0.4 C
Vancouver
Saturday, January 18, 2025

ਜੇਕਰ ਟਰੰਪ ਇਹ ਚੋਣ ਨਹੀਂ ਜਿੱਤਦੇ ਤਾਂ ਇਹ ਅਮਰੀਕਾ ਦੀ ਆਖਰੀ ਚੋਣ ਹੋਵੇਗੀ :ਐਲੋਨ ਮਸਕ

 

ਵਾਸ਼ਿੰਗਟਨ : ਟੇਸਲਾ ਅਤੇ ਸਪੇਸਐਕਸ ਦੇ ਮਾਲਕ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਦਾਅਵਾ ਕੀਤਾ ਕਿ ਜੇਕਰ ਡੋਨਾਲਡ ਟਰੰਪ ਇਹ ਚੋਣ ਨਹੀਂ ਜਿੱਤਦੇ ਤਾਂ ਇਹ ਅਮਰੀਕਾ ਦੀ ਆਖਰੀ ਚੋਣ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਲੋਕਤੰਤਰ ਖਤਰੇ ਵਿੱਚ ਹੈ। ਮਸਕ ਨੇ ਦਾਅਵਾ ਕੀਤਾ ਕਿ ਡੈਮੋਕਰੇਟਸ ਇਸ ਚੋਣ ਵਿੱਚ ਬੇਨਿਯਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਡੇਨ-ਹੈਰਿਸ ਪ੍ਰਸ਼ਾਸਨ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣਾ ਵੋਟਰ ਬਣਾ ਰਿਹਾ ਹੈ।
ਮਸਕ ਨੇ ਟਵਿੱਟਰ ‘ਤੇ ਇਕ ਪੋਸਟ ਦੇ ਜਵਾਬ ਵਿਚ ਲਿਖਿਆ, “ਬਹੁਤ ਘੱਟ ਅਮਰੀਕੀਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੇਕਰ ਟਰੰਪ ਨਹੀਂ ਚੁਣਿਆ ਗਿਆ, ਤਾਂ ਇਹ ਲੋਕਤੰਤਰ ਨੂੰ ਖ਼ਤਰੇ ਵਿਚ ਪਾਵੇਗਾ ਅਤੇ ਸਿਰਫ ਟਰੰਪ ਹੀ ਇਸ ਨੂੰ ਬਚਾ ਸਕਦੇ ਹਨ।” ਇਕ ਸਵਾਲ ਦੇ ਜਵਾਬ ‘ਚ ਮਸਕ ਨੇ ਕਿਹਾ, ”ਮੈਨੂੰ ਦੱਸਣਾ ਚਾਹੀਦਾ ਹੈ ਕਿ ਜੇਕਰ ਹਰ ਸਾਲ 20 ‘ਚੋਂ 1 ਗੈਰ-ਕਾਨੂੰਨੀ ਨਾਗਰਿਕ ਵੀ ਅਮਰੀਕੀ ਨਾਗਰਿਕ ਬਣ ਜਾਂਦਾ ਹੈ, ਜਿਸ ਨੂੰ ਡੈਮੋਕ੍ਰੇਟ ਜਿੰਨੀ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ, ਤਾਂ 4 ਸਾਲਾਂ ‘ਵਿਚ ਲਗਭਗ 20 ਲੱਖ ਸ਼ਰਨਾਰਥੀ ਨਵੇਂ ਕਾਨੂੰਨੀ ਵੋਟਰ ਹੋ ਜਾਣਗੇ।
ਟੇਸਲਾ ਅਤੇ ਸਪੇਸਐਕਸ ਦੇ ਮਾਲਕ ਨੇ ਕਿਹਾ, “ਸਵਿੰਗ ਰਾਜਾਂ ਵਿੱਚ ਵੋਟਿੰਗ ਦਾ ਅੰਤਰ ਅਕਸਰ 20 ਹਜ਼ਾਰ ਵੋਟਾਂ ਤੋਂ ਘੱਟ ਹੁੰਦਾ ਹੈ। ਇਸਦਾ ਮਤਲਬ ਹੈ ਕਿ ਜੇਕਰ “ਡੈਮੋਕਰੇਟਿਕ” ਪਾਰਟੀ ਸਫਲ ਹੁੰਦੀ ਹੈ, ਤਾਂ ਕੋਈ ਹੋਰ ਸਵਿੰਗ ਰਾਜ ਨਹੀਂ ਹੋਣਗੇ!” ਸਵਿੰਗ ਰਾਜਾਂ ਦਾ ਮਤਲਬ ਅਜਿਹੇ ਰਾਜ ਤੋਂ ਹੈ ਜਿੱਥੇ ਦੋ ਵੱਡੀਆਂ ਪਾਰਟੀਆਂ ਦਾ ਜਨ ਅਧਾਰ ਵੋਟਰਾਂ ਦੇ ਵਿਚਾਲੇ ਇੱਕੋ ਪੱਧਰ ਦਾ ਲੈਵਲ ਹੁੰਦਾ ਹੈ।” ਉਸਨੇ ਕਿਹਾ ਕਿ “ਬਿਡੇਨ ਅਤੇ ਹੈਰਿਸ ਪ੍ਰਸ਼ਾਸਨ ਪੈਨਸਿਲਵੇਨੀਆ, ਓਹੀਓ, ਵਿਸਕਾਨਸਿਨ ਅਤੇ ਐਰੀਜ਼ੋਨਾ ਵਰਗੇ ਸਵਿੰਗ ਰਾਜਾਂ ਵਿੱਚ “ਸ਼ਰਨਾਰਥੀਆਂ” ਨੂੰ ਸਿੱਧੇ ਭੇਜ ਰਹੇ ਹਨ। ਇਹ ਹਰ ਚੋਣ ਜਿੱਤਣ ਦਾ ਇੱਕ ਪੱਕਾ ਤਰੀਕਾ ਹੈ।”
ਮਸਕ ਨੇ ਕਿਹਾ, “ਇਸ ਤੋਂ ਬਾਅਦ, ਅਮਰੀਕਾ ਇਕ-ਪਾਰਟੀ ਰਾਜ ਬਣ ਸਕਦਾ ਹੈ ਅਤੇ ਲੋਕਤੰਤਰ ਖਤਮ ਹੋ ਜਾਵੇਗਾ। ਸਿਰਫ “ਚੋਣਾਂ” ਡੈਮੋਕ੍ਰੇਟਿਕ ਪਾਰਟੀ ਦੀਆਂ ਪ੍ਰਾਇਮਰੀਆਂ ਹੋਣਗੀਆਂ। 1986 ਦੀ ਮਾਫੀ ਤੋਂ ਬਾਅਦ ਕਈ ਸਾਲ ਪਹਿਲਾਂ ਕੈਲੀਫੋਰਨੀਆ ਵਿਚ ਅਜਿਹਾ ਹੋ ਚੁੱਕਾ ਹੈ। ਕੈਲੀਫੋਰਨੀਆ ਨੂੰ ਸਮਾਜਵਾਦ ਤੇ ਦਮ ਘੋਟੂ ਨੀਤੀਆਂ ਤੋਂ ਦੂਰ ਰਖਣ ਵਾਲੀਇਕੋ ਇਕ ਚੀਜ਼ ਹੈ ਕਿ ਕੈਲੀਫੋਰਨੀਆ ਛੱਡਕੇ ਅਮਰੀਕਾ ਵਿਚ ਰਹਿ ਸਕਦੇ ਹਨ।ਇੱਕ ਵਾਰ ਜਦੋਂ ਪੂਰਾ ਦੇਸ਼ ਇੱਕ ਪਾਰਟੀ ਦੇ ਨਿਯੰਤਰਣ ਵਿੱਚ ਆ ਜਾਵੇਗਾ ਤਾਂ ਕੋਈ ਰਸਤਾ ਨਹੀਂ ਬਚੇਗਾ।ਅਮਰੀਕਾ ਵਿਚ ਹਰ ਜਗਾ ਸੈਨ ਫਰੈਂਸਿਸਕੋ ਦੇ ਡਾਊਨਟਾਊਨ ਦੀ ਤਰ੍ਹਾਂ ਹੀ ਡਰਾਉਣਾ ਸੁਪਨਾ ਹੋਵੇਗਾ।

Related Articles

Latest Articles