5.8 C
Vancouver
Sunday, November 24, 2024

ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਸਰੀ ਅਤੇ ਲੈਂਗਲੀ ਵਿਖੇ ਤੋਗਜੋਤ ਬੱਲ, ਮਨਦੀਪ ਧਾਲੀਵਾਲ ਅਤੇ ਜੋਡੀ ਤੂਰ ਦੀਆਂ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ

 

ਸਰੀ, (ਹਰਦਮ ਮਾਨ): ਕੰਸਰਵੇਟਿਵ ਸਰਕਾਰ ਆਉਣ ‘ਤੇ ਮੱਧ ਵਰਗ ਦੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕਿਰਾਏ ਅਤੇ ਮੌਰਗੇਜ ਭੁਗਤਾਨਾਂ ਦੇ ਵਧਦੇ ਦਬਾਅ ਨਾਲ ਸਿੱਝਣ ਲਈ ਹਰੇਕ ਮੱਧ ਵਰਗ ਪਰਿਵਾਰ ਨੂੰ 3,000 ਹਜਾਰ ਡਾਲਰ ਪ੍ਰਤੀ ਮਹੀਨਾਂ ਬੀਸੀ ਇਨਕਮ ਟੈਕਸ ਤੋਂ ਛੋਟ ਦਿੱਤੀ ਜਾਵੇਗੀ। ਬੀਸੀ ਵਿਚ ਕਾਰਬਨ ਟੈਕਸ ਖਤਮ ਕੀਤਾ ਜਾਵੇਗਾ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ, ਅਪਰਾਧੀਕਰਨ ਰੋਕਿਆ ਜਾਵੇਗਾ, ਸਿਹਤ ਸਹੂਲਤਾਂ ਵਿਚਲੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਨਸ਼ਾਖੋਰੀ ਤੋਂ ਪੀੜਤ ਲੋਕਾਂ ਲਈ ਬਿਹਤਰ ਇਲਾਜ ਵਿਕਲਪਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਹ ਵਾਅਦੇ ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰੁਸਟੈਡ ਨੇ ਸਰੀ ਵਿਖੇ ਆਪਣੇ ਪਾਰਟੀ ਉਮੀਦਵਾਰ ਤੇਗਜੋਤ ਬੱਲ, ਮਨਦੀਪ ਧਾਲੀਵਾਲ ਅਤੇ ਲੈਂਗਲੀ ਵਿਖੇ ਜੋਡੀ ਤੂਰ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤੇ। ਉਨ੍ਹਾ ਕਿਹਾ ਕਿ ਮੱਧ-ਵਰਗ ਦੇ ਪਰਿਵਾਰ ਘੱਟੋ-ਘੱਟ ਖਰਚਿਆਂ ਬਾਰੇ ਲਗਾਤਾਰ ਚਿੰਤਾ ਕੀਤੇ ਬਿਨਾਂ, ਅੱਗੇ ਵਧਣ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਦੇ ਹੱਕਦਾਰ ਹਨ।
ਕੰਸਰਵੇਟਿਵ ਆਗੂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਾਰੇ ਸਰੋਤ ਹਨ ਜੋ ਅਸੀਂ ਚਾਹੁੰਦੇ ਹਾਂ, ਸਾਡੇ ਕੋਲ ਇੱਕ ਚੰਗੀ ਸਿਖਲਾਈ ਪ੍ਰਾਪਤ, ਚੰਗੀ ਪੜ੍ਹੀ-ਲਿਖੀ ਆਬਾਦੀ ਹੈ। ਇੱਥੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਦੁੱਖ ਦੀ ਗੱਲ ਹੈ ਕਿ ਸਾਡਾ ਸਿਸਟਮ ਠੀਕ ਨਹੀਂ ਅਤੇ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਸਾਨੂੰ ਨੌਕਰਸ਼ਾਹੀ ਅਤੇ ਆਪਣੀ ਸਮਰੱਥਾ ਦੀ ਯੋਗ ਵਰਤੋਂ ਕਰਨੀ ਹੋਵੇਗੀ ਅਤੇ ਸਭ ਤੋਂ ਮਹੱਤਵਪੂਰਨ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੇ ਨੌਜਵਾਨਾਂ ਨੂੰ ਨਿਰਾਸ਼ ਹੋ ਕੇ ਆਪਣੇ ਭਵਿੱਖ ਲਈ ਹੋਰਨਾ ਥਾਵਾਂ ਦਾ ਰੁਖ਼ ਨਾ ਕਰਨਾ ਪਵੇ।
ਇਨ੍ਹਾਂ ਰੈਲੀਆਂ ਦੌਰਾਨ ਤੇਗਜੋਤ ਬੱਲ, ਮਨਦੀਪ ਧਾਲੀਵਾਲ, ਜੋਡੀ ਤੂਰ ਨੇ ਸੰਬੋਧਨ ਕਰਦਿਆਂ ਬੀਸੀ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਬਦਲਾਅ ਲਈ, ਕੁਝ ਵੱਖਰਾ ਕਰਨ ਲਈ, ਨਵੀਂਆਂ ਨੀਤੀਆਂ ਲਈ, ਨਵੀਂ ਪਾਰਟੀ ਲਈ ਤਿਆਰ ਹੋ ਤਾਂ ਸਾਡਾ ਸਾਥ ਦਿਓ ਤਾਂ ਜੋ ਬੀਸੀ ਨੂੰ ਮੁੜ ਫ਼ਖ਼ਰਯੋਗ ਸੂਬਾ ਬਣਾ ਸਕੀਏ।
ਇਨਾਂ ਰੈਲੀਆਂ ਵਿਚ ਪਾਰਟੀ ਉਮੀਦਵਾਰ ਬ੍ਰੈਂਟ ਚੈਪਮੈਨ, ਹਰਮਨ ਭੰਗੂ, ਬ੍ਰਾਇਨ ਟੈਪਰ, ਰਾਜ, ਸਟੀਵ ਕੂਨਰ, ਮਿਸ਼ੇਲ ਮੋਲੀਨੌਕਸ, ਲਿੰਡਾ ਹੈਪਨਰ ਅਤੇ ਕੈਰੀ ਵੈਨ ਅਸਵੇਗਨ ਤੋਂ ਇਲਾਵਾ ਡਾ: ਰੈਂਡੀ ਗਿੱਲ, ਡਾ: ਗੁਰਸਿਮਰ ਗਿੱਲ, ਡਾ: ਇੰਡੀ ਬੱਲ, ਡੇਵ ਮਾਨ, ਕੇਡੀ ਮਾਨ, ਬਿਕਰਮ ਬੱਲ, ਪੁਨੀਤ ਖਹਿਰਾ, ਜੂਡੀ ਵੈਨਕੇਵਿਚ, ਨਵਤੇਜ ਢੀਂਡਸਾ, ਨੀਰੂ ਮਾਨ, ਹੈਪੀ ਦਿਓਲ, ਆਗਸਟਿਨੋ ਡੁਮਿਨੂਕੋ, ਮਨਜੀਤ ਮਿਨਸ਼ਾਨ, ਬੌਬ ਚੀਮਾ, ਮੈਰੀ ਪੋਲੈਕ, ਪਾਲ ਬਰਾੜ, ਬ੍ਰਿਟਨੀ, ਰੋਮੀ ਸਵੈਚ , ਰਾਜਵੀਰ ਢਿੱਲੋਂ, ਜਗਜੀਤਪਾਲ ਸਿੰਘ ਸੰਧੂ, ਨਵਰੂਪ ਸਿੰਘ, ਸੁਰਜੀਤ ਸਿੰਘ ਪੱਤੜ, ਰਿੱਕੀ ਬਾਜਵਾ ਹਾਜਰ ਸਨ।

Related Articles

Latest Articles