6.3 C
Vancouver
Saturday, January 18, 2025

ਕੋਸਟਲ ਗੈਸਲਿੰਕ ਨੂੰ ਲੱਗਾ $590,000 ਦਾ ਜੁਰਮਾਨਾ, ਪਾਈਪਲਾਈਨ ਦੀ ਉਸਾਰੀ ਸਮੇਂ ਨਹੀਂ ਕੀਤੀ ਨਿਯਮਾਂ ਦੀ ਪਾਲਣਾ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਵਾਤਾਵਰਣ ਵਿਭਾਗ ਨੇ ਕੋਸਟਲ ਗੈਸਲਿੰਕ ਪਾਈਪਲਾਈਨ ਲਿਮਿਟੇਡ ਨੂੰ $590,000 ਦਾ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਪਾਈਪਲਾਈਨ ਦੇ ਨਿਰਮਾਣ ਦੌਰਾਨ ਸਾਹਮਣੇ ਆਏ ਨੁਕਸ ਅਤੇ ਮੌਜੂਦਾ ਸਰਟੀਫਿਕੇਟ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਕਾਰਨ ਲਾਇਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਾਤਾਵਰਣ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਜੁਰਮਾਨੇ 10 ਪ੍ਰਸ਼ਾਸਨਕ ਮਿਆਦਾਂ ਦੇ ਤਹਿਤ ਲਾਏ ਗਏ ਹਨ, ਜਿਸ ਵਿੱਚ ਕੰਪਨੀ ਨੂੰ ਆਪਣੇ ਵਾਤਾਵਰਣ ਸਰਟੀਫਿਕੇਟ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ੀ ਮੰਨਿਆ ਗਿਆ ਹੈ।
ਇਹ ਜੁਰਮਾਨੇ ਉਸ ਸਮੇਂ ਲਾਏ ਗਏ ਜਦੋਂ 2023 ਦੇ ਅਪ੍ਰੈਲ ਅਤੇ ਮਈ ਮਹੀਨਿਆਂ ਵਿੱਚ, ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਪਾਈਪਲਾਈਨ ਰੂਟ ‘ਤੇ ਕੰਟਰੋਲ ਕਰਨ ਵਾਲੇ ਉਪਕਰਣਾਂ ਵਿੱਚ ਕਈ ਖਾਮੀਆਂ ਸਾਹਮਣੇ ਆਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਵਾਰ-ਵਾਰ ਨਿਯਮਾਂ ਦੀ ਪਾਲਣਾ ਨਾਂ ਕਰਨ ਕਾਰਨ ਇਹ ਤਾਜ਼ਾ ਵਿੱਤੀ ਜੁਰਮਾਨੇ ਲਗਾਏ ਗਏ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦ ਕਿ ਕੰਪਨੀ ਨੂੰ ਇੰਝ ਲੰਮੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਪਹਿਲਾਂ ਵੀ ੲਰੋਸੋਿਨ ਅਤੇ ਸੲਦਮਿੲਨਟ ਚੋਨਟਰੋਲ ਨਿਯਮਾਂ ਦੀਆਂ ਉਲੰਘਨਾਵਾਂ ਲਈ ਲਗਭਗ $800,000 ਦੇ ਚਾਰ ਹੋਰ ਜੁਰਮਾਨੇ ਲਾਏ ਗਏ ਸਨ। ਨਾਲ ਹੀ, ਗਲਤ ਜਾਂ ਭਰਮਾਉਣ ਵਾਲੀ ਜਾਣਕਾਰੀ ਦੇਣ ਲਈ $6,000 ਦਾ ਪੰਜਵਾਂ ਜੁਰਮਾਨਾ ਵੀ ਲਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਵਿਭਾਗ ਨੇ ਪਾਈਪਲਾਈਨ ਦੇ 670 ਕਿਲੋਮੀਟਰ ਲੰਬੇ ਰੂਟ ‘ਤੇ ਹਵਾਈ ਅਤੇ ਜ਼ਮੀਨੀ ਨਿਗਰਾਨੀ ਨੂੰ ਤਰਜੀਹ ਦਿੱਤੀ ਸੀ, ਜਿਸ ਦੌਰਾਨ ਵਾਰ-ਵਾਰ ਆ ਰਹੀਆਂ ਚਿੰਤਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਮੁਲਾਂਕਣ ਕੀਤੇ ਗਏ। ਇਸ ਮੁਲਾਂਕਣ ਕਾਰਵਾਈ ਦੌਰਾਨ 59 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਅਤੇ 13 ਵਾਰੀ ਕੰਮ ਰੋਕਣ ਦੇ ਆਦੇਸ਼ ਦਿੱਤੇ ਗਏ। ਇਹ ਸਾਰੇ ਜ਼ਰੂਰੀ ਕਦਮ ਉਸ ਮੰਜ਼ਿਲ ਤੱਕ ਲਾਏ ਗਏ ਹਨ ਜਦ ਕਿ ਪਾਈਪਲਾਈਨ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ।
ਬੀ.ਸੀ. ਦੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵਾਰ-ਵਾਰ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਸਖਤ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਇਹਨਾਂ ਨਿਯਮਾਂ ਦਾ ਮਕਸਦ ਸਿਰਫ਼ ਕੰਪਨੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੀ ਨਹੀਂ, ਸਗੋਂ ਸੂਬੇ ਦੇ ਵਾਤਾਵਰਣ ਅਤੇ ਸਥਾਨਕ ਪੌਲਸੀਆਂ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਵੀ ਹੈ। ਇਹ ਪਾਈਪਲਾਈਨ 670 ਕਿਲੋਮੀਟਰ ਲੰਬੀ ਹੈ ਅਤੇ ਇਹ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸੇ-ਖੇਤਰਾਂ ਵਿੱਚੋਂ ਲੰਘਦੀ ਹੈ। ਇਸ ਕਰਕੇ ਇਸ ਦਾ ਨਿਰਮਾਣ ਸੁਰੱਖਿਅਤ ਢੰਗ ਨਾਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles