ਨਵੇਂ ਨਿਯਮ ਲਾਗੂ ਹੋਏ ਪਰ ਪੁਰਾਣੇ ਸਾਈਨ ਬੋਰਡ ਨਹੀਂ ਹਟਾਏ, ਲੋਕ ਹੋ ਰਹੇ ਗੰਮਰਾਹ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ‘ਚ ਬੀਤੇ ਦਿਨੀਂ ਇੱਕ ਅਨੌਖੀ ਘਟਨਾ ਵਾਪਰੀ ਕਿ ਇੱਕ ਵਿਅਕਤੀ ਨੂੰ ਮੁਫ਼ਤ ਪਾਰਕਿੰਗ ਸਥਾਨ ‘ਚ ਗੱਡੀ ਖੜ੍ਹੀ ਕਰਨ ‘ਤੇ ਟਿਕਟ ਜਾਰੀ ਕਰ ਦਿੱਤੀ ਗਈ।
ਪੀੜ੍ਹਤ ਡੈਨ ਮੈਕਗਿਲਿਵਰੇ ਨੇ ਕਿਹਾ ਕਿ “ਮੇਰੇ ਨਾਲ ਧੋਖਾਧੜੀ ਹੋਈ ਹੈ। ਜੇਕਰ ਪਾਰਕਿੰਗ ਮੁਫ਼ਤ ਨਹੀਂ ਹੈ, ਪਹਿਲਾਂ ਹੀ ਦੱਸਣਾ ਚਾਹੀਦਾ ਹੈ ਜਾਂ ਲਿਖਤੀ ਤੌਰ ‘ਤੇ ਲਗਾਉਣਾ ਚਾਹੀਦਾ ਹੈ।” ਮੈਕਗਿਲਿਵਰੇ ਕਈ ਸਾਲਾਂ ਤੋਂ ਕੂਕਵਿਟਲ ਦੇ ਵੈਨਸਿਟੀ ਬੈਂਕ ਦੇ ਅਧੀਨ ਸਥਿਤ ਇਕ ਅੰਡਰਗਰਾਊਂਡ ਪਾਰਕਿੰਗ ਲਾਟ ਵਿਚ ਆਪਣੀ ਗੱਡੀ ਮੁਫ਼ਤ ਖੜੀ ਕਰਦਾ ਆ ਰਿਹਾ ਹੈ। ਪਾਰਕਿੰਗ ਲਾਟ ਦੇ ਸਾਈਨਜ਼ ਦੇ ਅਨੁਸਾਰ, ਗਾਹਕ 90 ਮਿੰਟ ਤੱਕ ਮੁਫ਼ਤ ਪਾਰਕ ਕਰ ਸਕਦੇ ਹਨ। ਪਰ ਬੀਤੇ ਦਿਨੀਂ ਮੈਕਗਿਲਿਵਰੇ ਨੂੰ ਡਾਇਮੰਡ ਪਾਰਕਿੰਗ ਦੁਆਰਾ ਇੱਕ $86.50 ਦੀ ਟਿਕਟ ਜਾਰੀ ਕੀਤੀ ਗਈ ਕਿਉਂਕਿ ਉਨ੍ਹਾਂ ਕੋਲ ਕਿਸੇ ਵੈਧ ਪਰਮਿਟ ਦੀ ਨਹੀਂ ਸੀ।
ਮੈਕਗਿਲਿਵਰੇ ਦਾ ਕਹਿਣਾ ਹੈ ਕਿ, “ਸਾਈਨ ‘ਤੇ 90 ਮਿੰਟ ਦੀ ਮੁਫ਼ਤ ਪਾਰਕਿੰਗ ਕਹੀ ਗਈ ਸੀ। ਮੈਂ ਬੈਂਕਿੰਗ ਕਰਦਾ ਹਾਂ, ਅਤੇ ਹਮੇਸ਼ਾਂ ਆਪਣੀ ਗੱਡੀ ਪਾਰਕ ਕਰਦਾ ਰਹਿੰਦਾ ਹਾਂ।” ਉਸਨੂੰ ਹੁਣ ਪਤਾ ਲੱਗਾ ਕਿ ਸਿਸਟਮ ਨੂੰ ਬਦਲ ਦਿੱਤਾ ਗਿਆ ਹੈ ਅਤੇ ਹੁਣ ਲੋਕਾਂ ਨੂੰ ਕਿਊਆਰ ਕੋਡ ਰਾਹੀਂ ਆਪਣੇ ਵਾਹਨ ਦਾ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ। ਮੈਕਗਿਲਿਵਰੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਮੋਬਾਈਲ ਫੋਨ ਨਹੀਂ ਹੈ, ਇਸ ਲਈ ਉਹ ਹੁਣ ਇਸ ਪਾਰਕਿੰਗ ਲਾਟ ‘ਚ ਆਪਣੀ ਗੱਡੀ ਖੜ੍ਹੀ ਨਹੀਂ ਕਰ ਸਕਦੇ। ਉਸ ਨੇ ਕਿਹਾ ਕਿ ਉਹ ਇਕਲੇ ਨਹੀਂ ਸਨ ਜੋ ਨਵੇਂ ਨਿਯਮਾਂ ਤੋਂ ਅਣਜਾਣ ਹੈ। ਇੱਕ ਹੋਰ ਵਿਅਕਤੀ ਗੌਰਡਨ ਫਿਨਲੇਸਨ ਨੇ ਕਿਹਾ, “ਮੈਨੂੰ ਇਹ ਠੀਕ ਨਹੀਂ ਲੱਗਦਾ। ਇਹ ਪੈਸੇ ਕਮਾਉਣ ਦਾ ਨਵਾਂ ਤਰੀਕਾ ਕੱਢਿਆ ਗਿਆ ਲੱਗਦਾ ਹੈ।” ਵੈਨਕੂਵਰ ਦੀ ਬੇਸਡ ਵਕੀਲ ਕਾਈਲਾ ਲੀ ਨੇ ਕਿਹਾ ਕਿ ਪੁਰਾਣੇ ਸਾਈਨ ਜਿਨ੍ਹਾਂ ‘ਤੇ ਅਜੇ ਵੀ ਮੁਫ਼ਤ ਪਾਰਕਿੰਗ ਲਿਖਿਆ ਸੀ ਲੋਕਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੇ ਹਨ। ਪਾਰਕਿੰਗ ਲਾਟ ‘ਚ ਸਾਈਨ ਬੋਰਡ ਮੁਫ਼ਤ ਪਾਰਕਿੰਗ ਦਾ ਲੱਗਾ ਹੈ ਪਰ ਨਿਯਮ ਬਦਲ ਗਏ ਹਨ ਅਤੇ ਸਾਈਨ ਨੂੰ ਹਟਾਇਆ ਨਹੀਂ ਗਿਆ ਜੋ ਕਿ ਅਣਜਾਣ ਲੋਕਾਂ ਨੂੰ ਲੁੱਟਣ ਲਈ ਬਿਛਾਏ ਜਾਲ ਦੀ ਤਰ੍ਹਾਂ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.