-0.3 C
Vancouver
Saturday, January 18, 2025

ਹਿੰਦੂਆਂ ਨੂੰ ਕਤਲ ਵਾਲਾ, ਸੋਮਨਾਥ ਮੰਦਰ ਦਾ ਲੁਟੇਰਾ ਮਹਿਮੂਦ ਗਜਨਵੀ ਪੰਜਾਬ ਦੇ ਜੱਟਾਂ ਅਗੇ ਗੋਡੇ ਟੇਕ ਗਿਆ ?

 

ਲੇਕਖ : ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
ਸੰਪਰਕ : 9815700916
ਇਤਿਹਾਸ, ਫਿਲਾਸਫੀ ਨੂੰ ਸਮਝੇ ਬਿਨਾਂ ਨਾ ਤਾਂ ਤੁਸੀਂ ਨਵੇ ਵਿਅਕਤੀ ਜਿਸਨੂੰ ਸਤਿਗੁਰੂ ਨਾਨਕ ਜੀ ਨੇ ਗਰਮੁਖ ਕਿਹਾ ਹੈ ,ਦੀ ਸਿਰਜਣਾ ਕਰ ਸਕਦੇ ਹੋ ਨਾ ਆਦਰਸ਼ਵਾਦੀ ਸਮਾਜ ਤੇ ਨਾ ਹੀਆਦਰਸ਼ਵਾਦੀ ਰਾਜਨੀਤੀ ਦੀ।ਅੱਜ ਸਾਡੇ ਸਾਹਮਣੇ ਅਕਾਲੀ ਰਾਜਨੀਤੀ ਦਾ ਸੰਕਟ ਗੰਭੀਰ ਹੈ , ਜਿਸ ਉਪਰ ਗੁਨਾਹਗਾਰ ਅਕਾਲੀ ਲੀਡਰ ਦਾ ਕਬਜਾ ਹੈ ਜੋ ਕਾਰਪੋਰੇਟ ਵਾਂਗ ਅਕਾਲੀ ਦਲ ਨੂੰ ਚਲਾਉਣਾ ਚਾਹੁੰਦੀ ਹੈ।ਪਰ ਸਿਖ ਪੰਥ ਬਾਗੀ ਹੈ।ਨਵੀਂ ਸਿਰਜਣਾ ਕਿਵੇਂ ਹੋਵੇ ਤਾਂ ਇਹ ਕਥਾ ਵੀ ਹੈ,ਬੁਝਾਰਤ ਵੀ ਹੈ ,ਜੱਟ ਸਿਖਾਂ ਲਈ।
ਇਸ ਤੋਂ ਤੁਹਾਨੂੰ ਅਕਾਲੀ ਦਲ ਦੀ ਗਿਰਾਵਟ ਤੇ ਸਤਿਗੁਰੂ ਦੇ ਸਿਧਾਂਤ ਦੀ ਸਮਝ ਪਵੇਗੀ ਕਿ ਅਸੀਂ ਗਲ ਕਿਥੋਂ ਸੰਗਠਨ ਹੋਣ ਦੀ ਸ਼ੁਰੂ ਕਰਨੀ ਹੈ।ਇਹ ਜੱਟਾਂ ਦੀ ਆਰਥਿਕਤਾ, ਸਭਿਆਚਾਰ ਦੀ ਰਾਖੀ ਦਾ ਵੀ ਸੁਆਲ ਹੈ।ਪੰਜਾਬ ਤੇ ਪੰਥ ਦੀ ਹੋਣੀ ਦਾ ਵੀ।ਜੱਟਾਂ ਦੀ ਆਰਥਿਕਤਾ ਤੇ ਅਣਖ ਦਾ ਮਸਲਾ ਆਪਣੀ ਅਕਾਲੀ ਰਾਜਨੀਤੀ ਨੂੰ ਸੰਭਾਲਣ ਤੇ ਸਿਰਜਣਾ ਵਿਚ ਹੈ। ਇਹ ਇਤਿਹਾਸਕ ਕਥਾ ਜੋ ਮੈਂ ਤੁਹਾਨੂੰ ਸੁਣਾ ਰਿਹਾ ਹਾਂ, ਤੁਹਾਡੇ ਲਈ ਦਿਲਚਸਪ ਵੀ ਹੈ ਲਾਭਦਾਇਕ ਵੀ ਹੈ।
ਮਹਿਮੂਦ ਗਜਨਵੀ ਨੂੰ ਪੰਜਾਬ ਦੇ
ਜੱਟਾਂ ਨੇ ਦਿਤੀ ਚੁਣੌਤੀ
ਮਹਿਮੂਦ ਗਜ਼ਨੀ ਯਮਨ ਰਾਜਵੰਸ਼ ਨਾਲ ਸਬੰਧਤ ਸੀ। ਉਸ ਦਾ ਜਨਮ 971 ਈ.ਸੁਬਕਤਗਿਨ ਦੇ ਘਰ ਹੋਇਆ ਸੀ। ਮਹਿਮੂਦ ਗਜ਼ਨੀ ਮਹਿਜ਼ 27 ਸਾਲ ਦੀ ਉਮਰ ਵਿੱਚ ਰਾਜ ਦਾ ਮੁਖੀ ਬਣਿਆ। ਇਹ ਪੂਰਬੀ ਈਰਾਨ ਦੀ ਧਰਤੀ ਵਿੱਚ ਆਪਣੇ ਸਾਮਰਾਜ ਦੇ ਵਿਸਥਾਰ ਲਈ ਜਾਣਿਆ ਜਾਂਦਾ ਹੈ।
ਭਾਰਤ ਦੀ ਦੌਲਤ ਤੋਂ ਆਕਰਸ਼ਿਤ ਹੋ ਕੇ ਗਜ਼ਨਵੀ ਨੇ ਭਾਰਤ ‘ਤੇ 17 ਵਾਰ ਹਮਲੇ ਕੀਤੇ। ਆਪਣੇ 17 ਹਮਲਿਆਂ ਵਿੱਚ ਉਸਨੇ ਕਈ ਸਾਮਰਾਜਾਂ ਨੂੰ ਤਬਾਹ ਕਰ ਦਿੱਤਾ ਤੇ ਖਾਸ ਕਰਕੇ ਹਿੰਦੂਆਂ ਦਾ ਕਤਲੇਆਮ ਕੀਤਾ। ਮਹਿਮੂਦ ਗਜ਼ਨੀ ਨੇ ਭਾਰਤ ਉੱਤੇ ਪਹਿਲੀ ਵਾਰ 1001 ਈ. ਜਦੋਂ ਗਜ਼ਨੀ ਦੇ ਮਹਿਮੂਦ ਨੇ ਦੂਜੀ ਵਾਰ ਭਾਰਤ ‘ਤੇ ਹਮਲਾ ਕੀਤਾ, ਤਾਂ ਉਸਨੇ ਸਰਹੱਦੀ ਖੇਤਰਾਂ ਦੇ ਸ਼ਾਹੀ ਰਾਜੇ ਜੈਪਾਲ ਨੂੰ ਇੱਕ ਲੜਾਈ ਵਿੱਚ ਹਰਾ ਦਿੱਤਾ ਅਤੇ ਬਹਿੰਦ ਉੱਤੇ ਕਬਜ਼ਾ ਕਰ ਲਿਆ। ਦੱਸਿਆ ਜਾਂਦਾ ਹੈ ਕਿ ਜੈਪਾਲ ਇਸ ਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ।
ਮਹਿਮੂਦ ਗਜ਼ਨੀ ਦਾ ਸਭ ਤੋਂ ਵੱਡਾ ਹਮਲਾ ਕਾਠੀਆਵਾੜ ਦੇ ਸੋਮਨਾਥ ਮੰਦਰ ‘ਤੇ 1026 ਈ. ਇਹ ਭਾਰਤ ਲਈ ਉਸ ਸਮੇਂ ਦਾ ਸਭ ਤੋਂ ਵੱਡਾ ਹਮਲਾ ਸੀ। ਦੇਸ਼ ਦੀ ਪੱਛਮੀ ਸਰਹੱਦ ‘ਤੇ ਪ੍ਰਾਚੀਨ ਕੁਸ਼ਸਥਲੀ ਅਤੇ ਅਜੋਕੇ ਸੌਰਾਸ਼ਟਰ (ਗੁਜਰਾਤ) ਵਿਚ ਕਾਠੀਆਵਾੜ ਵਿਚ ਸਮੁੰਦਰ ਤੱਟ ‘ਤੇ ਸੋਮਨਾਥ ਮਹਾਦੇਵ ਦਾ ਇਕ ਪ੍ਰਾਚੀਨ ਮੰਦਰ ਹੈ, ਜਿਸ ਦਾ ਜ਼ਿਕਰ ਸਕੰਦ ਪੁਰਾਣ ਵਿਚ ਵੀ ਮਿਲਦਾ ਹੈ।ਹਮਲੇ ਦੌਰਾਨ ਗਜ਼ਨੀ ਦੇ ਮਹਿਮੂਦ ਨੇ ਸੋਮਨਾਥ ਮੰਦਰ ਦਾ ਸ਼ਿਵਲਿੰਗ ਤੋੜ ਦਿੱਤਾ ਅਤੇ ਮੰਦਰ ਨੂੰ ਢਾਹ ਦਿੱਤਾ। ਹਜ਼ਾਰਾਂ ਪੁਜਾਰੀ ਮਾਰੇ ਗਏ ਅਤੇ ਉਸਨੇ ਮੰਦਰ ਦਾ ਸੋਨਾ ਅਤੇ ਵਿਸ਼ਾਲ ਖਜ਼ਾਨਾ ਲੁੱਟ ਲਿਆ। ਕਿਹਾ ਜਾਂਦਾ ਹੈ ਕਿ ਉਸ ਨੇ ਸੋਮਨਾਥ ਮੰਦਿਰ ਤੋਂ 20 ਮਿਲੀਅਨ ਦੀਨਾਰ ਪ੍ਰਾਪਤ ਕੀਤੇ, ਜੋ ਕਿ ਉਸ ਦੇ ਪਹਿਲੇ ਹਮਲੇ ਤੋਂ ਉਸ ਨੂੰ ਮਿਲੇ ਨਾਲੋਂ ਅੱਠ ਗੁਣਾ ਵੱਧ ਸੀ। ਉਸ ਦਾ ਆਖਰੀ ਹਮਲਾ 1027 ਈ ਦੌਰਾਨ ਹੋਇਆ।
ਡਾਕਟਰ ਨਜ਼ੀਮ ਠਹੲ ਲ਼ਿਡੲ ਅਨਦ ਠਿਮੲਸ ੌਡ ਸ਼ੁਲਟੳਨ ੰੳਹਮੁਦ ੌਡ ਘਹੳਜ਼ਨਿ. . ਵਿੱਚ ਲਿਖਦੇ ਹਨ, ” ਆਖਰੀ ਹਮਲੇ ਬਾਅਦ ਮਹਿਮੂਦ ਨੇ ਸਿੰਧ ਦਰਿਆ ਪਾਰ ਕਰਕੇ ਗਜ਼ਨੀ ਲਈ ਆਪਣਾ ਸਫਰ ਜਾਰੀ ਰੱਖਿਆ। ਹਾਲਾਂਕਿ ਰੇਗਿਸਤਾਨ ਦੇ ਜਾਟਾਂ ਨੇ ਉਸ ਉੱਪਰ ਕਰਾਰੇ ਹਮਲੇ ਕੀਤੇ।ਲੁਟਿਆ। ਇਨ੍ਹਾਂ ਹਮਲਿਆਂ ਕਾਰਨ ਸੁਲਤਾਨ ਦੇ ਕਈ ਸੈਨਿਕ ਮਾਰੇ ਗਏ।
ਪੰਜਾਬ ਦੇ ਜੱਟ ਗਜਨਵੀ ਲਈ ਖਤਰਨਾਕ ਸਾਬਤ ਹੋਏ
ਪੰਜਾਬ ਦੇ ਜੱਟ ਹੋਰ ਵੀ ਜਿਆਦਾ ਖਤਰਨਾਕ ਸਨ ਉਨ੍ਹਾਂ ਨੇ ਮਹਿਮੂਦ ਨੂੰ ਰੋਕਿਆ। ਇੱਥੋਂ ਮਹਿਮੂਦ ਦਾ ਕਾਫੀ ਖਜ਼ਾਨਾ ਤਾਂ ਬਚਾ ਲਿਆ ਪਰ ਊਂਠ, ਘੋੜੇ ਅਤੇ ਹੋਰ ਜਾਨਵਰ ਕਾਫੀ ਹਥਿਆਰ ਉਸ ਤੋਂ ਖੋਹ ਲਏ ਗਏ। ਉਸਨੂੰ ਵਾਪਸ ਹਮਲੇ ਜੋਗਾ ਨਾ ਛਡਿਆ।ਜੱਟਾਂ ਦਾ ਸੁਭਾਅ ਲੜਾਕੂ ਸੀ ਤੇ ਉਹ ਗੁਰੀਲਾ ਹਮਲਾ ਬੋਲਦੇ ਸਨ।
ਇਤਿਹਾਸਕ ਬਿਰਤਾਂਤਾਂ ਦੇ ਅਨੁਸਾਰ, 11ਵੀਂ ਸਦੀ ਦੇ ਸ਼ੁਰੂ ਵਿੱਚ ਮਹਿਮੂਦ ਗਜ਼ਨਵੀ ਨਾਲ ਜਾਟਾਂ ਦੀ ਝੜਪ ਹੋਈ ਸੀ, ਖਾਸ ਕਰਕੇ ਪੰਜਾਬ ਖੇਤਰ ਵਿੱਚ ਉਸ ਦੀਆਂ ਮੁਹਿੰਮਾਂ ਦੌਰਾਨ। ਜਾਟਾਂ ਨੇ, ਆਪਣੇ ਸਰਦਾਰਾਂ ਦੀ ਅਗਵਾਈ ਵਿੱਚ, ਗਜ਼ਨਵੀ ਦੀਆਂ ਫੌਜਾਂ ਦਾ ਵਿਰੋਧ ਕੀਤਾ, ਪਰ ਅੰਤ ਵਿੱਚ, ਗਜ਼ਨਵੀ ਦੀ ਉੱਤਮ ਫੌਜੀ ਸ਼ਕਤੀ ਨੇ ਜਾਟਾਂ ਨੂੰ ਹਰਾ ਦਿਤਾ।
ਗਜ਼ਨਵੀ ਦੇ ਹਮਲਿਆਂ ਦਾ ਵਿਰੋਧ ਕਰਨ ਵਾਲੇ ਕੁਝ ਮਸ਼ਹੂਰ ਜਾਟ ਨੇਤਾਵਾਂ ਵਿੱਚ ਸ਼ਾਮਲ ਹਨ:
1. ਰਾਜਾ ਸਲਵਾਨ (ਰਾਜੇ ਸਲਬਾਹਨ ਵਜੋਂ ਵੀ ਜਾਣਿਆ ਜਾਂਦਾ ਹੈ): ਇੱਕ ਜਾਟ ਸਰਦਾਰ ਜਿਸਨੇ ਸਲਵਾਨ (ਹੁਣ ਪੰਜਾਬ, ਪਾਕਿਸਤਾਨ ਵਿੱਚ) ਦੇ ਖੇਤਰ ਉੱਤੇ ਰਾਜ ਕੀਤਾ ਅਤੇ ਗਜ਼ਨਵੀ ਦੇ ਸ਼ੁਰੂਆਤੀ ਹਮਲਿਆਂ ਦਾ ਵਿਰੋਧ ਕੀਤਾ ਸੀ।
2. ਰਾਜਾ ਹਰਦੱਤ: ਹਾਂਸੀ ਖੇਤਰ (ਹੁਣ ਹਰਿਆਣਾ, ਭਾਰਤ ਵਿੱਚ) ਦਾ ਇੱਕ ਜਾਟ ਸ਼ਾਸਕ ਜਿਸਨੇ ਗਜ਼ਨਵੀ ਦੀਆਂ ਫ਼ੌਜਾਂ ਵਿਰੁੱਧ ਲੜਾਈ ਕੀਤੀ।
ਡਾ. ਨਜ਼ੀਮ ਦੀ ਕਿਤਾਬ ਮੁਤਾਬਕ, ”ਮਹਿਮੂਦ ਆਪਣੀ ਇਸ ਮੁਹਿੰਮ ਤੋਂ ਬਾਅਦ 2 ਅਪਰੈਲ 1026 ਨੂੰ ਵਾਪਸ ਗਜ਼ਨੀ ਪਰਤਿਆ।
ਡਾਕਟਰ ਨਜ਼ੀਮ ਨੇ ਇਸ ਗਲ ਦਾ ਜਿਕਰ ਕੀਤਾ ਹੈ ਕਿ ਮਹਿਮੂਦ ਨੇ ਆਪਣੇ ਦੇ ਪਰਤਣ ਬਾਅਦ ਆਪਣੇ ਖੁਫੀਆ ਅਫਸਰ ਨੂੰ ਬੁਲਾਇਆ ਕਿਹਾ ਕਿ ਮੇਰਾ ਭਾਰਤ ਦੇ ਬਾਕੀ ਸਵਰਨ ਹਿੰਦੂ ਇਲਾਕਿਆਂ ਵਿਚ ਕਿਸਾਨਾਂ ਨੇ ਵਿਰੋਧ ਨਹੀਂ ਕੀਤਾ ਸਗੋਂ ਸਹਿਯੋਗ ਕੀਤਾ,ਪਰ ਪੰਜਾਬ ਵਿਚ ਕਿਉਂ ਮੇਰਾ ਵਿਰੋਧ ਕਰੜਾ ਹੋਇਆ।
ਅਗੋਂ ਖੁਫੀਆ ਅਫਸਰ ਨੇ ਕਿਹਾ ਕਿ ਬ੍ਰਾਹਮਣ, ਖਤਰੀਆਂ ਨੇ ਜਾਟਾਂ ਨੂੰ ਹਥਿਆਰ ਚੁਕਣ ਦੀ ਆਗਿਆ ਨਹੀਂ ਦਿਤੀ।ਲੜਾਈ ਲੜਨਾ ਖਤਰੀਆਂ ਦਾ ਅਧਿਕਾਰ ਹੈ।ਇਹ ਹਿੰਦੂ ਵਰਨ ਆਸ਼ਰਮ ਨੂੰ ਮੰਨਦੇ ਹਨ।ਇਨ੍ਹਾਂ ਅਨੁਸਾਰ ਜੱਟ ਸ਼ੂਦਰ ਹਨ।
ਪਰ ਇਥੇ ਪੰਜਾਬ ਵਿਚ ਜੱਟਾਂ ਦਾ ਬੋਲਬਾਲਾ ਹੈ।ਉਹ ਕਿਸੇ ਦੀ ਪਰਵਾਹ ਨਹੀਂ ਕਰਦੇ।ਖੇਤੀ ਤੋਂ ਲੈਕੇ ਆਰਥਿਕਤਾ ਉਪਰ ਉਨਾਂ ਦਾ ਪ੍ਰਭਾਵ ਹੈ।ਡਾਂਗ ਉਪਰ ਉਨ੍ਹਾਂ ਦਾ ਕਬਜਾ ਹੈ।ਖੱਤਰੀਆਂ ਨਾਲ ਗਠਜੋੜ ਹੈ।ਇਹੀ ਏਕਤਾ ਸਾਡੇ ਲਈ ਚੁਣੌਤੀ ਬਣੀ।
ਪੰਜਾਬ ਦੇ ਜੱਟ ਸਿਖ ਕਿਉਂ ਬਣੇ
ਸੋ ਮੇਰੀ ਕਥਾ ਇਥੇ ਮੁਕ ਗਈ।ਮੇਰੇ ਕਹਿਣ ਦਾ ਭਾਵ ਹੈ ਕਿ ਜੱਟਾਂ ਨੇ ਪਹਿਲਾਂ ਵਰਨ ਆਸ਼ਰਮ ਨਹੀਂ ਮੰਨਿਆ ਉਹੀਂ ਉਨ੍ਹਾਂ ਦੀ ਤਾਕਤ ਤੇ ਇਤਿਹਾਸ ਦੀ ਸਿਰਜਣਾ ਸੀ। ਪੰਜਾਬ ਦੇ ਜੱਟਾਂ ਦੀ ਪੰਜਾਬ ਦੇ ਖੱਤਰੀਆਂ ਤੇ ਹਰੇਕ ਜਾਤ ਨਾਲ ਸਾਂਝ ਬਣੀ ਰਹੀ।ਸਤਿਗੁਰੂ ਦੀ ਸਰਬੱਤ ਦੇ ਭਲੇ ਦੀ ਭਾਵਨਾ , ਕਿਰਤ ਦਾ ਸੰਦੇਸ਼ ਜੱਟਾਂ ਨੂੰ ਰਾਸ ਆਇਆ ਉਹ ਗੁਰੂ ਦੇ ਸਿੱਖ ਬਣ ਤੁਰੇ। ਗੁਰਬਾਣੀ ਮਨੁੱਖ ਨੂੰ ਗਿਆਨਵਾਨ ਯੋਧਾ ਸਿਰਜਦੀ ਹੈ ਇਹ ਜੱਟ ਦੇ ਲੜਾਕੂ ਸੁਭਾਅ ਨੂੰ ਰਾਸ ਆਇਆ। ਜੱਟ ਭਾਈਚਾਰਾ ਗੁਰਬਾਣੀ ਤੇ ਗੁਰੂ ਦੇ ਹੁਕਮ ਵਿਚ ਆ ਗਿਆ।ਸਿੱਖ ਇਤਿਹਾਸ ਵਿਚ ਉਹਨਾਂ ਦਾ ਵੱਡਾ ਯੋਗਦਾਨ ਹੈ।ਮੇਰੇ ਹਿਸਾਬ ਨਾਲ ਪੰਜਾਬ ਦੀ ਉਹ 25 ਪ੍ਰਤੀਸ਼ਤ ਅਬਾਦੀ ਹਨ।ਸ਼ਾਇਦ ਇਸ ਤੋਂ ਵੀ ਜਿਆਦਾ।
ਜੱਟ ਸਿਖ ਭਾਈਚਾਰਾ ਅਕਾਲੀ ਦਲ ਦੀ
ਪੁਨਰ ਸਿਰਜਣਾ ਕਿਵੇਂ ਕਰੇ
ਅਕਾਲੀ ਸੰਕਟ ਦਾ ਮਸਲਾ ਉਨ੍ਹਾਂ ਦੀ ਹੋਂਦ ਦਾ ਮੱਸਲਾ ਬਣ ਗਿਆ ਕਿ ਬਾਦਲ ਪਰਿਵਾਰ ਨੇ ਉਨ੍ਹਾਂ ਦੀ ਵਿਰਾਸਤ, ਮੋਰਚਿਆਂ ਦਾ ਇਤਿਹਾਸ ,ਕੁਰਬਾਨੀਆਂ ਸਭ ਕਲੰਕਿਤ ਕਰ ਦਿੱਤੀਆਂ ,ਅਕਾਲੀ ਦਲ ਤਬਾਹ ਕਰਕੇ।ਅੱਜ ਪਰਿਵਾਰ ਵਾਦ ਦਾ ਲਾਣਾ,ਸ਼ੈਤਾਨੀ ਜਾਗੀਰਦਾਰੀ,ਕਪਟੀ ਕਾਰਪੋਰੇਟ ਲਾਣਾ ਅਕਾਲੀ ਦਲ ਉਪਰ ਕਾਬਜ ਹੈ ਜੋ ਪ੍ਰਾਈਵੇਟ ਲਿਮਟਿਡ ਕੰਪਨੀ ਹੈ ,ਨਵੀਂ ਤਰ੍ਹਾਂ ਦਾ ਬ੍ਰਾਹਮਣਵਾਦ ਵਰਨ ਆਸ਼ਰਮ ਧਰਮ ਉਪਰ ਲਾਗੂ ਹੈ ਜਿਸ ਵਿਚੋਂ ਪੰਥ ਤੇ ਸਿਖ ਧਰਮ ਗਾਇਬ ਹੈ। ਇਸੇ ਵਰਨ ਆਸ਼ਰਮ ਨੇ ਹਿੰਦੂ ਧਰਮ ਨੂੰ ਹਰਾਇਆ ,ਇਹੀ ਵਰਨ ਆਸ਼ਰਮ ਜਾਤੀਵਾਦ ਸਿਖ ਪੰਥ ਲਈ ਖਤਰਨਾਕ ਚੁਣੌਤੀ ਬਣ ਗਿਆ।ਅਕਾਲੀ ਦਲ ਪੰਥ ਤੇ ਕਿਸਾਨੀ ਦੀ ਰਚਨਾ ਸੀ ਜਿਸ ਦੀ ਹੱਤਿਆ ਬਾਦਲ ਪਰਿਵਾਰ ਵਲੋਂ ਹੋ ਚੁਕੀ ਹੈ।
ਅਸੀਂ ਜੱਟ ਜੇ ਆਪ ਪਾਰਟੀ ਨੂੰ ਜਿਤਾ ਸਕਦੇ ਹਾਂ ਤਾਂ ਅਸੀਂ ਆਪਣੇ ਅਕਾਲੀ ਦਲ ਦੀ ਪੁਨਰ ਸਿਰਜਣਾ ਕਰਕੇ ਇਸ ਨੂੰ ਤਖਤ ਉਪਰ ਕਿਉਂ ਨਹੀਂ ਬਿਠਾ ਸਕਦੇ।ਸਾਨੂੰ ਜਟ ਮਜਹਬੀ ,ਜਂਟ -ਭਾਪਾ ਵਿਵਾਦ ਖਤਮ ਕਰਕੇ ਵੰਸ਼ਵਾਦ ਤੇ ਜਾਤੀਵਾਦ ਦਾ ਨਾਸ਼ ਕਰਕੇ ਸਤਿਗੁਰੂ ਨਾਨਕ ਦੀਆਂ ਪੈੜਾਂ ਵਿਚ ਕਦਮ ਧਰਦਿਆਂ ਸ੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕਰਨੀ ਪਵੇਗੀ।ਸਾਡੀ ਸਭ ਦੀ ਇਸੇ ਵਿਚ ਮੁਕਤੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੀ ਮੁਕਤੀ ਇਸੇ ਵਿਚ ਹੈ।
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ

Related Articles

Latest Articles