-0.3 C
Vancouver
Saturday, January 18, 2025

ਜਪਾਨ ਵਿੱਚ ਪਹਿਲੀ ਦਸਤਾਰਧਾਰੀ ਬੀਬੀ ਗਗਨਦੀਪ ਕੌਰ ਨੂੰ ਮਿਲੀ ਡਾਕਟ੍ਰੇਟ (ਪੀਐੱਚ. ਡੀ) ਦੀ ਉਪਾਧੀ

 

ਟੌਕੀਓ: ਸੰਸਾਰ ਅੰਦਰ ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਸਿੱਖੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ । ਇਸੇ ਕੜੀ ਵਿਚ ਬੀਬੀ ਗਗਨਦੀਪ ਕੌਰ ਜੋ ਕਿ ਸਾਲ 2021 ਵਿਚ ਜਪਾਨ ਯੂਨੀਵਰਸਿਟੀ ਵਲੋਂ ਮਿਲੀ ਸਕੌਲਰਸ਼ਿਪ ਰਾਹੀਂ ਡਾਕਟਰੀ ਕਰਣ ਗਏ ਸਨ ਆਪਣੀ ਅਣਥੱਕ ਮਿਹਨਤ ਸਦਕਾ ਡਾਕਟ੍ਰੇਟ ਪੀ ਐਚ ਡੀ ਦੀ ਉਪਾਧੀ ਹਾਸਿਲ ਕਰਣ ਵਿਚ ਸਫਲ ਹੋ ਗਏ ਹਨ । ਇਸ ਬਾਰੇ ਜਾਣਕਾਰੀ ਦੇਂਦਿਆ ਬੀਬੀ ਗੁਰਸ਼ਰਨਜੀਤ ਕੌਰ ਨੇ ਦਸਿਆ ਕਿ ਬੀਬੀ ਗਗਨਦੀਪ ਕੌਰ ਜੋ ਕਿ ਦੁਮਾਲਾ ਸਜਾਂਦੇ ਹਨ, ਵਲੋਂ ਡਾਕਟ੍ਰੇਟ ਦੀ ਉਪਾਧੀ ਹਾਸਿਲ ਕਰਨਾ ਸਿੱਖ ਕੌਮ ਲਈ ਵੱਡੇ ਮਾਣ ਦੀ ਗੱਲ ਹੈ । ਉਨ੍ਹਾਂ ਦਸਿਆ ਕਿ ਬੀਬੀ ਗਗਨਦੀਪ ਕੌਰ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਪਣੀ ਬੁਨਿਆਦੀ ਪੜਾਈ ਦੀ ਸ਼ੁਰੂਆਤ ਕੀਤੀ ਉਪਰੰਤ ਜਪਾਨ ਦੀ ਯੋਕੋਹਾਮਾ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਪੀ ਐਚ ਡੀ ਕਰਣ ਲਈ ਪੂਰੀ ਸਕੌਲਰਸ਼ਿਪ ਦਿੱਤੀ ਗਈ ਸੀ, ਨੇ ਆਪਣਾ ਕੋਰਸ ਪੂਰਾ ਕਰਦਿਆਂ ਪ੍ਰੋਫੈਸਰ ਕਾਜੂਹੋ ਨਾਕਾਹੋਮਾ ਦੇ ਦੇਖ ਰੇਖ ਪੜਦੇ ਹੋਏ ਡਾਕਟ੍ਰੇਰਟ ਦੀ ਉਪਾਧੀ ਹਾਸਿਲ ਕਰ ਲਈ ਹੈ । ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਪੜਾਈ ਦੌਰਾਨ ਉਨ੍ਹਾਂ ਦੇ ਸਿੰਘ ਭਾਈ ਜਸਵਿੰਦਰ ਸਿੰਘ ਵਲੋਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਗਿਆ ਹੈ ਤੇ ਓਹ ਵੀ ਆਪਣੀ ਸਿੰਘਣੀ ਬੀਬੀ ਗਗਨਦੀਪ ਕੌਰ ਦੀ ਸਫਲਤਾ ਤੇ ਮਾਣ ਮਹਿਸੂਸ ਕਰ ਰਹੇ ਹਨ ।ਜਿਕਰਯੋਗ ਹੈ ਕਿ ਜਪਾਨ ਵਰਗੇ ਦੇਸ਼ ਅੰਦਰ ਜਿੱਥੇ ਉਂਗਲਾਂ ਤੇ ਗਿਣੀ ਜਾਣ ਵਾਲੀ ਸਿੱਖਾਂ ਦੀ ਵਸੋਂ ਹੈ, ਜਿਸ ਵਿਚ ਬੀਬੀ ਗੁਰਸ਼ਰਨਜੀਤ ਕੌਰ ਓਥੇ ਰਹਿ ਰਹੇ ਪਰਿਵਾਰਾਂ ਅਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਦੇ ਰਹਿੰਦੇ ਹਨ ।

Related Articles

Latest Articles