3.6 C
Vancouver
Sunday, January 19, 2025

ਬੀ.ਸੀ. ਗ੍ਰੀਨਜ਼ ਵਲੋਂ ਸੂਬੇ ਭਰ ਵਿੱਚ ਮੁਫ਼ਤ ਟ੍ਰਾਂਜ਼ਿਟ ਦਾ ਵਾਅਦਾ, ਚੋਣਾਂ ਵਿੱਚ ਨਵਾਂ ਐਲਾਨ

 

ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਗ੍ਰੀਨ ਪਾਰਟੀ ਦੀ ਆਗੂ ਸੋਨੀਆ ਫਰਸਟਨਾਉ ਨੇ ਸੂਬੇ ਭਰ ਵਿੱਚ ਮੁਫ਼ਤ ਜਨਤਕ ਟ੍ਰਾਂਜ਼ਿਟ ਮੁਹੱਈਆ ਕਰਨ ਲਈ ਵੱਡਾ ਚੋਣ ਵਾਅਦਾ ਕੀਤਾ ਹੈ। ਸੋਨੀਆ ਨੇ ਕਿਹਾ ਕਿ ਇਹ ਐਲਾਨ ਚੋਣਾਂ ਤੋਂ ਠੀਕ ਪਹਿਲਾਂ ਕਰਦੇ ਹੋਏ ਕਿਹਾ ਕਿ ਸਾਡਾ ਮਕਸਦ ਸੂਬੇ ਦੇ ਪਰਿਵਾਰਾਂ ‘ਤੇ ਆਰਥਿਕ ਦਬਾਅ ਨੂੰ ਘਟਾਉਣਾ ਅਤੇ ਲੋਕਾਂ ਦੇ ਰਹਿਣ ਯੋਗ ਸੇਵਾਵਾਂ ਮੁਹੱਈਆ ਕਰਵਾਉਂਦੇ ਹੋਏ ਕਾਰਬਨ ਉਤਸਰਜਨ ਨੂੰ ਘਟਾਉਣਾ ਹੈ।
ਉਨ੍ਹਾਂ ਕਿਹਾ ਸੂਬੇ ਦੇ ਮੁੱਖ ਸ਼ਹਿਰਾਂ ‘ਚ ਮੁਫ਼ਤ ਜਨਤਕ ਟ੍ਰਾਂਜ਼ਿਟ ਸੇਵਾਵਾਂ ਰਾਹੀਂ ਚਾਰ ਸਾਲਾਂ ਵਿੱਚ ਬੱਸਾਂ ਦੀ ਗਿਣਤੀ ਦੋਗੁਣਾ ਕਰਨ ਅਤੇ ਅੱਠ ਸਾਲਾਂ ਵਿੱਚ ਇਸ ਨੂੰ ਤਿੰਨ ਗੁਣਾ ਕਰਨ ਦੀ ਯੋਜਨਾ ਹੈ।
ਜ਼ਿਕਰਯੋਗ ਹੈ ਕਿ ਗ੍ਰੀਨ ਪਾਰਟੀ ਦੇ ਇਸ ਸਮੇਂ ਸੂਬੇ ਦੀਆਂ 87 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ ਦੋ ਸੀਟਾਂ ਹਨ। ਸੋਨੀਆ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਲਾਗੂ ਕਰਨ ਲਈ $720 ਮਿਲੀਅਨ ਦੀ ਲੋੜ ਹੋਵੇਗੀ, ਜਿਸ ਵਿੱਚੋਂ $420 ਮਿਲੀਅਨ ਸੂਬਾਈ ਬਜਟ ‘ਚੋਂ ਆਏਗਾ। ਪਾਰਟੀ ਨੇ ਇਹ ਵੀ ਦੱਸਿਆ ਕਿ ਬੀ.ਸੀ. ਟ੍ਰਾਂਜ਼ਿਟ ਅਤੇ ਟ੍ਰਾਂਸਲਿੰਕ ਦੀ ਮੌਜੂਦਾ ਫੰਡਿੰਗ ਨੂੰ ਵੱਧ ਕੁਸ਼ਲ ਬਣਾਉਣ ਦੇ ਨਾਲ ਸੇਵਾਵਾਂ ਦੀ ਵਰਤੋਂ ਵਿੱਚੋਂ ਵੀ ਬਚਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਮੁਫ਼ਤ ਟ੍ਰਾਂਜ਼ਿਟ ਮੁਹੱਈਆ ਕਰਨ ਨਾਲ ਪਰਿਵਾਰਾਂ ਦੇ ਪੈਸੇ ਬਚਾਉਣ ਅਤੇ ਸੜਕਾਂ ‘ਤੇ ਟਰੈਫਿਕ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ, ਇਹ ਸੂਬੇ ਨੂੰ ਪਰਿਵਰਤਨਸ਼ੀਲ, ਵਾਤਾਵਰਣ-ਸਫ਼ਾਈ ਰੱਖਣ ਯੋਗ ਵਿੱਚ ਵੀ ਸਹਾਇਕ ਹੋਵੇਗਾ। ਸੋਨੀਆ ਫਰਸਟਨਾਉ ਨੇ ਕਿਹਾ ਕਿ ਮੁਫ਼ਤ ਟ੍ਰਾਂਜ਼ਿਟ ਸਿਰਫ਼ ਯਾਤਰੀਆਂ ਲਈ ਸਹੂਲਤ ਹੀ ਨਹੀਂ ਦੇਵੇਗੀ, ਸਗੋਂ ਇਸ ਨਾਲ ਪਰਿਵਾਰਾਂ ਦੇ ਖਰਚੇ ਵੀ ਘਟਣਗੇ। ਸੋਨੀਆ ਦੇ ਅਨੁਸਾਰ, ਇਸ ਨੀਤੀ ਨਾਲ ਟਰੈਫਿਕ ਭੀੜ ਵਿੱਚ ਵਾਧਾ ਰੋਕਣ ਦੇ ਨਾਲ-ਨਾਲ ਲੋਕਾਂ ਲਈ ਯਾਤਰਾ ਨੂੰ ਸਹਜ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।
ਗ੍ਰੀਨ ਪਾਰਟੀ ਦੇ ਦਾਅਵੇ ਅਨੁਸਾਰ, ਇਹ ਮੁਫ਼ਤ ਟ੍ਰਾਂਜ਼ਿਟ ਯੋਜਨਾ ਲਈ ਲਗਭਗ $720 ਮਿਲੀਅਨ ਦੀ ਲੋੜ ਪਵੇਗੀ। ਇਸਦੇ ਲਈ ਸੂਬੇ ਦੇ ਮੌਜੂਦਾ ਫੰਡਾਂ ਨੂੰ ਮੁੜ ਵਰਤਿਆ ਜਾਵੇਗਾ। ਇਸ ਵਿੱਚੋਂ $420 ਮਿਲੀਅਨ ਰਾਸ਼ੀ ਸੂਬਾਈ ਬਜਟ ‘ਚੋਂ ਆਵੇਗੀ। ਪਾਰਟੀ ਨੇ ਕਿਹਾ ਕਿ ਬੀ.ਸੀ. ਟ੍ਰਾਂਜ਼ਿਟ ਸਿਸਟਮ ਵਿੱਚ ਸੇਵਾਵਾਂ ਦੀ ਕੁਸ਼ਲਤਾ ਨੂੰ ਵਧਾਉਣ ਨਾਲ ਬਚਾਈ ਰਕਮ ਵੀ ਇਸ ਯੋਜਨਾ ਨੂੰ ਚੱਲਾਉਣ ਵਿੱਚ ਸਹਾਇਕ ਹੋਵੇਗੀ। ਫਰਸਟਨਾਉ ਨੇ ਕਿਹਾ ਕਿ ਸਾਡੀ ਇਹ ਨੀਤੀ ਸਿਰਫ਼ ਵਿੱਤੀ ਸਹਾਇਕ ਨਹੀਂ ਹੈ, ਸਗੋਂ ਵਾਤਾਵਰਣ ਉੱਤੇ ਵੀ ਇਸਦਾ ਧਿਆਨ ਹੈ। ਇਹ ਪਰਿਵਰਤਨ ਸ਼ਹਿਰਾਂ ਨੂੰ ਵਧੀਆ ਜਗ੍ਹਾ ਬਣਾਉਣ ਦੇ ਨਾਲ ਕਾਰਬਨ ਡਾਇਓਕਸਾਈਡ ਦੇ ਉਤਸਰਜਨ ਨੂੰ ਘਟਾ ਕੇ ਵਾਤਾਵਰਣ ਨਤੀਜਿਆਂ ਵਿੱਚ ਵੱਡਾ ਯੋਗਦਾਨ ਦੇਵੇਗਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles