ਮਾਂ ਬੋਲੀ ਤੇ ਮੈਂ ਕੀ ਬੋਲਾਂ
ਗੁਰੂਆਂ ਪੀਰਾਂ ਦੀ ਇਹ ਬੋਲੀ,
ਮਾਂ ਦੀ ਮਮਤਾ ਰੂਪੀ ਜਾਪੇ,
ਦੁੱਧ ਵਿੱਚ ਮਿਸ਼ਰੀ ਘੋਲੀ।
ਇਸ ਬੋਲੀ ਵਿੱਚ ਸਾਡੇ ਗੁਰੂਆਂ,
ਰਚੀ ਹੋਈ ਗੁਰਬਾਣੀ,
ਧਰਤੀ ਨੂੰ ਇਹ ਮਾਤਾ ਮੰਨਦੀ,
ਪਿਤਾ ਮੰਨਦੀ ਏ ਪਾਣੀਂ।
ਅੱਜਕਲ੍ਹ ਕੁਝ ਬੇਅਕਲੇ ਲੋਕੀਂ,
ਮਾਂ ਬੋਲੀ ਜਾਂਣ ਭੁਲਾਈ,
ਇਹ ਕੋਈ ਚੰਗੀ ਰੀਤ ਨਹੀਂ ਹੈ,
ਜੋ ਹੁਣ ਲੋਕਾਂ ਅਪਣਾਈ।
ਅੱਜਕਲ੍ਹ ਸਾਡੇ ਵਿੱਚ ਸਕੂਲਾਂ,
ਪੰਜਾਬੀ ਬੋਲਣ ਤੇ ਜ਼ੁਰਮਾਨਾ ਏ,
ਖੌਰੇ ਮੇਰੀ ਮਾਂ ਬੋਲੀ ਦੱਸ ਕਿਉਂ,
ਭੁਗਤੇ ਹਰਜ਼ਾਨਾ ਏ।
ਕਹੇ ਕਮਾਲੂ ਆਲਾ ਅੰਮ੍ਰਿਤ,
ਪੰਜਾਬੀ ਨੂੰ ਨਾਂ ਵਿਸਾਰੋ ਜੀ,
ਇਹ ਥੋਡੀ ਹੈ ਮਾਂ ਦੀ ਬੋਲੀ,
ਇਹਨੂੰ ਦਿਲੋਂ ਤੁਸੀਂ ਸਤਿਕਾਰੋ ਜੀ,
ਇਹਨੂੰ ਦਿਲੋਂ ਤੁਸੀਂ ਸਤਿਕਾਰੋ ਜੀ।
ਲੇਖਕ : ਅੰਮ੍ਰਿਤਪਾਲ ਸਿੰਘ ਕਮਾਲੂ