10.4 C
Vancouver
Saturday, November 23, 2024

ਅਮਰੀਕੀ ਬੰਦਰਗਾਹਾਂ ਦੀ ਹੜ੍ਹਤਾਲ ਦਾ ਕੈਨੇਡਾ ‘ਤੇ ਵੱਡਾ ਅਸਰ ਪੈਣ ਦੀ ਸੰਭਾਵਨਾ

 

ਵੈਨਕੂਵਰ : ਅਮਰੀਕੀ ਬੰਦਰਗਾਹਾਂ ‘ਤੇ ਲਗਾਤਾਰ ਚੱਲ ਰਹੀ ਹੜ੍ਹਤਾਲ ਦਾ ਕੈਨੇਡਾ ਦੀ ਆਰਥਿਕਤਾ ‘ਤੇ ਬਹੁਤ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਇਹ ਹੜਤਾਲ ਅਮਰੀਕਾ ਦੀਆਂ ਪੂਰਬੀ ਅਤੇ ਪੱਛਮੀ ਬੰਦਰਗਾਹਾਂ ‘ਤੇ ਵਰਕਰਾਂ ਦੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਮਾਹਿਰਾਂ ਵਲੋਂ ਸੰਭਾਵਨਾ ਜਤਾਈ ਗਈ ਹੈ ਕਿ ਇਸ ਦਾ ਕੈਨੇਡਾ ਦੀ ਵਪਾਰ ਅਤੇ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਜੇਕਰ ਸਮਾਂ ਰਹਿੰਦੇ ਇਸ ਦਾ ਹੱਲ ਨਾ ਕੱਢਿਆ ਗਿਆ।
ਕੈਨੇਡਾ ਵਿੱਚ ਆਰਥਿਕ ਮਾਹਿਰਾਂ ਅਤੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਇਹ ਹੜਤਾਲ, ਖਾਸ ਕਰਕੇ ਰੋਜ਼ਾਨਾ ਜ਼ਰੂਰਤ ‘ਚ ਆਉਣ ਵਾਲੀਆਂ ਵਸਤਾਂ ਅਤੇ ਕੱਚੇ ਮਾਲ ਦੀ ਸਪਲਾਈ ਵਿੱਚ ਵਿਘਨ ਪਾ ਸਕਦੀ ਹੈ, ਜਿਸ ਨਾਲ ਕੈਨੇਡਾ ਦੇ ਕਈ ਉਦਯੋਗਾਂ ‘ਤੇ ਨਕਾਰਾਤਮਕ ਅਸਰ ਪਵੇਗਾ। ਇਹ ਹੜਤਾਲ ਖੇਤੀਬਾੜੀ ਤੋਂ ਲੈ ਕੇ ਮੈਨੂਫੈਕਚਰਿੰਗ ਅਤੇ ਰਿਟੇਲ ਸੈਕਟਰਾਂ ਤੱਕ ਦੇ ਕਾਰੋਬਾਰਾਂ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ।
ਮਾਹਿਰਾਂ ਨੇ ਕਿਹਾ, “ਇਹ ਹੜਤਾਲ ਕੈਨੇਡਾ ਲਈ ਘਾਤਕ ਅਸਰ ਵਾਲੀ ਸਿੱਧ ਹੋ ਸਕਦੀ ਹੈ, ਕਿਉਂਕਿ ਅਮਰੀਕੀ ਬੰਦਰਗਾਹਾਂ ਰਾਹੀਂ ਆਯਾਤ ਕੀਤੇ ਜਾਣ ਵਾਲੇ ਸਮਾਨ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਆਉਂਦਾ ਹੈ। ਜੇਕਰ ਹੜਤਾਲ ਲੰਬੇ ਸਮੇਂ ਤੱਕ ਚੱਲਦੀ ਰਹੀ ਤਾਂ ਸਪਲਾਈ ਚੇਨ ਵਿੱਚ ਵਿਘਨ ਆ ਸਕਦਾ ਹੈ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋਵੇਗਾ ਅਤੇ ਸਪਲਾਈ ਦੀ ਘਾਟ ਪੈ ਸਕਦੀ ਹੈ।”
ਇਸ ਹੜਤਾਲ ਦਾ ਸਭ ਤੋਂ ਵੱਧ ਪ੍ਰਭਾਵ ਵੈਨਕੂਵਰ, ਟੋਰਾਂਟੋ ਅਤੇ ਮੋਂਟਰੀਅਲ ਸਮੇਤ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਹੋ ਸਕਦਾ ਹੈ, ਜਿੱਥੇ ਅਮਰੀਕੀ ਬੰਦਰਗਾਹਾਂ ਰਾਹੀਂ ਆਉਣ ਵਾਲੇ ਸਮਾਨ ਦੀ ਬਹੁਤ ਜ਼ਰੂਰਤ ਹੈ। ਖਾਸ ਤੌਰ ‘ਤੇ, ਇਲੈਕਟ੍ਰਾਨਿਕਸ, ਕਪੜਾ, ਅਤੇ ਹੋਰ ਰੋਜ਼ਾਨਾ ਜ਼ਰੂਰਤ ‘ਚ ਆਉਣ ਵਾਲੀਆਂ ਵਸਤੂਆਂ ਦੀ ਸਪਲਾਈ ਬਹੁਤ ਪ੍ਰਭਾਵਿਤ ਹੋ ਸਕਦੀ ਹੈ। This report was written by Simranjit Singh as part of the Local Journalism Initiative.

Related Articles

Latest Articles