-0.3 C
Vancouver
Saturday, January 18, 2025

ਕੇਹੇ ਆ ਗਏ ਦਿਨ ਚੰਦਰੇ

 

ਕੇਹੀਆਂ ਵਗ ਪਈਆਂ ਤੱਤੀਆਂ ਹਵਾਵਾਂ
ਪੁੱਤ ਬੁੱਕਲਾਂ ‘ਚ ਲੁਕੋਂਦੀਆਂ ਮਾਵਾਂ
ਹੋਠਾਂ ਉੱਤੇ ਲੱਗੇ ਜੰਦਰੇ
ਕੇਹੇ ਆ ਗਏ ਦਿਨ ਚੰਦਰੇ

ਅੱਜ ਸੁਣਦਾ ਨਾ ਸਾਡੀ ਕੋਈ ਹੂਕ ਏ
ਅੱਖਾਂ ਬੁਝੀਆਂ ਤੇ ਚਿਹਰੇ ਨੇ ਕਰੂਪ ਵੇ
ਦਿਨ ਚਿੱਟੇ ਹੀ ਹਨੇਰ ਹੋਈ ਜਾਂਵਦਾ
ਕਿਸੇ ਦਾ ਨਾਂ ਦਿਲ ਪੰਘਰੇ
ਕੇਹੇ ਆ ਗਏ ਦਿਨ ਚੰਦਰੇ

ਮੂੰਹ ਜੋੜ ਜੋੜ ਲੋਕੀਂ ਗੱਲਾਂ ਕਰਦੇ
ਨਾਂ ਲੈਂਦੇ ਨਹੀਉਂ ਐਨਾ ਡਰਦੇ
ਰਾਤੀਂ ਧਾਰਦੇ ਰੂਪ ਨੇ ਸ਼ੈਤਾਨ ਦਾ
ਦਿਨੇ ਵੜ ਜਾਂਦੇ ਅੰਦਰੇ
ਕੇਹੇ ਆ ਗਏ ਦਿਨ ਚੰਦਰੇ

ਹੁਣ ਨਸ਼ਿਆਂ ਨੇ ਖਾ ਲਈਆਂ ਜਵਾਨੀਆਂ
ਕਿੱਥੇ ਲੱਭਣੀਆਂ ਚਾਲਾਂ ਮਸਤਾਨੀਆਂ
ਏਥੇ ਨਸ਼ਿਆਂ ਦੇ ਜਲਦੇ ਟਰੱਕ ਨੇ
ਉਹ ਵੀ ਸਾਰੇ ਬਿਨ ਨੰਬਰੇ
ਕੇਹੇ ਆ ਗਏ ਦਿਨ ਚੰਦਰੇ

ਕੋਈ ਨਾ ਦਿਸਦੀ ਜਾਗਦੀ ਜ਼ਮੀਰ ਹੁਣ
ਸੋਗੀ ਅੱਖੀਆਂ ‘ਚੋਂ ਸੁੱਕ ਗਿਆ ਨੀਰ ਹੁਣ
ਇੱਥੇ ਦਿਨੇ ਹੀ ਹਨੇਰ ਹੋਈ ਜਾਂਵਦਾ
ਲੋਕੀਂ ਜਾਂਦੇ ਵੜ ਅੰਦਰੇ
ਕੇਹੇ ਆ ਗਏ ਦਿਨ ਚੰਦਰੇ

ਕੇਹੀਆਂ ਵਗ ਪਈਆਂ ਤੱਤੀਆਂ ਹਵਾਵਾਂ
ਪੁੱਤ ਬੁੱਕਲਾਂ ‘ਚ ਲੁਕੋਂਦੀਆਂ ਨੇ ਮਾਵਾਂ
ਹੋਠਾਂ ਉੱਤੇ ਲੱਗੇ ਜੰਦਰੇ
ਕੇਹੇ ਆ ਗਏ ਦਿਨ ਚੰਦਰੇ
ਲੇਖਕ : ਜਗਤਾਰ ਗਿੱਲ
ਸੰਪਰਕ: 94647-80299

Previous article
Next article

Related Articles

Latest Articles