-0.3 C
Vancouver
Saturday, January 18, 2025

ਬਲੌਕ ਕਿਊਬੈਕ ਅਤੇ ਐਨ.ਡੀ.ਪੀ. ਵਲੋਂ ਕੰਜ਼ਰਵੇਟਿਵਜ਼ ਦੇ ਬੇਭਰੋਸਗੀ ਮਤੇ ਦਾ ਵਿਰੋਧ

ਟਰੂਡੋ ਸਰਕਾਰ ਨੂੰ ਮਿਲੀ ਰਾਹਤ, ਜਲਦੀ ਚੋਣਾਂ ਦੀ ਸੰਭਾਵਨਾ ਟਲ਼ੀ

ਸਰੀ, (ਸਿਮਰਨਜੀਤ ਸਿੰਘ): ਬਲੌਕ ਕਿਊਬੈਕ ਦੇ ਲੀਡਰ ਈਵ-ਫ਼੍ਰੈਂਸਆ ਬਲੌਂਸ਼ੇ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਅਗਲੇ ਹਫ਼ਤੇ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਦੇ ਵਿਰੁੱਧ ਵੋਟ ਪਾਏਗੀ। ਇਸ ਨਾਲ ਲਿਬਰਲ ਸਰਕਾਰ ਨੂੰ ਸੰਸਦ ਵਿੱਚ ਕਾਇਮ ਰਹਿਣ ਲਈ ਲੋੜੀਂਦਾ ਸਮਰਥਨ ਮਿਲੇਗਾ ਅਤੇ ਜਲਦੀ ਫੈਡਰਲ ਚੋਣਾਂ ਦੀ ਸੰਭਾਵਨਾ ਫਿਲਹਾਲ ਟਲਦੀ ਨਜ਼ਰ ਆ ਰਹੀ ਹੈ।
ਬਲੌਂਸ਼ੇ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਕੰਜ਼ਰਵੇਟਿਵਜ਼ ਦੇ ਪੱਖ ਵਿੱਚ ਨਹੀਂ ਖੜ੍ਹੇਗੀ ਕਿਉਂਕਿ ਬਲੌਕ ਦਾ ਮਕਸਦ ਕਿਊਬੈਕ ਵਾਸੀਆਂ ਦੀ ਸੇਵਾ ਕਰਨਾ ਹੈ, ਨਾ ਕਿ ਕੰਜ਼ਰਵੇਟਿਵਜ਼ ਦੀ। ਬਲੌਂਸ਼ੇ ਦੇ ਇਸ ਫੈਸਲੇ ਨਾਲ ਲਿਬਰਲ ਸਰਕਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ, ਕਿਉਂਕਿ ਹੁਣ ਬੇਭਰੋਸਗੀ ਦਾ ਮਤਾ ਪਾਸ ਕਰਨਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ, ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਵੀ ਕਿਹਾ ਹੈ ਕਿ ਉਹ ਟਰੂਡੋ ਸਰਕਾਰ ਤੋਂ ਨਿਰਾਸ਼ ਹਨ, ਪਰ ਕੰਜ਼ਰਵੇਟਿਵਜ਼ ਦੇ ਵਿਰੁੱਧ ਟਰੂਡੋ ਨੂੰ ਸਮਰਥਨ ਦੇਣਗੇ। ਜਗਮੀਤ ਸਿੰਘ ਨੇ ਪੌਲੀਐਵ ਨੂੰ “ਸੋਸ਼ਲ ਪ੍ਰੋਗਰਾਮਾਂ, ਪੈਨਸ਼ਨਾਂ ਅਤੇ ਹੈਲਥ ਕੇਅਰ ਵਿੱਚ ਕਟੌਤੀ ਕਰਨ ਵਾਲਾ ਲੀਡਰ ਦੱਸਿਆ ਅਤੇ ਕਿਹਾ ਕਿ ਪੌਲੀਐਵ ਦੀ ਸਿਆਸਤ ਕੈਨੇਡਾ ਲਈ ਘਾਤਕ ਹੈ।
ਜਗਮੀਤ ਸਿੰਘ ਦੀ ਪਾਲਿਸੀ ਨੇ ਪੌਲੀਐਵ ਨੂੰ ਕਾਫੀ ਨਿਰਾਸ਼ ਕੀਤਾ, ਜਿਸ ਨੇ ਉਨ੍ਹਾਂ ਨੂੰ ‘ਝੂਠਾ’ ਅਤੇ ‘ਧੋਖੇਬਾਜ਼’ ਕਹਿ ਕੇ ਸਖਤ ਟਿੱਪਣੀ ਕੀਤੀ।
ਜਗਮੀਤ ਨੇ ਕਿਹਾ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਸਰਕਾਰ ਨੂੰ ਡੇਗ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਫੈਸਲਾ ਕਰਨਗੇ ਕਿ ਕੇਸ-ਦਰ-ਕੇਸ ਅਧਾਰ ‘ਤੇ ਬੇਭਰੋਸਗੀ ਮਤੇ ‘ਤੇ ਕਿਵੇਂ ਵੋਟ ਪਾਉਣੀ ਹੈ। ਪੌਲੀਐਵ ਜੇਤੂ ਹੋਏ ਤਾਂ ਲੋਕਾਂ ਦੀ ਭਲਾਈ ਲਈ ਚਲ ਰਹੇ ਸੋਸ਼ਲ ਪ੍ਰੋਗਰਾਮਾਂ ‘ਤੇ ਕਟੌਤੀ ਕਰਨਗੇ : ਜਗਮੀਤ ਸਿੰਘ
ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਬੇਭਰੋਸਗੀ ਮਤੇ ਮਾਮਲੇ ‘ਤੇ ਬੁੱਧਵਾਰ ਨੂੰ ਆਪਣਾ ਸਪਸ਼ਟ ਪੱਖ ਰੱਖਦਿਆਂ ਕਿਹਾ ਕਿ ਪੀਅਰ ਪੌਲੀਐਵ ਅਤੇ ਕੰਜ਼ਰਵੇਟਿਵਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਉਹ ਜਿੱਤ ਗਏ ਤਾਂ ਕੈਨੇਡਾ ਦੇ ਸੋਸ਼ਲ ਪ੍ਰੋਗਰਾਮਾਂ, ਪੈਨਸ਼ਨਾਂ ਅਤੇ ਸਿਹਤ ਨੀਤੀਆਂ ਵਿੱਚ ਵੱਡੀਆਂ ਕਟੌਤੀਆਂ ਕਰਨਗੇ। ਜਗਮੀਤ ਸਿੰਘ ਨੇ ਕਿਹਾ ਕਿ ਪੌਲੀਐਵ ਦੀ ਆਰਥਿਕ ਨੀਤੀ ਨੇ ਕੈਨੇਡੀਆਈਆਂ ਦੇ ਭਵਿੱਖ ਲਈ ਖਤਰਾ ਪੈਦਾ ਕਰ ਦਿੱਤਾ ਹੈ।
ਹਾਲਾਂਕਿ, ਸਿੰਘ ਨੇ ਮੰਗਲਵਾਰ ਨੂੰ ਇਹ ਵੀ ਕਿਹਾ ਕਿ ਲਿਬਰਲ ਸਰਕਾਰ ਹੁਣ ਆਪਣਾ ਸਮਾਂ ਪੂਰਾ ਕਰ ਚੁੱਕੀ ਹੈ ਅਤੇ ਟਰੂਡੋ ਨੂੰ ਹੁਣ ਹੋਰ ਮੌਕੇ ਦੀ ਲੋੜ ਨਹੀਂ। ਸਿੰਘ ਨੇ ਟਰੂਡੋ ‘ਤੇ ਇਲਜ਼ਾਮ ਲਾਇਆ ਕਿ ਉਹ ਵਾਰ-ਵਾਰ ਕਾਰਪੋਰੇਟ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਕੈਨੇਡੀਅਨਾਂ ਦੀ ਉਮੀਦਾਂ ਨੂੰ ਨਿਰਾਸ਼ ਕਰ ਰਹੇ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਜਗਮੀਤ ਸਿੰਘ ਨੇ ਐਨਡੀਪੀ ਅਤੇ ਲਿਬਰਲਾਂ ਵਿਚਾਲੇ ਹੋਏ ਸਮਰਥਨ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ, ਸਿੰਘ ਨੇ ਟਰੂਡੋ ਨੂੰ ਕੈਪਿਟਲਿਸਟ ਲਾਲਚ ਵੱਲ ਝੁਕਣ ਵਾਲਾ ਪ੍ਰਧਾਨ ਮੰਤਰੀ ਕਿਹਾ, ਜੋ ਲੋਕਾਂ ਦੀ ਭਲਾਈ ਤੋਂ ਵੱਧ ਵਪਾਰਕ ਹਿੱਤਾਂ ਦੀ ਚਿੰਤਾ ਕਰਦੇ ਹਨ।
ਜਦੋਂ ਜਗਮੀਤ ਸਿੰਘ ਤੋਂ ਪੁੱਛਿਆ ਗਿਆ ਕਿ ਉਹ ਟਰੂਡੋ ਦੀ ਆਲੋਚਨਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਸਮਰਥਨ ਕਿਉਂ ਕਰ ਰਹੇ ਹਨ, ਤਾਂ ਸਿੰਘ ਨੇ ਕਿਹਾ, “ਜਿੱਥੇ ਟਰੂਡੋ ਨੇ ਨਿਰਾਸ਼ ਕੀਤਾ ਹੈ, ਓਥੇ ਪੀਅਰ ਪੌਲੀਐਵ ਹੋਰ ਵੀ ਵੱਡਾ ਖਤਰਾ ਸਾਬਤ ਹੋ ਸਕਦਾ ਹੈ।”
ਸਿੰਘ ਨੇ ਜ਼ੋਰ ਦਿੱਤਾ ਕਿ ਪੀਅਰ ਪੌਲੀਐਵ ਦੀਆਂ ਨੀਤੀਆਂ ਤੋਂ ਬੱਚਣ ਲਈ ਟ੍ਰੂਡੋ ਦੀ ਸਰਕਾਰ ਨੂੰ ਅਸਥਾਈ ਤੌਰ ‘ਤੇ ਸਮਰਥਨ ਦੇਣਾ ਪਵੇਗਾ।
4ੋਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਬੇਭਰੋਸਗੀ ਮਤੇ ਮਾਮਲੇ ‘ਤੇ ਬੁੱਧਵਾਰ ਨੂੰ ਆਪਣਾ ਸਪਸ਼ਟ ਪੱਖ ਰੱਖਦਿਆਂ ਕਿਹਾ ਕਿ ਪੀਅਰ ਪੌਲੀਐਵ ਅਤੇ ਕੰਜ਼ਰਵੇਟਿਵਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਉਹ ਜਿੱਤ ਗਏ ਤਾਂ ਕੈਨੇਡਾ ਦੇ ਸੋਸ਼ਲ ਪ੍ਰੋਗਰਾਮਾਂ, ਪੈਨਸ਼ਨਾਂ ਅਤੇ ਹੈਲਥ ਕੇਅਰ ਵਿੱਚ ਵੱਡੀਆਂ ਕਟੌਤੀਆਂ ਕਰਨਗੇ। ਜਗਮੀਤ ਸਿੰਘ ਨੇ ਕਿਹਾ ਕਿ ਪੌਲੀਐਵ ਦੀ ਆਰਥਿਕ ਨੀਤੀ ਨੇ ਕੈਨੇਡੀਆਈਆਂ ਦੇ ਭਵਿੱਖ ਲਈ ਖਤਰਾ ਪੈਦਾ ਕਰ ਦਿੱਤਾ ਹੈ।
ਹਾਲਾਂਕਿ, ਸਿੰਘ ਨੇ ਮੰਗਲਵਾਰ ਨੂੰ ਇਹ ਵੀ ਕਿਹਾ ਕਿ ਲਿਬਰਲ ਸਰਕਾਰ ਹੁਣ ਆਪਣਾ ਸਮਾਂ ਪੂਰਾ ਕਰ ਚੁੱਕੀ ਹੈ ਅਤੇ ਟ੍ਰੂਡੋ ਨੂੰ ਹੁਣ ਹੋਰ ਮੌਕੇ ਦੀ ਲੋੜ ਨਹੀਂ। ਸਿੰਘ ਨੇ ਟ੍ਰੂਡੋ ‘ਤੇ ਇਲਜ਼ਾਮ ਲਾਇਆ ਕਿ ਉਹ ਵਾਰ-ਵਾਰ ਕਾਰਪੋਰੇਟ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਕੈਨੇਡੀਅਨਾਂ ਦੀ ਉਮੀਦਾਂ ਨੂੰ ਨਿਰਾਸ਼ ਕਰ ਰਹੇ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਜਗਮੀਤ ਸਿੰਘ ਨੇ ਐਨਡੀਪੀ ਅਤੇ ਲਿਬਰਲਾਂ ਵਿਚਾਲੇ ਹੋਏ ਸਮਰਥਨ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ, ਸਿੰਘ ਨੇ ਟਰੂਡੋ ਨੂੰ ਕੈਪਿਟਲਿਸਟ ਲਾਲਚ ਵੱਲ ਝੁਕਣ ਵਾਲਾ ਪ੍ਰਧਾਨ ਮੰਤਰੀ ਕਿਹਾ, ਜੋ ਲੋਕਾਂ ਦੀ ਭਲਾਈ ਤੋਂ ਵੱਧ ਵਪਾਰਕ ਹਿੱਤਾਂ ਦੀ ਚਿੰਤਾ ਕਰਦੇ ਹਨ।
ਜਦੋਂ ਜਗਮੀਤ ਸਿੰਘ ਤੋਂ ਪੁੱਛਿਆ ਗਿਆ ਕਿ ਉਹ ਟਰੂਡੋ ਦੀ ਆਲੋਚਨਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਸਮਰਥਨ ਕਿਉਂ ਕਰ ਰਹੇ ਹਨ, ਤਾਂ ਸਿੰਘ ਨੇ ਕਿਹਾ, “ਜਿੱਥੇ ਟਰੂਡੋ ਨੇ ਨਿਰਾਸ਼ ਕੀਤਾ ਹੈ, ਓਥੇ ਪੀਅਰ ਪੌਲੀਐਵ ਹੋਰ ਵੀ ਵੱਡਾ ਖਤਰਾ ਸਾਬਤ ਹੋ ਸਕਦਾ ਹੈ।”
ਸਿੰਘ ਨੇ ਜ਼ੋਰ ਦਿੱਤਾ ਕਿ ਪੀਅਰ ਪੌਲੀਐਵ ਦੀਆਂ ਨੀਤੀਆਂ ਤੋਂ ਬੱਚਣ ਲਈ ਟਰੂਡੋ ਦੀ ਸਰਕਾਰ ਨੂੰ ਅਸਥਾਈ ਤੌਰ ‘ਤੇ ਸਮਰਥਨ ਦੇਣਾ ਪਵੇਗਾ।

Related Articles

Latest Articles