6.3 C
Vancouver
Saturday, January 18, 2025

ਮੈਟਰੋ ਵੈਨਕੂਵਰ ਵਿੱਚ ਹੈਂਡੀਡਾਰਟ ਕਾਮਿਆਂ ਵਲੋਂ ਹੜ੍ਹਤਾਲ ਜਾਰੀ

 

ਸਰੀ, (ਸਿਮਰਨਜੀਤ ਸਿੰਘ): ਮੈਟਰੋ ਵੈਨਕੂਵਰ ‘ਚ ਹੈਂਡੀਡਾਰਟ ਵਰਕਰਾਂ ਦੀ ਹੜ੍ਹਤਾਲ ਕਰ ਦਿੱਤੀ ਗਈ ਹੈ, ਅਤੇ ਦੋ ਧਿਰਾਂ ਦਰਮਿਆਨ ਵਿਚੋਲਗੀ ਦੇ ਰਾਹੀਂ ਕੀਤੀਆਂ ਗੱਲਬਾਤਾਂ ‘ਚ ਕੋਈ ਸਮਝੌਤਾ ਨਹੀਂ ਹੋ ਸਕਿਆ। ਯੂਨੀਅਨ ਅਤੇ ਟ੍ਰਾਂਜ਼ਡੈਵ ਵਿਚਾਲੇ 15 ਘੰਟਿਆਂ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ।
ਅਮਾਲਗਾਮੇਟਿਡ ਟ੍ਰਾਂਜ਼ਿਟ ਯੂਨੀਅਨ ਲੋਕਲ 1724 ਦੇ ਪ੍ਰਧਾਨ ਜੋ ਮੈਕਕੈਨ ਨੇ ਕਿਹਾ ਕਿ ਉਨ੍ਹਾਂ ਨੇ ਮੱਧਸਥਤਾ ਦੀ ਮਦਦ ਨਾਲ 2 ਵਜੇ ਤੱਕ ਗੱਲਬਾਤ ਕੀਤੀ ਲੰਬਾ ਵਿਚਾਰ-ਵਟਾਂਦਰਾ ਕੀਤਾ ਗਿਆ ਪਰ ਯੂਨੀਅਨ ਨੂੰ ਅਜੇ ਵੀ ਇੱਕ ਐਸਾ ਪ੍ਰਸਤਾਵ ਨਹੀਂ ਮਿਲਿਆ ਜਿਸਨੂੰ ਉਹ ਆਪਣੇ ਮੈਂਬਰਾਂ ਅੱਗੇ ਰੱਖ ਸਕਣ।
ਮੈਕਕੈਨ ਨੇ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਉਹ ਇੱਕ ਸਮਝੌਤੇ ਦੇ ਨੇੜੇ ਹਨ, ਪਰ ਕਈ ਹੋਰ ਖੇਤਰਾਂ ਵਿੱਚ ਉਹਨਾਂ ਵਿੱਚ ਕਾਫ਼ੀ ਅੰਤਰ ਹੈ। ਇਹ ਹੜਤਾਲ ਪਿਛਲੇ ਹਫ਼ਤੇ ਤੋਂ ਜਾਰੀ ਹੈ, ਜਿਸ ਵਿੱਚ ਲਗਭਗ 600 ਵਰਕਰ ਹਿੱਸਾ ਲੈ ਰਹੇ ਹਨ, ਅਤੇ ਸੇਵਾ ਸਿਰਫ਼ ਜ਼ਰੂਰੀ ਮੈਡੀਕਲ ਟ੍ਰਿੱਪਾਂ ਲਈ ਹੀ ਹੋ ਰਹੀ ਹੈ। ਮੈਕਕੈਨ ਨੇ ਹੈਂਡੀਡਾਰਟ ਦੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬਰ ਰੱਖਣ। ਉਨ੍ਹਾਂ ਕਿਹਾ ਕਿ ਵਰਕਰਾਂ ਲਈ ਇਨਸਾਫ਼ਸਰੂਪ ਸੌਦਾ ਕਰਨ ਦੇ ਨਾਲ-ਨਾਲ, ਉਹ ਹਰੇਕ ਗਾਹਕ ਲਈ ਸੇਵਾ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗੱਲਬਾਤਾਂ ਦੁਬਾਰਾ ਕਦੋਂ ਸ਼ੁਰੂ ਹੋਣਗੀਆਂ, ਇਸਦਾ ਅਜੇ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਪਰ ਉਮੀਦ ਹੈ ਕਿ ਅਗਲੇ ਹਫ਼ਤੇ ਤੱਕ ਇਹ ਮੁਲਾਕਾਤਾਂ ਫਿਰ ਸ਼ੁਰੂ ਹੋ ਸਕਦੀਆਂ ਹਨ।ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles