ਬੀ.ਸੀ. ਕੰਜ਼ਰਵੇਟਿਵ ਨੇਤਾ ਜੌਨ ਰੁਸਟੈੱਡ ਵਲੋਂ ਫੈਡਰਲ ਬੰਦੂਕ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਨਾ ਕਰਨ ਦਾ ਕੀਤਾ ਗਿਆ ਸੀ ਐਲਾਨ
ਸਰੀ, (ਸਿਮਰਨਜੀਤ ਸਿੰਘ): ਸਰੀ-ਸਰਪੈਂਟਾਈਨ ਤੋਂ ਬੀ.ਸੀ. ਐਨ.ਡੀ.ਪੀ. ਦੇ ਉਮੀਦਵਾਰ ਅਤੇ ਆਰ.ਸੀ.ਐਮ.ਪੀ. ਦੇ ਸਾਬਕਾ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਨੇ ਬੀ.ਸੀ. ਕੰਜ਼ਰਵੇਟਿਵ ਨੇਤਾ ਜੌਨ ਰੁਸਟੈੱਡ ਦੀ ਪ੍ਰਸਤਾਵਿਤ ਗੰਨ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਰਣਨੀਤੀ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਢਿੱਲੋਂ ਨੇ ਚੇਤਾਵਨੀ ਦਿੱਤੀ ਕਿ ਰੁਸਟੈੱਡ ਦੀ ਇਹ ਪਾਲਿਸੀ ਗੈਂਗ ਹਿੰਸਾ ਨੂੰ ਹੋਰ ਵਧਾ ਸਕਦੀਆਂ ਹਨ ਜਿਸ ਨਾਲ ਸੂਬੇ ਭਰ ਵਿੱਚ ਲੋਕਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪਵੇਗੀ।
ਜੌਨ ਰੁਸਟੈੱਡ ਨੇ ਘੋਸ਼ਣਾ ਕੀਤੀ ਹੈ ਕਿ ਉਹ ਬੀ.ਸੀ. ਵਿੱਚ ਪੁਲਿਸ ਨੂੰ ਸਲਾਹ ਦੇਣਗੇ ਕਿ ਉਹ ਫੈਡਰਲ ਬੰਦੂਕ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਨਾ ਕਰਨ। ਰੁਸਟੈੱਡ ਨੇ ਪਿਛਲੇ ਮਹੀਨੇ ਫੋਰਟ ਸਟ. ਜੌਨ ਵਿੱਚ ਇੱਕ ਸਮਾਗਮ ਦੌਰਾਨ ਇਹ ਟਿੱਪਣੀਆਂ ਕੀਤੀਆਂ ਸਨ ਅਤੇ ਇਸ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸਦੀ ਪੁਸ਼ਟੀ ਕੀਤੀ। ਉਹਨਾਂ ਦੇ ਇਸ ਕਦਮ ਨੇ ਵੱਡਾ ਵਿਵਾਦ ਪੈਦਾ ਕੀਤਾ ਹੈ, ਖਾਸ ਕਰਕੇ ਉਸ ਸੰਦਰਭ ਵਿੱਚ ਜਦੋਂ ਗੈਂਗ ਹਿੰਸਾ ਵਿੱਚ ਵਰਤੇ ਜਾ ਰਹੇ ਹਥਿਆਰਾਂ ਨੂੰ ਰੋਕਣ ਲਈ ਇਸਦੇ ਉਲਟ ਕਦਮਾਂ ਦੀ ਲੋੜ ਦੱਸੀ ਜਾ ਰਹੀ ਹੈ।
ਢਿੱਲੋਂ ਨੇ ਕਿਹਾ, “ਜਿਨ੍ਹਾਂ ਕਾਨੂੰਨਾਂ ਨੂੰ ਰੁਸਟੈੱਡ ਨਜ਼ਰਅੰਦਾਜ਼ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹ ਗੈਰਕਾਨੂੰਨੀ ਬੰਦੂਕਾਂ ਨੂੰ ਟਾਰਗਿਟ ਕਰਦੇ ਹਨ ਜੋ ਹਿੰਸਕ ਅਪਰਾਧਾਂ ਵਿੱਚ ਵਰਤੇ ਜਾਂਦੇ ਹਨ, ਜਿਵੇਂ ਕਿ ਅ੍ਰ-15 ਸ਼੍ਰੇਣੀ ਦੀਆਂ ਰਾਈਫਲਾਂ ਅਤੇ ਹੈਂਡਗਨ। ਇਹ ਕਾਨੂੰਨ ਨਜ਼ਰਅੰਦਾਜ਼ ਕਰਨਾ ਗੈਂਗਾਂ ਨੂੰ ਖ਼ਤਰਨਾਕ ਸੰਦੇਸ਼ ਦੇਵੇਗਾ ਕਿ ਜੌਨ ਰੁਸਟੈੱਡ ਦੇ ਹੇਠਾਂ, ਉਹ ਬੇਰੋਕ-ਟੋਕ ਹਥਿਆਰਾ ਦਾ ਆਯਾਤ ਕਰ ਸਕਦੇ ਹਨ ਅਤੇ ਇਸਦੇ ਲਾਭ ਨਾਲ ਕੰਮ ਕਰ ਸਕਦੇ ਹਨ।”
ਜ਼ਿਕਰਯੋਗ ਹੈ ਕਿ ਬਿਲ ਸੀ-21 ਹੈਂਡਗਨ ਵਿਕਰੀ ‘ਤੇ ਰੋਕ ਲਗਾਉਂਦਾ ਹੈ, ਖਤਰਨਾਕ ਰਾਈਫਲਾਂ ਨੂੰ ਸੀਮਿਤ ਕਰਦਾ ਹੈ, ਅਤੇ ਪੁਲੀਸ ਨੂੰ ਉਹਨਾਂ ਲੋਕਾਂ ਤੋਂ ਹਥਿਆਰ ਜ਼ਬਤ ਕਰਨ ਦੇ ਅਧਿਕਾਰ ਦਿੰਦਾ ਹੈ, ਜੋ ਘਰੇਲੂ ਹਿੰਸਾ ਜਾਂ ਪਾਬੰਦੀ ਆਰਡਰਾਂ ਦੇ ਅਧੀਨ ਹੁੰਦੇ ਹਨ।
ਢਿੱਲੋਂ ਨੇ ਆਖਿਆ, “ਇਹ ਸ਼ਿਕਾਰ ਜਾਂ ਕਾਨੂੰਨੀ ਬੰਦੂਕ ਮਲਕੀਅਤ ਬਾਰੇ ਨਹੀਂ ਹੈ। ਇਹ ਉਹਨਾਂ ਕਿਸਮਾਂ ਦੀਆਂ ਗੈਰਕਾਨੂੰਨੀ ਬੰਦੂਕਾਂ ਬਾਰੇ ਹੈ, ਜੋ ਗੈਂਗਾਂ ਦੁਆਰਾ ਵਰਤੀਆਂ ਜਾਂਦੀ ਹਨ।”
ਇਸ ਹਫ਼ਤੇ ਦੇ ਆਰੰਭ ਵਿੱਚ ਸਰੀ ਆਰ.ਸੀ.ਐਮ.ਪੀ. ਨੇ ਖ਼ਤਰਨਾਕ ਹਥਿਆਰਾਂ ਦਾ ਇੱਕ ਜ਼ਖੀਰਾ ਜ਼ਬਤ ਕੀਤਾ, ਜਿਸ ਵਿੱਚ ਹੈਂਡਗਨ ਵੀ ਸ਼ਾਮਿਲ ਸਨ। ਢਿੱਲੋਂ ਨੇ ਕਿਹਾ, “ਜਦੋਂ ਸਾਨੂੰ ਪੁਲੀਸ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਗੈਂਗ ਹਿੰਸਾ ਦੇ ਮੁਕਾਬਲੇ ਲਈ ਉਹਨਾਂ ਨੂੰ ਵਧੇਰੇ ਸੰਦ ਦੇਣੇ ਚਾਹੀਦੇ ਹਨ, ਜੌਨ ਰੁਸਟੈੱਡ ਦੇ ਵਾਅਦੇ ਅਦਭੁਤ ਹਨ, ਕਿਉਂਕਿ ਉਹ ਪੁਲੀਸ ਦੇ ਹੱਥ ਬੰਨ੍ਹਣ ਦੀ ਗੱਲ ਕਰ ਰਹੇ ਹਨ। ਇਸ ਨਾਲ ਪੁਲੀਸ ਅਧਿਕਾਰੀਆਂ ਦੀ ਸੁਰੱਖਿਆ ਨੂੰ ਖਤਰਾ ਹੋਵੇਗਾ ਅਤੇ ਸਾਡੇ ਸਮੂਹਾਂ ਵਿੱਚ ਹੋਰ ਲੋਕਾਂ ਨੂੰ ਬੰਦੂਕ ਹਿੰਸਾ ਦਾ ਖ਼ਤਰਾ ਵਧੇਗਾ।” This report was written by Simranjit Singh as part of the Local Journalism Initiative.