0.8 C
Vancouver
Sunday, January 19, 2025

ਲਗਾਤਾਰ ਮੰਗ ਵੱਧਣ ਕਾਰਨ ਬੀ.ਸੀ. ਦੇ ਫੂਡ ਬੈਂਕਾਂ ‘ਤੇ ਦਬਾਅ ਵਧਿਆ

 

ਬੀ.ਸੀ. ਫੂਡ ਬੈਂਕਾਂ ਵਲੋਂ ਹਰ ਮਹੀਨੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਭੋਜਨ

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਫੂਡ ਬੈਂਕਾਂ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ ਜਿੱਥੇ ਰਿਕਾਰਡ ਤੋੜ ਮੰਗ ਵੱਧਣ ਅਤੇ ਦਾਨੀਆਂ ਗਿਣਤੀ ਘਟਣ ਕਾਰਨ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਕੈਨੇਡਾ ਜਿਥੇ ਇੱਕ ਖੁਸ਼ਹਾਲ ਦੇਸ਼ ਵਜੋਂ ਦੁਨੀਆ ਭਰ ਵਿੱਚ ਮਸ਼ਹੂਰ ਹੈ ਉਥੇ ਹੀ ਹੁਣ ਇਥੇ ਲੋਕ ਮਹਿੰਗਾਈ, ਵਿਆਜ਼ ਦਰਾਂ, ਮਾਨਸਿਕ ਤਣਾਅ ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹੁਣ ਇੱਕ ਤਾਜ਼ਾ ਜਾਰੀ ਹੋਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਕੈਨੇਡਾ ਦੇ ਹਾਲਾਤ ਏਨੇ ਵਿਗੜ ਰਹੇ ਹਨ ਕਿ ਵੱਡੀ ਗਿਣਤੀ ਵਿੱਚ ਲੋਕ ਗ਼ਰੀਬੀ ਰੇਖਾ ਵੱਲ ਨੂੰ ਜਾ ਰਹੇ ਹਨ। ਲੋਕ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ ਅਤੇ ਫੂਡ ਬੈਂਕਾਂ ਦੇ ਬਾਹਰ ਲੱਗ ਰਹੀਆਂ ਹਾਜ਼ਾਰਾਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੀ ਕੈਨੇਡਾ ਵਿੱਚ ਵੱਧ ਰਹੀ ਗ਼ਰੀਬੀ ਦੀ ਗਵਾਹੀ ਭਰ ਰਹੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਫੂਡ ਬੈਂਕ ਦੀ ਵਰਤੋਂ ਸਭ ਤੋਂ ਵੱਧ ਹੋਣ ਲੱਗੀ ਹੈ ਜਿਸ ਕਾਰਨ ਫੂਡ ਬੈਂਕਾਂ ‘ਤੇ ਵੀ ਦਬਾਅ ਲਗਾਤਾਰ ਵੱਧ ਰਿਹਾ ਹੈ।

ਫੂਡ ਬੈਂਕ ਬੀ.ਸੀ. ਨੇ ਦੱਸਿਆ ਹੈ ਕਿ ਪਹਿਲੀ ਵਾਰ, ਇਸਦੇ ਮੈਂਬਰਾਂ ਨੇ ਇਕ ਹੀ ਮਹੀਨੇ ਵਿੱਚ 100,000 ਤੋਂ ਵੱਧ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।

ਵੈਨਕੂਵਰ ਫੂਡ ਬੈਂਕ ਵੱਲੋਂ ਜਾਰੀ ਕੀਤੇ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਲੋਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਵਿੱਚ 30 ਪ੍ਰਤੀਸ਼ਤ ਵੱਡਿਆਂ ਵਿੱਚ, 24 ਪ੍ਰਤੀਸ਼ਤ ਪਰਿਵਾਰਾਂ ਵਿੱਚ ਅਤੇ 16 ਪ੍ਰਤੀਸ਼ਤ ਬਜ਼ੁਰਗਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਸਪਸ਼ਟ ਹੁੰਦਾ ਹੈ ਕਿ ਬਸਤੀ ਦੇ ਲੋਕਾਂ ਦਾ ਫੂਡ ਬੈਂਕਾਂ ‘ਤੇ ਨਿਰਭਰ ਹੋਣਾ ਬੇਹੱਦ ਵਧ ਗਿਆ ਹੈ।

ਫੂਡ ਬੈਂਕ ਦੀ ਇੱਕ ਏਜੰਸੀ ਵਲੋਂ ਇੱਕ ਤਾਜ਼ਾ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਲ 2024 ਵਿੱਚ ਕੈਨੇਡਾ ਭਰ ਦੇ ਲੋਕ ਆਪਣੇ ਵਿੱਤੀ ਹਾਲਾਤਾਂ ਨੂੰ ਪਿਛਲੇ ਸਾਲ ਨਾਲੋਂ ਵਧੇਰੇ ਕਮਜ਼ੋਰ ਹੋਣ ਦਾ ਦਾਅਵਾ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਾਧੂ ਕੰਮ ਕਰਨਾ ਪੈ ਰਿਹਾ ਹੈ ਅਤੇ ਉਹ ਗਰੀਬੀ ਰੇਖਾਂ ਵੱਲ ਨੂੰ ਜਾ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰ 5 ਕੈਨੇਡੀਅਨ ਵਿਚੋਂ ਇੱਕ ਕੈਨੇਡੀਅਨ ਵਿੱਤੀ ਹਾਲਾਤਾਂ ਨਾਲ ਜੂਝ ਰਿਹਾ ਹੈ। ਫੂਡ ਬੈਂਕ ਏਜੰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਵਿੱਚ ਰਹਿਣ-ਸਹਿਣ ਦੀ ਲਾਗਤ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਖਰਚੇ ਪੂਰੇ ਕਰਨੇ ਬੇਹੱਦ ਮੁਸ਼ਕਲ ਹੁੰਦੇ ਜਾ ਰਹੇ ਹਨ।

ਕੋਵਿਡ-19 ਮਹਾਂਮਾਰੀ ਤੋਂ ਬਾਅਦ ਹੁਣ ਤੱਕ ਫੂਡ ਬੈਂਕਾਂ ਵਿੱਚ ਲੋਕਾਂ ਦਾ ਆਉਣਾ 50% ਤੱਕ ਵੱਧ ਗਿਆ ਹੈ। ਜਿਸ ਵਿੱਚ ਪਹਿਲਾਂ ਬਹੁਤੇ ਬਜ਼ੁਰਗ ਜਾਂ ਬੇਸਹਾਰਾ ਲੋਕ ਆਉਂਦੇ ਸਨ ਹੁਣ ਉਥੇ ਹੀ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਇਸੇ ਕਰਕੇ ਪਿਛਲੇ ਜਿਹੇ ਓਨਟਾਰੀਓ ਦੇ ਇੱਕ ਫੂਡ ਬੈਂਕ ਨੂੰ ਇਹ ਲਿਖ ਕੇ ਲਗਾਉਣਾ ਪਿਆ ਕਿ ਉਹ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਭੋਜਨ ਨਹੀਂ ਦੇਣਗੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles