-0.3 C
Vancouver
Saturday, January 18, 2025

ਹੈਲਥ ਕੈਨੇਡਾ ਨੇ ਕੈਨੇਡੀਅਨ ਬਰਾਂਡ ਝਅੰਫ ਫਾਰਮਾਂ ਦੀਆਂ ਕੁਝ ਦਵਾਈਆਂ ਸਬੰਧੀ ਚੇਤਾਵਨੀ ਕੀਤੀ ਜਾਰੀ

 

ਸਰੀ, (ਸਿਮਰਨਜੀਤ ਸਿੰਘ): ਹੈਲਥ ਕੈਨੇਡਾ ਵਲੋਂ ਕੈਨੇਡੀਅਨ ਬਰਾਂਡ ਝਅੰਫ ਫਾਰਮਾਂ ਦੀਆਂ ਕੁਝ ਦਵਾਈਆਂ ਸਬੰਧੀ ਚੇਤਾਵਨੀ ਕੀਤੀ ਜਾਰੀ ਕੀਤੀ ਗਈ ਹੈ।

ਇਸ ਚੇਤਾਵਨੀ ਵਿੱਚ ਦੱਸਿਆ ਗਿਆ ਹੈ ਕਿ, “ਇਸ ਬਰਾਂਡ ਦੀਆਂ ਕੁਝ ਦਵਾਈਆਂ ਦੇ ਲੌਟਸ ਵਾਪਸ ਮੰਗਵਾਏ ਜਾ ਰਹੇਹਨ ਜਿਨਾਂ ‘ਚ ਝਅੰਫ ਦੀ ਵਿੱਟਾਮਿਨ ਧ3 ਦੀ 10000 ਯੂਨਿਟ ਗੋਲੀਆਂ ਵੀ ਸ਼ਾਮਲ ਹਨ। ਇਸ ਨਾਲ ਸੰਬੰਧਿਤ ਲੌਟ ਨੰਬਰ ਵੀ ਜਾਰੀ ਕੀਤੇ ਗਏ ਹਨ ਓਘ24ਛ੍ਹ002, ਓਘ24ਛ੍ਹੀ001, ਓਘ24ਛ੍ਹੀ002 ਅਤੇ ਓਘ24ਛ੍ਹੀ003। ਇਸ ਦੇ ਨਾਲ ਹੀ, ਝਅੰਫ ਦੀ ਐਸੀਟਾਮਿਨੋਫਨ, ਜੋ 325 ਮਿ.ਗ੍ਰਾ ਅਤੇ ਐਕਸਟਰਾਂ ਸਟ੍ਰੇਂਥ 500 ਮਿ.ਗ੍ਰਾ ਗੋਲੀਆਂ ਦੇ ਰੂਪ ਵਿੱਚ ਮਿਲਦੀ ਹੈ, ਨੂੰ ਵੀ ਰੀਕਾਲ ਕੀਤਾ ਜਾ ਰਿਹਾ ਹੈ।

ਐਸੀਟਾਮਿਨੋਫਨ, ਜਿਸਨੂੰ ਕਈ ਦੇਸ਼ਾਂ ਵਿੱਚ ਪੈਰਾਸਿਟਾਮੋਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਰਦ ਅਤੇ ਬੁਖ਼ਾਰ ਦੇ ਲੱਛਣਾਂ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ। ਇਹ ਦਵਾਈ ਸਿਰਦਰਦ ਜਾਂ ਆਸਟੀਓਆਰਥਰਾਈਟਿਸ ਜਿਵੇਂ ਰੋਗਾਂ ਨਾਲ ਪੀੜਤ ਲੋਕਾਂ ਦੁਆਰਾ ਵੀ ਵਰਤੀ ਜਾਂਦੀ ਹੈ।

ਇਸਦੇ ਇਲਾਵਾ, ਕੰਪਨੀ ਦੀ ਟੈਲਮਿਸਾਰਟਨ 40 ਮਿ.ਗ੍ਰਾ ਅਤੇ 80 ਮਿ.ਗ੍ਰਾ ਗੋਲੀਆਂ ਨੂੰ ਵੀ ਰਿਕਾਲ ਕੀਤਾ ਗਿਆ ਹੈ। ਟੈਲਮਿਸਾਰਟਨ ਆਮ ਤੌਰ ‘ਤੇ ਹਲਕੇ ਤੋਂ ਦਰਮਿਆਨੇ ਖੂਨ ਦੇ ਦਬਾਅ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ ਜਾਂ ਕਈ ਕੇਸਾਂ ਵਿੱਚ ਦਿਲ ਦੇ ਦੌਰੇ ਜਾਂ ਫਾਲਜ ਨਾਲ ਹੋਣ ਵਾਲੀ ਮੌਤ ਦੇ ਖ਼ਤਰੇ ਨੂੰ ਘਟਾਉਣ ਲਈ ਵਰਤੀ ਜਾਂਦੀ ਹੈ।

ਹੈਲਥ ਕੈਨੇਡਾ ਵੱਲੋਂ ਉਪਭੋਗਤਾਵਾਂ ਨੂੰ ਆਪਣੀ ਦਵਾਈ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਕੀ ਜੇਕਰ ਕਿਸੇ ਨੇ ਉਪਰੋਕਤ ਲੌਟਸ ‘ਚੋਂ ਦਵਾਈਆਂ ਖਰੀਆਂ ਹਨ ਤਾਂ ਉਹ ਇਨਾਂ ਦੀ ਵਰਤੋਂ ਨਾ ਕਰਨ ਇਸ ਤੋਂ ਇਲਾਵਾ ਕਿਸੇ ਵੀ ਸਿਹਤ ਸਮੱਸਿਆ ਸਬੰਧੀ ਪਹਿਲਾਂ ਪ੍ਰੋਫੈਸ਼ਨਲ ਸਲਾਹ ਲੈਣ ਲਈ ਵੀ ਕਿਹਾ ਗਿਆ ਹੈ।

ਜੇਕਰ ਕਿਸੇ ਨੂੰ ਇਸ ਰਿਕਾਲ ਬਾਰੇ ਹੋਰ ਸਵਾਲ ਹਨ, ਤਾਂ ਉਨ੍ਹਾਂ ਨੂੰ ਸਿੱਧੇ ਤੌਰ ਤੇ ਝਅੰਫ ਫਾਰਮਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਸਾਈਡ ਇਫੈਕਟ ਜਾਂ ਸ਼ਿਕਾਇਤਾਂ ਨੂੰ ਹੈਲਥ ਕੈਨੇਡਾ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ।

ਇਸ ਰਿਕਾਲ ਨੇ ਵੱਡੇ ਪੱਧਰ ਤੇ ਲੋਕਾਂ ਵਿੱਚ ਚਿੰਤਾ ਜਤਾਈ ਹੈ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਜਾਂ ਉੱਚਾ ਖੂਨ ਦਾ ਦਬਾਅ ਸਬੰਧੀ ਸਮੱਸਿਆਵਾਂ ਹਨ ਕਿਉਂਕਿ ਉਨ੍ਹਾਂ ‘ਚੋਂ ਬਹੁਤੇ ਲੋਕ ਇਨ੍ਹਾਂ ਦਵਾਈਆਂ ਦਾ ਹੀ ਸੇਵਨ ਕਰਦੇ ਹਨ।  ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles