-0.3 C
Vancouver
Saturday, January 18, 2025

ਕੈਨੇਡਾ ਵਿੱਚ ਪੱਕੇ ਹੋਣ ਲਈ ਰਫਿਊਜ਼ੀ ਅਰਜ਼ੀਆਂ ‘ਚ ਚੋਖਾ ਵਾਧਾ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿੱਚ ਪੱਕੇ ਹੋਣ ਲਈ ਰਫਿਊਜ਼ੀ ਅਰਜ਼ੀਆਂ ‘ਚ ਸਾਲ 2024 ਵਿੱਚ ਚੋਖਾ ਵਾਧਾ ਵੇਖਣ ਨੂੰ ਮਿਲਿਆ ਹੈ। ਪਹਿਲਾਂ ਪੱਕੇ ਹੋਣ ਲਈ ਰਫਿਊਜ਼ੀ ਅਰਜ਼ੀਆਂ ਸਿਰਫ਼ ਗਲਤ ਤਰੀਕੇ ਸਰਹੱਦ ਪਾਰ ਕਰਕੇ ਆਏ ਲੋਕ ਅਤੇ ਗਲਤ ਤਰੀਕਿਆਂ ਨਾਲ ਕੈਨੇਡਾ ਦਾਖਲ ਹੋਣ ਵਾਲੇ ਲੋਕਾਂ ਵਲੋਂ ਹੀ ਦਿੱਤੀਆਂ ਜਾਂਦੀਆਂ ਸੀ ਪਰ ਹੁਣ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 2024 ਦੇ ਅਗਸਤ ਤੱਕ 11,605 ਰਫਿਊਜ਼ੀ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜੋ 2015 ਵਿੱਚ ਸਿਰਫ 775 ਸੀ।
ਸਰਕਾਰ ਵਲੋਂ ਕੱਚੇ ਨਾਗਰਿਕਾਂ ‘ਤੇ ਵੀ ਸਖ਼ਤੀ ਕੀਤੀ ਜਾਣ ਲੱਗੀ ਹੈ। ਪਿਛਲੇ ਸਾਲਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਏ ਸੈਲਾਨੀਆਂ ਵੱਲੋਂ ਡੇਰੇ ਜਮਾਉਣੇ ਅਤੇ ਹਜ਼ਾਰਾਂ ਵਿਅਕਤੀਆਂ ਵੱਲੋਂ ਆਪਣੇ ਦੇਸ਼ਾਂ ‘ਚ ਜਾਨ ਨੂੰ ਖਤਰੇ ਦੇ ਬਹਾਨੇ ਮੰਗੀ ਗਈ ਸ਼ਰਨ ਦੀ ਦੁਰਵਰਤੋਂ ਕੀਤੀ। ਉੱਥੇ ਘੱਟੋ-ਘੱਟ ਉਜਰਤ ਦੇ ਨਿਯਮ ਦੀ ਵੀ ਖੁੱਲ੍ਹ ਕੇ ਦੁਰਵਰਤੋਂ ਹੋਣ ਲੱਗੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਪਰਮਿਟ ਤਹਿਤ ਆਏ ਲੱਖਾਂ ਵਿਦਿਆਰਥੀਆਂ ਵਿੱਚ ਹਜ਼ਾਰਾਂ ਸ਼ਰਾਰਤੀ ਅਨਸਰ ਆ ਗਏ, ਜਿਨ੍ਹਾਂ ਨੇ ਹਰ ਪਾਸਿਓਂ ਦੇਸ਼ ਦੇ ਸਿਸਟਮ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਸਰਕਾਰ ਨੇ ਹੁਣ ਸਾਰੇ ਵਿਭਾਗਾਂ ਨੂੰ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਹਨ।
ਬੀਤੇ 10-12 ਦਿਨਾਂ ਤੋਂ ਰੁਜ਼ਗਾਰ ਵਿਭਾਗ ਅਤੇ ਬਾਰਡਰ ਸੁਰੱਖਿਆ ਏਜੰਸੀ (ਸੀਬੀਐੱਸਏ) ਵੱਲੋਂ ਮਿਲਕੇ ਅਜਿਹੀਆਂ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਜਿੱਥੇ ਘੱਟ ਤਨਖਾਹ ‘ਤੇ ਕੰਮ ਦਿੱਤਾ ਜਾਂਦਾ ਹੈ। ਸੂਤਰਾਂ ਅਨੁਸਾਰ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੀ 187 ਥਾਵਾਂ ਤੋਂ 950 ਤੋਂ ਵੱਧ ਸੈਲਾਨੀਆਂ ਨੂੰ ਕੰਮ ਕਰਦੇ ਫੜਿਆ ਗਿਆ, ਜਿਨ੍ਹਾਂ ਨੂੰ ਆਪੋ-ਆਪਣੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਰੁਜ਼ਗਾਰ ਦੇਣ ਵਾਲਿਆਂ ਨੂੰ ਵੀ ਵੱਡੇ ਜੁਰਮਾਨੇ ਹੋਏ ਹਨ। ਸ਼ਰਨ ਮੰਗਣ ਵਾਲਿਆਂ ਦੀਆਂ ਬਹੁਤੀਆਂ ਦਰਖਾਸਤਾਂ ਰੱਦ ਕੀਤੀਆਂ ਜਾਣ ਲੱਗੀਆਂ ਹਨ ਤੇ ਸ਼ਰਨ ਮਿਲਣ ਤੋਂ ਬਾਅਦ ਆਪਣੇ ਦੇਸ਼ਾਂ ਦੇ ਗੇੜੇ ਕੱਢਣ ਵਾਲਿਆਂ ਦੀ ਸਥਾਈ ਰਿਹਾਇਸ਼ ਮਨਜ਼ੂਰੀ (ਪੀਆਰ) ਰੱਦ ਕਰਕੇ ਉਨ੍ਹਾਂ ਨੂੰ ਵਾਪਸ ਭੇਜਿਆ ਜਾਣ ਲੱਗਾ ਹੈ। ਆਵਾਸ ਮੰਤਰੀ ਵੱਲੋਂ ਹਰ ਮਹੀਨੇ ਕੌਮਾਂਤਰੀ ਸਟੱਡੀ ਪਰਮਿਟਾਂ ‘ਤੇ ਕਟੌਤੀ ਦਰ ਉੱਚੀ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ। ਸਿਰਫ ਯੂਨੀਵਰਸਿਟੀਆਂ ਨੂੰ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਦੀ ਆਗਿਆ ਦੇਣ ਕਰਕੇ ਕਾਲਜਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਾਟ ਵੇਖਣ ਨੂੰ ਮਿਲੀ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਰਫਿਊਜ਼ੀ ਤੌਰ ‘ਤੇ ਅਰਜ਼ੀ ਦੇਣ ਵਿੱਚ ਹੋਏ ਵਾਧੇ ਦੇ ਕਈ ਕਾਰਨ ਹਨ:
1. ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਸਿੱਖਿਆ ਦੇ ਬਾਅਦ ਵਰਕ ਪਰਮਿਟ ਦੀ ਮਿਆਦ
ਕੈਨੇਡਾ ਵਿੱਚ ਪੜ੍ਹਾਈ ਦੇ ਖਤਮ ਹੋਣ ‘ਤੇ, ਵਿਦਿਆਰਥੀਆਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਇਸ ਦੌਰਾਨ, ਜੇਕਰ ਉਹ ਪੀ ਆਰ (ਪਰਮਾਨੈਂਟ ਰੈਜ਼ੀਡੈਂਸੀ) ਲਈ ਅਰਜ਼ੀ ਨਹੀਂ ਦੇ ਸਕਦੇ, ਤਾਂ ਉਹਨਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ। ਇਹ ਗੱਲ ਕਈ ਵਿਦਿਆਰਥੀਆਂ ਨੂੰ ਰਫਿਊਜ਼ੀ ਅਰਜ਼ੀ ਦੇਣ ਵੱਲ ਮੋੜ ਰਹੀ ਹੈ, ਕਿਉਂਕਿ ਇਹ ਉਹਨਾਂ ਦੀ ਕੈਨੇਡਾ ਵਿੱਚ ਰਹਿਣ ਦੀ ਆਖਰੀ ਕੋਸ਼ਿਸ਼ ਬਣ ਜਾਂਦੀ ਹੈ।
2. ਪੀ. ਆਰ. (ਪਰਮਾਨੈਂਟ ਰੈਜ਼ੀਡੈਂਸੀ) ਦੇ ਮੌਕਿਆਂ ਦੀ ਘਾਟ
ਕੈਨੇਡਾ ਦੀ ਸਰਕਾਰ ਨੇ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਤਾਂ ਵਧਾਈਆਂ, ਪਰ ਪੀ. ਆਰ. ਹੋਣ ਦੇ ਮੌਕਿਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। 2020 ਤੋਂ ਬਾਅਦ ਐਕਸਪ੍ਰੈੱਸ ਐਂਟਰੀ ਅਤੇ ਹੋਰਨਾਂ ਪ੍ਰੋਗਰਾਮਾਂ ਵਿਚੋਂ ਵਿਦਿਆਰਥੀਆਂ ਲਈ ਵਾਧੂ ਮੌਕੇ ਪ੍ਰਾਪਤ ਨਹੀਂ ਹੋ ਰਹੇ ਹਨ।
3. ਕੈਨੇਡਾ ਵਿਚ ਕੰਮ ਤਜ਼ਰਬੇ ਦੇ ਅਧਾਰ ਦੀ ਕਲਾਸ ਵਿੱਚ ਡਰਾਅ ਦੀ ਘਾਟ
ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ ਡਰਾਅ ਮਈ 2024 ਤੋਂ ਬਾਅਦ ਪੱਕੇ ਹੋਣ ਲਈ ਨੰਬਰ ਬਹੁਤ ਵੱਧ ਗਏ ਹਨ, ਜਿਸ ਨਾਲ ਵਿਦਿਆਰਥੀਆਂ ਦੇ ਪੀ ਆਰ ਲਈ ਦਾਖਲੇ ਦੀ ਸੰਭਾਵਨਾ ਘੱਟ ਹੋ ਗਈ ਹੈ। ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਇਹ ਵੀ ਇਕ ਵੱਡਾ ਕਾਰਨ ਹੈ ਕਿ ਕਈ ਵਿਦਿਆਰਥੀ ਰਫਿਊਜ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
4. ਰਫਿਊਜ਼ੀ ਅਰਜ਼ੀਆਂ ਦਾ ਪ੍ਰਕਿਰਿਆ
ਕਈ ਵਿਦਿਆਰਥੀਆਂ ਦੀਆਂ ਰਫਿਊਜ਼ੀ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ, ਕਿਉਂਕਿ ਇਹਨਾਂ ਦਾ ਕੋਈ ਵਾਜਿਬ ਆਧਾਰ ਨਹੀਂ ਹੁੰਦਾ। ਹਾਲਾਂਕਿ, ਅਜਿਹੀਆਂ ਅਰਜ਼ੀਆਂ ਦਾ ਨਿਪਟਾਰਾ ਬਹੁਤ ਸਮਾਂ ਲੈਂਦਾ ਹੈ, ਜਿਸ ਦੌਰਾਨ ਵਿਦਿਆਰਥੀ ਕੈਨੇਡਾ ਵਿੱਚ ਰਹਿ ਸਕਦੇ ਹਨ।
ਕੈਨੇਡਾ ਵੱਲੋਂ ਦਿੱਤੇ ਜਾਣ ਵਾਲੇ ਓਪਨ ਵਰਕ ਪਰਮਿਟ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੇ ਆਧਾਰ ‘ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ।
ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਰਫਿਊਜ਼ੀ ਅਰਜ਼ੀਆਂ ਦੀ ਵਾਧਾ ਦਰਸਾਉਂਦੀ ਹੈ ਕਿ ਕਿਵੇਂ ਬਿਹਤਰ ਭਵਿੱਖ ਦੀ ਲੋੜ ਅਤੇ ਸੁਰੱਖਿਆ ਦੀ ਖੋਜ ਵਿੱਚ ਇਹ ਵਿਦਿਆਰਥੀ ਕਿਸੇ ਵੀ ਸੰਘਰਸ਼ ਵਿੱਚ ਆਪਣਾ ਰਸਤਾઠਬਣਾઠਰਹੇઠਹਨ।
ਪੀ.ਆਰ. ਲਈ ਜੱਦੋ ਜਹਿਦ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਤੰਬਰ 2021 ਤੋਂ ਬਾਅਦ ਕੈਨੇਡੀਅਨ ਤਜ਼ਰਬੇ ਕਲਾਸ ਦਾ ਡਰਾਅ ਮਈ 2024 ਦੌਰਾਨ ਆਇਆ। ਇਸ ਸ਼੍ਰੇਣੀ ਤਹਿਤ ਕੈਨੇਡਾ ਵਿੱਚ ਤਜ਼ਰਬਾ ਹਾਸਿਲ ਬਿਨੈਕਾਰਾਂ ਦੀ ਪੀ ਆਰ ਦੀ ਅਰਜ਼ੀ ਲਗਦੀ ਹੈ ਜਿਸਦਾ ਵੱਡਾ ਫ਼ਾਇਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁੰਦਾ ਹੈ। ਇਸਤੋਂ ਪਹਿਲਾਂ ਹਰ ਮਹੀਨੇ ਇਕ ਜਾਂ ਦੋ ਡਰਾਅ ਨਿਕਲਦੇ ਸਨ ਜਿਸ ਵਿੱਚ ਮਹੀਨੇ ਦੌਰਾਨ 5 -6 ਹਜ਼ਾਰ ਬਿਨੈਕਾਰਾਂ ਨੂੰ ਪੀ ਆਰ ਦੀ ਅਰਜ਼ੀ ਦੇਣ ਲਈ ਇਨਵੀਟੇਸ਼ਨ ਆਉਂਦੇ ਸਨ।
ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਐਕਸਪ੍ਰੈੱਸ ਐਂਟਰੀ ਦੇ ਡਰਾਅ ਤਾਂ ਕੱਢੇ ਗਏ ਪਰ ਕੈਨੇਡੀਅਨ ਐਕਸਪੀਰੀਐਂਸ ਕਲਾਸ ਨੂੰ ਅਣਗੌਲਿਆઠਕੀਤਾઠਗਿਆ।

Related Articles

Latest Articles