-0.5 C
Vancouver
Sunday, January 19, 2025

ਨਿਊ ਵੈਸਟਮਿੰਸਟਰ ਚੋਰੀ ਦੇ ਕਰੈਡਿਟ ਕਾਰਡਾਂ ਅਤੇ ਪਾਸਪੋਰਟਾਂ ਦੀ ਵੱਡੀ ਖੇਪ ਬਰਾਮਦ

 

ਨਿਊ ਵੈਸਟਮਿੰਸਟਰ ਵਿੱਚ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਚੋਰੀ ਕੀਤੀ ਡਾਕ, ਕਰੈਡਿਟ ਕਾਰਡ ਅਤੇ ਪਾਸਪੋਰਟ ਬਰਾਮਦ ਹੋਏ ਹਨ। ਇਸ ਬੱਸਟ ਦੇ ਨਤੀਜੇ ਵਜੋਂ ਪੁਲਿਸ ਨੇ ਲਗਭਗ 8 ਹਜ਼ਾਰ ਚਿੱਠੀਆਂ, 1,500 ਤੋਂ ਵੱਧ ਕਰੈਡਿਟ ਕਾਰਡ ਅਤੇ 50 ਤੋਂ ਜ਼ਿਆਦਾ ਪਾਸਪੋਰਟ ਕਬਜ਼ੇ ‘ਚ ਲਏ ਹਨ। ਇਸ ਦੇ ਨਾਲ ਹੀ ਤਿੰਨ ਬਣਾਉਟੀ ਪਸਤੌਲਾਂ ਅਤੇ ਇਕ ਅਸਲੀ ਪਸਤੌਲ ਵੀ ਮਿਲੀ ਹੈ, ਜੋ ਕਿ ਇਸ ਗਿਰੋਹ ਦੀ ਗਤੀਵਿਧੀਆਂ ਨੂੰ ਹੋਰ ਵੀ ਖਤਰਨਾਕ ਬਣਾ ਰਿਹਾ ਹੈ।
ਨਿਊ ਵੈਸਟਮਿੰਸਟਰ ਪੁਲਿਸ ਦੇ ਸਾਰਜੈਂਟ ਐਂਡਰਿਊ ਲੀਵਰ ਨੇ ਕਿਹਾ, “ਇਸ ਗਿਰੋਹ ਵੱਲੋਂ ਕੀਤੀ ਗਈ ਚੋਰੀ ਨਾਲ ਅਨੇਕਾਂ ਲੋਕਾਂ ਦੀ ਸ਼ਨਾਖਤ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇਹ ਬਰਾਮਦਗੀਆਂ ਲੋਕਾਂ ਨੂੰ ਹੋਰ ਨੁਕਸਾਨ ਤੋਂ ਬਚਾ ਸਕਦੀਆਂ ਹਨ।” ਪੁਲਿਸ ਨੂੰ ਇੱਕ ਅਪਾਰਟਮੈਂਟ ਵਿੱਚ ਕਿਸੇ ਹੋਰ ਕਾਰਵਾਈ ਦੌਰਾਨ ਸ਼ੱਕੀ ਵਸਤਾਂ ‘ਤੇ ਨਜ਼ਰ ਪਈ, ਜਿਸ ਨਾਲ ਇਸ ਵੱਡੇ ਗਿਰੋਹ ਦੇ ਪਰਦਾਫਾਸ਼ ਦੀ ਸ਼ੁਰੂਆਤ ਹੋਈ।
ਇਸ ਮਾਮਲੇ ਵਿੱਚ ਇਕ ਹੋਰ ਚਿੰਤਾਜਨਕ ਗੱਲ ਇਹ ਹੈ ਕਿ ਹਥਿਆਰ ਵੀ ਬਰਾਮਦ ਹੋਏ ਹਨ। ਸਾਰਜੈਂਟ ਲੀਵਰ ਨੇ ਕਿਹਾ, “ਇਹ ਕੋਈ ਆਮ ਚੋਰੀ ਦਾ ਮਾਮਲਾ ਨਹੀਂ ਹੈ, ਜਿਥੇ ਡਾਕ ਚੋਰੀ ਕੀਤੀ ਜਾਂਦੀ ਹੈ। ਹਥਿਆਰ ਮਿਲਣ ਕਰਕੇ ਇਹ ਮਾਮਲਾ ਹੋਰ ਵੀ ਖਤਰਨਾਕ ਬਣ ਜਾਂਦਾ ਹੈ।” ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਇਹ ਗੈੰਗ ਕਈ ਹੋਰ ਅਪਰਾਧਾਂ ਵਿੱਚ ਵੀ ਸ਼ਾਮਿਲ ਹੋ ਸਕਦੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕ੍ਰੈਡਿਟ ਕਾਰਡ ਅਤੇ ਬੈਂਕ ਸਟੇਟਮੈਂਟਾਂ ‘ਤੇ ਨਜ਼ਰ ਰੱਖਣ। ਜੇ ਕੋਈ ਗੜਬੜੀ ਮਹਿਸੂਸ ਹੋਵੇ ਤਾਂ ਕ੍ਰੈਡਿਟ ਕਾਰਡ ਨੂੰ ਤੁਰੰਤ ਬੰਦ ਕਰਵਾ ਕੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਲਈ ਨਿਊ ਵੈਸਟਮਿੰਸਟਰ ਪੁਲਿਸ ਨਾਲ 604 525 5411 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Latest Articles