6.3 C
Vancouver
Sunday, January 19, 2025

ਬਲੌਕ ਕਿਊਬੈਕ ਵਲੋਂ ਪੇਸ਼ ਬੁਢਾਪਾ ਪੈਨਸ਼ਨ ਮਤੇ ਦੇ ਖ਼ਿਲਾਫ਼ ਵੋਟਿੰਗ ਕਰੇਗੀ ਲਿਬਰਲ ਪਾਰਟੀ

 

ਔਟਵਾ : ਕੈਨੇਡੀਅਨ ਹਾਊਸ ਆਫ਼ ਕਾਮਨਜ਼ ਵਿੱਚ ਬਲੌਕ ਕਿਊਬੈਕ ਵਲੋਂ ਪੇਸ਼ ਕੀਤੇ ਬੁਢਾਪਾ ਪੈਨਸ਼ਨ ਵਿਚ ਵਾਧਾ ਕਰਨ ਦੇ ਮੋਸ਼ਨ ‘ਤੇ ਲਿਬਰਲ ਸਰਕਾਰ ਨੇ ਵਿਰੋਧ ਕਰਦੇ ਹੋਏ ਵੋਟ ਦਿੱਤੀ ਹੈ। ਇਸ ਮਤੇ ਵਿੱਚ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਬੁਢਾਪਾ ਪੈਨਸ਼ਨ (OAS) ਦੇ ਲਾਭਾਂ ਵਿੱਚ ਵਾਧੇ ਦੀ ਮੰਗ ਕੀਤੀ ਗਈ ਸੀ। ਇਸ ਮਤੇ ‘ਤੇ ਹੋਈ ਵੋਟਿੰਗ ਤੋਂ ਬਾਅਦ ਹੁਣ ਇਹ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲਿਬਰਲ ਪਾਰਟੀ ਵਲੋਂ ਇਸ ਮਤੇ ਦੇ ਵਿਰੋਧ ‘ਚ ਵੋਟਿੰਗ ਦੇਣ ਦੇ ਫੈਸਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਟਰੂਡੋ ਸਰਕਾਰ ਦੀਆਂ ਨੀਤੀਆਂ ਤੇ ਵਿਰੋਧੀ ਪੱਖਾਂ ਵਿੱਚ ਟਿੱਪਣੀਆਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ।
ਬਲੌਕ ਕਿਊਬੈਕ ਦੇ ਆਗੂ ਯਵਾਂ-ਫ੍ਰਾਂਸਵਾ ਬਲਾਸ਼ੇ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਬੁੱਢਾਪਾ ਪੈਨਸ਼ਨ ਦੇ ਮੌਜੂਦਾ ਲਾਭ ਬਜ਼ੁਰਗਾਂ ਦੀਆਂ ਮੌਲਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ। ਬਲਾਸ਼ੇ ਦਾ ਮੰਨਣਾ ਹੈ ਕਿ ਬਜ਼ੁਰਗਾਂ ਨੂੰ ਮੌਜੂਦਾ ਮਹਿੰਗਾਈ ਦੀ ਮਾਰ ਅਤੇ ਵਧਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਵਧੇਰੇ ਸਹਾਇਤਾ ਦੀ ਲੋੜ ਹੈ। ਇਸ ਮਤੇ ਤਹਿਤ ਬਲੌਕ ਕਿਊਬੈਕ ਵਲੋਂ ਮੰਗ ਕੀਤੀ ਗਈ ਕਿ ਸਰਕਾਰ OAS ਦੇ ਲਾਭ ਦੇਣ ਲਈ ਇੱਕ ਤੁਰੰਤ ਯੋਜਨਾ ਬਣਾਏ।
ਮਗਰੋਂ, ਲਿਬਰਲ ਸਰਕਾਰ ਨੇ ਇਸ ਮਤੇ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਉਹ ਬਜ਼ੁਰਗਾਂ ਦੀਆਂ ਲੋੜਾਂ ਦੇ ਪ੍ਰਤੀ ਵਚਨਬੱਧ ਹਨ, ਪਰ ਸਥਾਈ ਅਰਿਥਕ ਸੰਭਾਲੀ ਦੇ ਮੁੱਦੇ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲਾਂ ਹੀ ਬਜ਼ੁਰਗਾਂ ਲਈ ਕੀਤੇ ਵਾਧੇ ਅਤੇ ਹੋਰ ਸਮਰਥਨ ਕਾਰਜ ਮੌਜੂਦ ਹਨ, ਜਿਨ੍ਹਾਂ ਰਾਹੀਂ ਬਜ਼ੁਰਗਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ।
ਲਿਬਰਲ ਸਰਕਾਰ ਨੇ ਇਹ ਵੀ ਦੱਸਿਆ ਕਿ ਮਹਿੰਗਾਈ ਦੇ ਮੱਦੇਨਜ਼ਰ, ਉਹਨਾਂ ਨੇ ਪਹਿਲਾਂ ਹੀ ਬਜ਼ੁਰਗਾਂ ਦੇ ੌਅਸ਼ ਫੰਡ ਵਿੱਚ ਵਾਧਾ ਕੀਤਾ ਹੈ ਅਤੇ ਹੋਰ ਸਹੂਲਤਾ ਦੇਣ ਦੇ ਯਤਨ ਕੀਤੇ ਹਨ। ਇਸ ਮੋਸ਼ਨ ‘ਤੇ ਵੋਟਿੰਗ ਨੂੰ ਲੈ ਕੇ ਬਲੌਕ ਕਿਊਬੈਕ ਅਤੇ ਹੋਰ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਟਰੂਡੋ ਬਜ਼ੁਰਗਾਂ ਦੀਆਂ ਆਵਾਜ਼ਾਂ ਨੂੰ ਸੁਣਨ ਵਿੱਚ ਨਾਕਾਮ ਰਹੇ ਹਨ।
ਇਸ ਮੋਸ਼ਨ ਦੇ ਹੱਕ ਵਿੱਚ ਬਲੌਕ ਕਿਊਬੈਕ ਅਤੇ ਨਿਊ ਡੈਮੋਕੇਟਿਕ ਪਾਰਟੀ ਵੋਟ ਦੇ ਸਕਦੇ ਹਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੇ ਕੁਝ ਮੈਂਬਰਾਂ ਨੇ ਵੀ ਸਮਰਥਨ ਦੇਣ ਦੀ ਗੱਲ ਕਹੀ ਹੈ । ਪਰ ਲਿਬਰਲ ਪਾਰਟੀ ਦੇ ਵਿਰੋਧ ਕਾਰਨ, ਮਤਾ ਪਾਸ ਹੋਣ ਤੋਂ ਰਹਿ ਸਕਦਾ ਹੈ। ਵਿਰੋਧੀ ਧਿਰਾਂ ਨੇ ਲਿਬਰਲ ਸਰਕਾਰ ਨੂੰ ਇਹ ਕਹਿੰਦਿਆਂ ਨਿਸ਼ਾਨਾ ਬਣਾਇਆ ਕਿ ਉਹ ਬਜ਼ੁਰਗਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਅਸਲ ਮੁੱਦਿਆਂ ਤੋਂ ਟੱਲ ਰਹੀ ਹੈ। ਨਿਊ ਡੈਮੋਕੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ, ”ਇਹ ਸਮਾਂ ਹੈ ਕਿ ਅਸੀਂ ਬਜ਼ੁਰਗਾਂ ਲਈ ਕੁਝ ਫੈਸਲੇ ਲੈਂਦੇ। ਉਹਨਾਂ ਨੇ ਆਪਣੀ ਜ਼ਿੰਦਗੀ ਸਾਡੇ ਦੇਸ਼ ਨੂੰ ਸਮਰਪਿਤ ਕੀਤੀ ਹੈ, ਅਤੇ ਹੁਣ ਸਾਡੇ ਵੱਲੋਂ ਉਹਨਾਂ ਲਈ ਕੁਝ ਕਰਨ ਦਾ ਵਕਤ ਹੈ।” ਦੂਜੇ ਪਾਸੇ, ਲਿਬਰਲ ਸਰਕਾਰ ਨੇ ਮੁੱਖ ਤੌਰ ‘ਤੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਬਜ਼ੁਰਗਾਂ ਦੀਆਂ ਲੋੜਾਂ ਲਈ ਉਹ ਵਚਨਬੱਧ ਹਨ, ਪਰ ਇਹਨਾਂ ਵਿੱਚ ਹੌਲੀ ਅਤੇ ਸੰਤੁਲਿਤ ਤੌਰ ‘ਤੇ ਨਵੀਨਤਾ ਲਿਆਂਦੀ ਜਾ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਲੌਕ ਕਿਊਬਿਕ ਦੇ ਮੁੱਖ ਆਗੂ ਨੇ ਬੀਤੇ ਹਫ਼ਤੇ ਇਹ ਗੱਲ ਆਖੀ ਸੀ ਕਿ ਜੇਕਰ ਲਿਬਰਲ ਸਰਕਾਰ ਉਨ੍ਹਾਂ ਵਲੋਂ ਲਿਆਂਦੇ ਜਾ ਰਹੇ ਮਤਿਆਂ ਦਾ ਸਮਰਥਨ ਕਰੇਗੀ ਤਾਂ ਉਹ ਲਿਬਰਲ ਪਾਰਟੀ ਨਾਲ ਸਰਕਾਰ ਚਲਾਉਣ ਲਈ ਗਠਜੋੜ ਕਰ ਸਕਦੇ ਹਨ ਪਰ ਹੁਣ ਇਸ ਮਤੇ ‘ਤੇ ਹੋਈ ਵੋਟਿੰਗ ਤੋਂ ਬਾਅਦ ਲਿਬਰਲ ਸਰਕਾਰ ਨੂੰ ਸਮਰਥਨ ਮਿਲਣ ‘ਤੇ ਵੀ ਪ੍ਰਸ਼ਨ ਚਿੰਨ ਲੱਗ ਗਿਆ ਹੈ। This report was written by Simranjit Singh as part of the Local Journalism Initiative.

 

Related Articles

Latest Articles