0.8 C
Vancouver
Sunday, January 19, 2025

ਦੁਪਿੰਦਰ ਕੌਰ ਸਰਾਂ ਨੇ ਸੂਬਾਈ ਚੋਣਾਂ ‘ਚ ਵਿੱਚ ਆਜ਼ਾਦ ਉਮੀਦਵਾਰ ਚੋਣ ਨਿੱਤਰ ਦਾ ਐਲਾਨ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ 19 ਅਕਤੂਬਰ ਨੂੰ ਹੋਣ ਜਾ ਰਹੀਆਂ 43ਵੀਆਂ ਸੂਬਾਈ ਚੋਣਾਂ ਵਿੱਚ ਇਸ ਵਾਰ ਕਈ ਨਵੇਂ ਰੁਝਾਨ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਮੁੱਖ ਧਿਆਨ ਪੰਜਾਬੀ ਮੂਲ ਦੀ ਦੁਪਿੰਦਰ ਕੌਰ ਸਰਾਂ ਉੱਤੇ ਹੈ, ਜੋ ਕਿ ਪਹਿਲੀ ਸਿੱਖ ਔਰਤ ਵਜੋਂ ਆਜ਼ਾਦ ਉਮੀਦਵਾਰ ਹੋਣ ਦਾ ਦਾਅਵਾ ਕਰ ਰਹੀ ਹੈ। ਸਰੀ-ਪੈਨਾਰੋਮਾ ਹਲਕੇ ਤੋਂ ਚੋਣ ਲੜ ਰਹੀ ਦੁਪਿੰਦਰ ਕੌਰ ਸਰਾਂ ਇਸ ਤੋਂ ਪਹਿਲਾਂ ਸਕੂਲ ਟਰੱਸਟੀ ਦੀਆਂ ਚੋਣਾਂ ਵੀ ਲੜ ਚੁੱਕੀ ਹਨ ਅਤੇ ਪੇਸ਼ੇ ਵਜੋਂ ਨਰਸ ਹਨ। ਉਹ ਸਿਹਤ ਸੇਵਾਵਾਂ ਵਿੱਚ ਆਪਣੇ ਤਜ਼ਰਬੇ ਅਤੇ ਭਾਈਚਾਰੇ ਨਾਲ ਜੁੜੇ ਕਈ ਮੁੱਦਿਆਂ ‘ਤੇ ਸਰਗਰਮ ਰਹੇ ਹਨ।
ਦੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਉਹ ਇਸ ਵਾਰ ਬ੍ਰਿਟਿਸ਼ ਕੋਲੰਬੀਆ ਵਿੱਚ ਬਦਲ ਰਹੀਆਂ ਸਿਆਸੀ ਪ੍ਰਸਥਿਤੀਆਂ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਬੀਸੀ ਯੂਨਾਈਟਡ ਨੇ ਹਾਲ ਹੀ ਵਿੱਚ ਬੀਸੀ ਕੰਜ਼ਰਵੇਟਿਵ ਪਾਰਟੀ ਨੂੰ ਹਮਾਇਤ ਦਿੱਤੀ ਸੀ, ਜਿਸ ਨੇ ਕਈ ਉਮੀਦਵਾਰਾਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਫ਼ੈਸਲਾ ਸਹੀ ਨਹੀਂ ਸੀ ਅਤੇ ਇਸ ਨਾਲ ਕਈ ਉਮੀਦਵਾਰਾਂ ਨੂੰ ਆਪਣੀਆਂ ਰਾਈਡਿੰਗ ਛੱਡਣ ਲਈ ਮਜ਼ਬੂਰ ਕੀਤਾ ਗਿਆ। ਉਸੇ ਦੌਰਾਨ, ਕੰਜ਼ਰਵੇਟਿਵ ਪਾਰਟੀ ਦੇ ਕਈ ਆਗੂ ਵੀ ਪਾਰਟੀ ਛੱਡਕੇ ਜਾਂ ਤਾਂ ਅਲੱਗ ਰਾਹ ਚੱਲ ਪਏ ਜਾਂ ਚੁੱਪ ਰਾਹਨ ਲਈ ਮਜ਼ਬੂਰ ਹੋ ਗਏ ਹਨ। ਦੁਪਿੰਦਰ ਨੇ ਕਿਹਾ ਕਿ ਉਹਨਾਂ ਵੀ ਇਸ ਕਸ਼ਮਕਸ਼ ਤੋਂ ਬਾਹਰ ਨਿਕਲ ਕੇ ਆਜ਼ਾਦ ਚੋਣ ਲੜਨਾ ਬਿਹਤਰ ਸਮਝਿਆ ।
ਦੁਪਿੰਦਰ ਕੌਰ ਨੇ ਸਿਹਤ ਸੇਵਾਵਾਂ ਨੂੰ ਆਪਣੇ ਮੁੱਖ ਚੋਣ ਮੁੱਦਿਆਂ ਵਿੱਚ ਰੱਖਿਆ ਹੈ। ਉਹਨਾਂ ਕਿਹਾ ਕਿ ਉਹ ਸਿਹਤ ਦੇ ਮੌਜੂਦਾ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਢਿੱਲ ਨਹੀਂ ਦਿਖਾਉਣਗੇ ਅਤੇ ਉਹ ਵਿਦਿਅਕ ਸੁਧਾਰਾਂ ਅਤੇ ਮੁਫ਼ਤ ਪਬਲਿਕ ਟਰਾਂਸਪੋਰਟ ਦੀ ਵਕਾਲਤ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਭਾਈਚਾਰੇ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਦੇ ਸੰਕਲਪ ਨਾਲ ਚੋਣ ਮੈਦਾਨ ਵਿੱਚ ਹਨ। ਦੁਪਿੰਦਰ ਨੇ ਬੀਸੀ ਕੌਂਜ਼ਰਵੇਟਿਵ ਪਾਰਟੀ ਵੱਲੋਂ ਮਿਲ ਰਹੇ ਸਹਿਯੋਗ ਉੱਪਰ ਨਿਰਾਸ਼ਾ ਵੀ ਜਤਾਈ। ਉਹਨਾਂ ਕਿਹਾ ਕਿ ਕਈ ਮੁੱਦਿਆਂ ‘ਤੇ ਪਾਰਟੀ ਨੇ ਉਨ੍ਹਾਂ ਦੀ ਸਹਿਯੋਗ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਗਲਤ ਧਾਰਨਾਵਾਂ ਨਾਲ ਜੋੜ ਕੇ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪਾਰਟੀ ਨੇ ਇਸ ਉੱਤੇ ਕੋਈ ਸਟੈਂਡ ਨਹੀਂ ਲਿਆ। ਇਸ ਤਰੀਕੇ ਨਾਲ ਕੰਜ਼ਰਵੇਟਿਵ ਪਾਰਟੀ ਆਪਣੀ ਸਿਧਾਂਤਕ ਪਹਚਾਣ ਤੋਂ ਹਟ ਗਈ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles