6.3 C
Vancouver
Saturday, January 18, 2025

ਉੱਡ ਜਾਣਾ ਇੱਥੋਂ ਲੋਚਦੇ

ਜਿੱਥੇ ਨਸ਼ਿਆਂ ਦੀ ਭਰਮਾਰ ਹੈ
ਨਾ ਬੱਚਿਆਂ ਲਈ ਰੁਜਗਾਰ ਹੈ
ਦੁੱਖ ਸਮਝਦੀ ਨਾ ਸਰਕਾਰ ਹੈ
ਜਦ ਬਹਿ ਕੇ ਮਾਪੇ ਸੋਚਦੇ
ਉੱਡ ਜਾਣਾ ਇੱਥੋਂ ਲੋਚਦੇ
ਬੱਚਿਆਂ ਲਈ ਗੁਫ਼ਾ ਬਣਾ ਕੇ
ਰੱਖ ਲਈਏ ਕਿੱਥੇ ਲੁਕਾ ਕੇ
ਇੱਥੇ ਫਿਰਨ ਭੇੜੀਏ ਨੋਚਦੇ
ਜਦ ਮਾਪੇ ਬਹਿ ਕੇ ਸੋਚਦੇ
ਉੱਡ ਜਾਣਾ ਇੱਥੋਂ ਲੋਚਦੇ
ਨਿੱਤ ਲੁੱਟਾਂ ਖੋਹਾਂ ਕਰ ਰਹੇ
ਕਿਉਂ ਨਹੀਂ ਕਿਸੇ ਤੋਂ ਡਰ ਰਹੇ
ਨਾ ਰੋਕਣ ਵਾਲੇ ਰੋਕਦੇ
ਜਦ ਮਾਪੇ ਬਹਿ ਕੇ ਸੋਚਦੇ
ਉੱਡ ਜਾਣਾ ਇੱਥੋਂ ਲੋਚਦੇ
ਲੇਖਕ : ਕਰਮਜੀਤ ਸਿੰਘ ਗਰੇਵਾਲ

Related Articles

Latest Articles