ਸਰੀ, (ਸਿਮਰਨਜੀਤ ਸਿੰਘ): ਮਾਂਟਰੀਅਲ ਦੇ ਲਾਸਾਲ-ਐਮਾਰਡ-ਵਰਡਨ ਉਪਚੋਣ ਵਿੱਚ ਬਲੌਕ ਕਿਊਬੈਕ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਇਸ ਸੀਟ ‘ਤੇ ਬਲਾਕ ਦੇ ਉਮੀਦਵਾਰ ਲੂਈ-ਫਿਲਿਪ ਸਾਵੇ ਨੇ ਬਹੁਤ ਘੱਟ ਵੋਟਾਂ ਨਾਲ ਲਿਬਰਲ ਉਮੀਦਵਾਰ ਲੌਰਾ ਪਲੇਸਤੀਨੀ ਨੂੰ ਹਰਾਇਆ। ਇਹ ਨਤੀਜਾ ਉਸ ਹਾਲਾਤਾਂ ਵਿੱਚ ਆਇਆ ਹੈ ਜਿੱਥੇ ਲਿਬਰਲ ਪਾਰਟੀ ਨੇ ਇਸ ਮਾਂਟਰੀਅਲ ਦੇ ਹਿੱਸੇ ਵਿਚ ਪਿਛਲੇ ਇੱਕ ਦਹਾਕੇ ਤੋਂ ਆਪਣੀ ਮਜ਼ਬੂਤ ਸਥਿਤੀ ‘ਚ ਸੀ।
ਇਹ ਉਪਚੋਣ, ਜੋ ਕਿ ਲਿਬਰਲਾਂ ਲਈ ਸਭ ਤੋਂ ਸੁਰੱਖਿਅਤ ਮੰਨੀਆਂ ਜਾਂਦੀਆਂ ਸੀਟਾਂ ‘ਚੋਂ ਇੱਕ ਸੀ, ਅਤੇ ਇਥੇ ਹੋਈ ਹਾਰ ਟਰੂਡੋ ਦੀ ਅਗਵਾਈ ‘ਤੇ ਸਵਾਲ ਖੜੇ ਕਰਦੀ ਹੈ। ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਲਿਬਰਲਾਂ ਦੀ ਦੂਜੀ ਵੱਡੀ ਹਾਰ ਹੈ, ਜਦੋਂ ਟਰੂਡੋ ਨੇ ਇੱਕ ਹੋਰ ਸੁਰੱਖਿਅਤ ਲਿਬਰਲ ਸੀਟ ਵੀ ਗਵਾਈ ਸੀ। ਇਸ ਹਾਰ ਨਾਲ ਪਾਰਟੀ ਦੀ ਮਿਆਦ ਅਤੇ ਟਰੂਡੋ ਦੀ ਅਗਵਾਈ ਵਿੱਚ ਅਗਲੇ ਸੰਸਦੀ ਚੋਣਾਂ ‘ਚ ਪਾਰਟੀ ਦੀ ਹਾਲਤ ਦੇ ਬਾਰੇ ਸਵਾਲ ਖੜੇ ਹੋ ਰਹੇ ਹਨ।
ਬਲੌਕ ਕਿਊਬੈਕ ਦੇ ਉਮੀਦਵਾਰ ਸਾਵੇ ਨੇ 28% ਵੋਟਾਂ ਹਾਸਿਲ ਕੀਤੀਆਂ, ਜਦਕਿ ਲੌਰਾ ਪਲੇਸਤੀਨੀ ਨੇ 27.2% ਵੋਟਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। ਐਨ.ਡੀ.ਪੀ. ਦੇ ਉਮੀਦਵਾਰ ਕ੍ਰੈਗ ਸਾਵੇ ਤੀਜੇ ਸਥਾਨ ‘ਤੇ ਰਹੇ, ਜਿਨ੍ਹਾਂ ਨੇ 26.1% ਵੋਟਾਂ ਹਾਸਿਲ ਕੀਤੀਆਂ। ਇਹ ਬੇਹੱਦ ਸਾਫ ਕੱਟ ਵਾਲੀ ਚੋਣ ਸੀ, ਜਿੱਥੇ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਗਿਣਤੀ ਦੌਰਾਨ ਲਗਾਤਾਰ ਅੱਗੇ-ਪਿੱਛੇ ਹੋ ਰਹੇ ਸਨ ਅਤੇ ਆਖਰੀ ਨਤੀਜਾ ਸਵੇਰੇ 2:45 ਵਜੇ ਆਇਆ।
ਬਲੌਕ ਕਿਊਬੈਕ ਦੀ ਇਸ ਜਿੱਤ ਨੂੰ ਸਿਆਸੀ ਮਾਹਰ ਕਈ ਪੱਖਾਂ ‘ਤੇ ਦੇਖ ਰਹੇ ਹਨ। ਬਲੌਕ ਕਿਊਬੈਕ ਪਾਰਟੀ ਦੀ ਇਸ ਵੱਡੀ ਜਿੱਤ ਨੇ ਬਾਕੀ ਪਾਰਟੀਆਂ ਨੂੰ ਹੱਕਾ-ਬੱਕਾ ਕਰ ਦਿਤਾ ਹੈ। ਇਹ ਨਤੀਜੇ ਸਿਰਫ ਇਸ ਰਾਈਡਿੰਗ ਤੱਕ ਸੀਮਿਤ ਨਹੀਂ ਰਹੇਗੇ, ਸਗੋਂ ਅਗਲੇ ਫੈਡਰਲ ਚੋਣਾਂ ‘ਚ ਕਈ ਹੋਰ ਲਿਬਰਲ ਰਾਈਡਿੰਗਾਂ ਲਈ ਖਤਰੇ ਦੀ ਘੰਟੀ ਸਾਬਤ ਹੋ ਰਹੇ ਹਨ। ਲਾਸਾਲ-ਐਮਾਰਡ-ਵਰਡਨ ਹਮੇਸ਼ਾ ਤੋਂ ਲਿਬਰਲਾਂ ਦੀ ਸੁਰੱਖਿਅਤ ਸੀਟ ਮੰਨੀ ਜਾਂਦੀ ਸੀ। ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਿਨ ਵੀ ਇਸ ਰਾਈਡਿੰਗ ਨਾਲ ਜੁੜੇ ਰਹੇ ਹਨ। ਇਸ ਤੋਂ ਪਹਿਲਾਂ 2011 ਦੀ ਇਤਿਹਾਸਕ “ਓਰੇਂਜ ਵੇਵ” ਦੌਰਾਨ ਹੀ ਇਸ ਰਾਈਡਿੰਗ ਵਿਚ ਗੈਰ-ਲਿਬਰਲ ਉਮੀਦਵਾਰ ਨੂੰ ਜਿੱਤ ਮਿਲੀ ਸੀ। ਪਿਛਲੇ ਸੰਸਦੀ ਚੋਣਾਂ ਵਿੱਚ ਸਾਬਕਾ ਲਿਬਰਲ ਸੰਸਦ ਮੈਂਬਰ ਡੇਵਿਡ ਲਾਮੈੱਟੀ ਨੇ ਇਸ ਰਾਈਡਿੰਗ ਵਿੱਚ ਵਿਰੋਧੀ ਨੂੰ ਲਗਭਗ 20 ਪੌਇੰਟ ਨਾਲ ਹਰਾਇਆ ਸੀ, ਪਰ ਇਸ ਵਾਰ ਲਿਬਰਲ ਪਲੇਸਤੀਨੀ ਨੂੰ ਸਿਰਫ 0.8% ਦੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.