂ ਡਰਦਿਆਂ ਹਥਿਆਰ ਖਰੀਦਣੇ ਸ਼ੁਰੂ ਕੀਤੇ ਹਨ। ਇਨ੍ਹਾਂ ਨੂੰ ਡਰ ਹੈ ਕਿ ਜੇ ਯੂਕਰੇਨ ਜੰਗ ਲੰਮਾ ਸਮਾਂ ਚਲਦੀ ਰਹੀ ਤਾਂ ਇਸ ਦਾ ਅਸਰ ਉਨ੍ਹਾਂ ਦੀਆਂ ਸਰਹੱਦਾਂ ‘ਤੇ ਵੀ ਹੋ ਸਕਦਾ ਹੈ।

ਰੂਸ ਦੀ ਅਮਰੀਕਾ ਨੂੰ ਚਿਤਾਵਨੀ

ਯੂਕਰੇਨ-ਰੂਸ ਜੰਗ ਦੇ ਵਿਚਕਾਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਹਮਲਾ ਕਰਨ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਤਾਂ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਹੈ ਅਤੇ ਦੁਨੀਆਂ ਤੀਜੀ ਦੁਨੀਆਂ ਵੱਲ ਵਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਹ ਅਟਕਲਾਂ ਸੁਣ ਰਹੇ ਹਾਂ ਕਿ ਅਮਰੀਕਾ ਨੇ ਨਾ ਸਿਰਫ਼ ਸਟੌਰਮ ਸ਼ੈਡੋ, ਸਗੋਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ।

Related Articles

Latest Articles