0.4 C
Vancouver
Saturday, January 18, 2025

ਨਵਾਂ ਕੁਝ

 

ਬੁਣਨਾ ਪੈਣਾ ਏ
ਝੂਠ ਫਰੇਬ ਨੂੰ ਛੱਡਣ ਲਈ
ਕੂੜ ਕੁਸੱਤ ਨੂੰ ਕੱਢਣ ਲਈ
ਦਗੇਬਾਜ਼ਾਂ ਨੂੰ ਵੱਢਣ ਲਈ
ਸੱਚੀ ਗੱਲ ਨੂੰ ਰੱਖਣ ਲਈ
ਨਵਾਂ ਕੁਝ ਬੁਣਨਾ ਪੈਣਾ ਏ
ਬਾਬਾ ਨਾਨਕ ਨੂੰ ਸੁਣਨਾ ਪੈਣਾ ਏ

ਧਰਤੀ ਨੂੰ ਸਜਾਵਣ ਲਈ
ਹਰੀ ਭਰੀ ਬਣਾਵਣ ਲਈ
ਰੁੱਖਾਂ ਨੂੰ ਲਗਾਵਣ ਲਈ
ਰੁੱਤਾਂ ਨੂੰ ਬਚਾਵਣ ਲਈ
ਨਵਾਂ ਕੁਝ ਕਰਨਾ ਪੈਣਾ ਏ
ਬਾਬਾ ਨਾਨਕ ਨੂੰ ਪੜ੍ਹਨਾ ਪੈਣਾ ਏ

ਬਚਾਉਣ ਲਈ ਫ਼ਸਲਾਂ ਨੂੰ
ਬਚਾਉਣ ਲਈ ਨਸਲਾਂ ਨੂੰ
ਵਰਤਣ ਲਈ ਅਕਲਾਂ ਨੂੰ
ਸਮਝਣ ਲਈ ਸ਼ਕਲਾਂ ਨੂੰ
ਕੁਝ ਨਵਾਂ ਕਰਾਉਣਾ ਪੈਣਾ ਏ
ਨਾਨਕ ਨੂੰ ਧਿਆਉਣਾ ਪੈਣਾ ਏ

ਆਪਣੇ ਹੱਕਾਂ ਨੂੰ ਲੈਣ ਲਈ
ਆਪਣੀ ਗੱਲ ਕਹਿਣ ਲਈ
ਜ਼ੁਲਮਾਂ ਨੂੰ ਨਾ ਸਹਿਣ ਲਈ
ਅਣਖਾਂ ਦੇ ਨਾਲ ਰਹਿਣ ਲਈ
ਨਵਾਂ ਹਥਿਆਰ ਬਣਾਉਣਾ ਪੈਣਾ ਏ

ਬਾਬਾ ਨਾਨਕ ਨੂੰ ਗਾਉਣਾ ਪੈਣਾ ਏ
ਖ਼ਤਮ ਕਰੋ ਭ੍ਰਿਸ਼ਟਾਚਾਰ ਨੂੰ
ਅੱਗੇ ਲਿਆਓ ਸਚਿਆਰ ਨੂੰ
ਵਧਾਓ ਆਪਸੀ ਪਿਆਰ ਨੂੰ
ਅੱਗ ਲਾਓ ਤਕਰਾਰ ਨੂੰ
ਦੁਸ਼ਮਣ ਨੂੰ ਹਰਾਉਣਾ ਪੈਣਾ ਏ
ਬਾਬਾ ਨਾਨਕ (ਦੀ ਬਾਣੀ) ਨੂੰ
ਗਾਉਣਾ ਪੈਣਾ ਏ

ਪੰਛੀ ਜੋ ਕੁਝ ਬੋਲ ਰਿਹਾ
ਇੱਕ ਇੱਕ ਸ਼ਬਦ ਹੈ ਤੋਲ ਰਿਹਾ
ਰਾਜ਼ ਹੈ ਸਾਰੇ ਖੋਲ੍ਹ ਰਿਹਾ
ਬੁਰਾਈ ਵਿਰੁੱਧ ਘੁਲ਼ ਘੋਲ਼ ਰਿਹਾ
ਦੀਪ ਹਨੇਰੇ ‘ਚ ਜਗਾਉਣਾ ਪੈਣਾ ਏ
ਬਾਬਾ ਨਾਨਕ ਨੂੰ ਆਉਣਾ ਪੈਣਾ ਏ।
ਲੇਖਕ : ਭੁਪਿੰਦਰ ਸਿੰਘ ਪੰਛੀ
ਸੰਪਰਕ: 98559-91055

Related Articles

Latest Articles