2.7 C
Vancouver
Sunday, January 19, 2025

ਇਲੈਕਸ਼ਨ ਬੀ.ਸੀ. ਨੇ ”ਨਿਊ ਲਿਬਰਲ ਪਾਰਟੀ ਆਫ ਬੀ.ਸੀ.” ਦੀ ਪੇਸ਼ਕਸ਼ ਨੂੰ ਕੀਤਾ ਰੱਦ

 

ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਯੂਨਾਈਟਡ ਵਲੋਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੂੰ ਸਮਰਥਨ ਦੇਣ ਤੋਂ ਬਾਅਦ ਸਾਬਕਾ ਫੈਡਰਲ ਮੰਤਰੀ ਹਰਬ ਧਾਲੀਵਾਲ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵੋਟਰ ਸ਼ਸ਼ੋਪੰਜ਼ ‘ਚ ਹਨ ਇਸ ਲਈ ਇੱਕ ਨਵੀਂ ਰਾਜਨੀਤਿਕ ਪਾਰਟੀ ਦੀ ਜ਼ਰੂਰਤ ਹੈ ਜੋ ਲਿਬਰਲ ਬ੍ਰਾਂਡ ਦੇ ਹੇਠ ਆਏ।
ਹਰਬ ਧਾਲੀਵਾਲ, ਜੋ ਕਈ ਸਾਲਾਂ ਤੱਕ ਕੈਨੇਡੀਅਨ ਹਾਊਸ ਆਫ ਕੰਮਨਜ਼ ਵਿੱਚ ਫੈਡਰਲ ਲਿਬਰਲ ਸਰਕਾਰਾਂ ਵਿੱਚ ਮੰਤਰੀ ਰਹੇ ਹਨ, ਨੇ ਮੰਗ ਕੀਤੀ ਹੈ ਕਿ ਇੱਕ ਨਵੀਂ ਲਿਬਰਲ ਪਾਰਟੀ ਬਣਾਈ ਜਾਵੇ ਜੋ ਉਹਨਾਂ ਮਤਦਾਤਾ ਲਈ ਹੋਵੇ ਜੋ ਬੀ.ਸੀ. ਯੂਨਾਈਟਡ ਦੇ ਪਤਨ ਤੋਂ ਬਾਅਦ ਸਿਆਸੀ ਅਤੇ ਘਰੇਲੂ ਤੌਰ ‘ਤੇ ਸ਼ਸ਼ੋਪੰਜ ਹਨ।
ਬੀ.ਸੀ. ਯੂਨਾਈਟਡ ਪਾਰਟੀ ਪਿਛਲੇ ਸਾਲ ਤੱਕ ਬੀ.ਸੀ. ਲਿਬਰਲ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਸੀ, ਪਰ 2023 ਵਿੱਚ ਪਾਰਟੀ ਨੇ ਆਪਣੇ ਨਾਮ ਨੂੰ ਬਦਲ ਕੇ ਬੀ.ਸੀ. ਯੂਨਾਈਟਡ ਰੱਖ ਲਿਆ ਸੀ, ਜਿਸ ਨਾਲ ਇਹ ਪਾਰਟੀ ਫੈਡਰਲ ਲਿਬਰਲਾਂ ਨਾਲ ਕਿਸੇ ਵੀ ਤਰ੍ਹਾਂ ਸਬੰਧ ਵਿੱਚ ਨਹੀਂ ਸੀ।
ਹਰਬ ਧਾਲੀਵਾਲ ਨੇ ਕਿਹਾ ਕਿ ਪੁਰਾਣੀ ਬੀ.ਸੀ. ਲਿਬਰਲ ਪਾਰਟੀ ਨੇ ਕੇਂਦਰ-ਪੱਖੀ ਵਿਕਲਪ ਦੀ ਸੇਵਾ ਕੀਤੀ ਸੀ ਜੋ ਹੁਣ ਨਹੀਂ ਹੈ। ਸੂਬੇ ‘ਚ ਬਹੁਤ ਲੋਕ ਹਨ ਜੋ ਨਾ ਤਾਂ ਬੀ.ਸੀ. ਯੂਨਾਈਟਡ ਅਤੇ ਨਾ ਹੀ ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਰੁਚੀ ਰੱਖਦੇ ਹਨ, ਅਤੇ ਇਸ ਵਜ੍ਹਾ ਨਾਲ ਉਹ ਬਦਲਾਅ ਚਾਹੁੰਦੇ ਹਨ ਜੋ ਇੱਕ ਨਵੀਂ ਲਿਬਰਲ ਪਾਰਟੀ ਬਣਾ ਕੇ ਕੀਤਾ ਜਾ ਸਕਦਾ ਹੈ।
ਧਾਲੀਵਾਲ ਦਾ ਪ੍ਰਸਤਾਵ ਸੀ ਕਿ ਅਗਲੀਆਂ ਚੌਣਾਂ ਵਿੱਚ ‘ਨਿਊ ਲਿਬਰਲ ਪਾਰਟੀ ਆਫ ਬੀ.ਸੀ.’ ਨਾਮ ਦੇ ਨਾਲ ਇੱਕ ਨਵੀਂ ਪਾਰਟੀ ਕਾਇਮ ਕੀਤੀ ਜਾਵੇ, ਪਰ ਇਲੈਕਸ਼ਨਸ ਬੀ.ਸੀ. ਨੇ ਇਸ ਨਾਮ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਵੋਟਰ ਹੋਰ ਜ਼ਿਆਦਾ ਉਲਝਣ ‘ਚ ਪੈਣਗੇ।
ਧਾਲੀਵਾਲ ਨੇ ਮੰਗਲਵਾਰ ਨੂੰ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਪੁਰਾਣੀ ਬੀ.ਸੀ. ਲਿਬਰਲ ਪਾਰਟੀ ਜਿਸਨੇ ਬੀ.ਸੀ. ਯੂਨਾਈਟਡ ਦੇ ਤੌਰ ‘ਤੇ ਰੀ-ਬ੍ਰਾਂਡ ਕੀਤਾ ਸੀ, ਉਹ ਇੱਕ “ਬੈਕਰੂਮ ਡੀਲ” ਨਾਲ ਮੁੱਕ ਗਈ ਹੈ। ਉਨ੍ਹਾਂ ਕਿਹਾ ਬੀ.ਸੀ. ਯੂਨਾਈਟਡ ਦੇ ਆਗੂ ਕੇਵਿਨ ਫਾਲਕਨ ਦੀ ਮੁਹਿੰਮ ਦੀ ਰੋਕ ਨਾਲ ਪਾਰਟੀ ਦੇ ਸਹਿਯੋਗੀਆਂ ਨੂੰ “ਧੋਖਾ” ਹੋਇਆ ਹੈ ਅਤੇ ਸੂਬੇ ਵਿੱਚ ਇੱਕ “ਵਿਚਾਰਧਾਰਾ” ਦੀ ਸਥਿਤੀ ਮੁੜ ਵਾਪਸੀ ਦੀ ਸੰਭਾਵਨਾ ਹੈ। ਹਰਬ ਧਾਲੀਵਾਲ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਲੈਕਸ਼ਨਸ ਬੀ.ਸੀ. ‘ਨਿਊ ਲਿਬਰਲ ਪਾਰਟੀ ਆਫ ਬੀ.ਸੀ.’ ਦੇ ਨਾਮ ਨੂੰ ਮਨਜ਼ੂਰੀ ਦੇਵੇਗੀ, ਕਿਉਂਕਿ ਕੇਵਿਨ ਫਾਲਕਨ ਦੀ ਬੀ.ਸੀ. ਯੂਨਾਈਟਡ ਪਾਰਟੀ ਨੇ ਆਪਣਾ ਨਾਮ ਬਦਲਣ ਸਮੇਂ ‘ਲਿਬਰਲ’ ਬ੍ਰਾਂਡ ਨਾਲ ਸੰਬੰਧ ਤੋੜ ਦਿੱਤਾ ਸੀ।
ਧਾਲੀਵਾਲ ਨੇ ਕਿਹਾ ਕਿ ਉਹ ਆਪਣੀ ਵਕੀਲ ਜੋਵੇਨ ਨਰਵਾਲ ਰਾਹੀਂ ਇਲੈਕਸ਼ਨਸ ਬੀ.ਸੀ. ਨੂੰ ਨਾਮ ਨੂੰ ਰੱਦ ਕਰਨ ਬਾਰੇ ਦੁਬਾਰਾ ਵਿਚਾਰ ਕਰਨ ਲਈ ਕਿਹਾ ਹੈ। ਸਤੰਬਰ 13 ਨੂੰ ਲਿਖੇ ਗਏ ਇੱਕ ਪੱਤਰ ਵਿੱਚ, ਚੋਣ ਅਧਿਕਾਰੀਆਂ ਨੇ ਕਿਹਾ ਕਿ ਕਿਹਾ ਕਿ ਇਸ ਨਾਲ ਵੋਟਰ ਹੋਰ ਜ਼ਿਆਦਾ ਉਲਝਣ ‘ਚ ਪੈਣਗੇ।
ਇਲੈਕਸ਼ਨਸ ਬੀ.ਸੀ. ਦੇ ਸੰਚਾਰ ਨਿਰਦੇਸ਼ਕ ਐਂਡਰੂ ਵਾਟਸਨ ਨੇ ਕਿਹਾ ਕਿ ਪ੍ਰਦੇਸ਼ੀ ਚੋਣ ਐਕਟ ਦੇ ਅਨੁਸਾਰ, ਪਾਰਟੀਆਂ ਨੂੰ ਰਜਿਸਟਰ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਜੇਕਰ ਨਾਮ ਨੂੰ ਮਤਦਾਤਾ ਵਿੱਚ ਪੈਦਾ ਹੋਣ ਵਾਲੀ ਉਲਝਣ ਦਾ ਖ਼ਤਰਾ ਹੋਵੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles