-0.4 C
Vancouver
Monday, January 20, 2025

ਵਾਈਟਰੌਕ ਵਿੱਚ ਓਵਰਡੋਜ਼ ਰੋਕਥਾਮ ਲਈ ਸ਼ੁਰੂ ਹੋਈ ਡਰੱਗ ਟੈਸਟਿੰਗ

 

ਸਰੀ, (ਸਿਮਰਨਜੀਤ ਸਿੰਘ): ਬੀ.ਸੀ. ‘ਚ ਵਧ ਰਹੀ ਓਵਰਡੋਜ਼ ਦੀ ਮਹਾਮਾਰੀ ਅਤੇ ਨਸ਼ੀਲੇ ਪਦਾਰਥਾਂ ਨਾਲ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ, ਵਾਈਟਰੌਕ ਦੇ ਓਵਰਡੋਜ਼ ਪ੍ਰਿਵੈਂਸ਼ਨ ਸਾਈਟ ‘ਤੇ ਹੁਣ ਨਸ਼ੀਲੇ ਪਦਾਰਥਾਂ ਦੀ ਜਾਂਚ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਇਸ ਨਵੇਂ ਕੀਤੇ ਗਏ ਉਪਰਾਲੇ ਦਾ ਮੁੱਖ ਉਦੇਸ਼ ਨਸ਼ੀਲੀਆਂ ਦਵਾਈਆਂ ਵਿੱਚ ਖ਼ਤਰਨਾਕ ਤੱਤਾਂ ਦੀ ਪਛਾਣ ਕਰਕੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ। ਸਾਈਟ ਤੇ ਆਉਣ ਵਾਲੇ ਵਿਅਕਤੀ ਹੁਣ ਆਪਣੇ ਨਸ਼ੀਲੇ ਪਦਾਰਥਾਂ ਦੀ ਜਾਂਚ ਸਕਦੇ ਹਨ, ਜਿਵੇਂ ਕਿ ਫੈਂਟੇਨਲ ਅਤੇ ਹੋਰ ਜ਼ਹਿਰੀਲੇ ਕੈਮਿਕਲਜ਼ ਦੀ ਮੌਜੂਦਗੀ ਦੀ ਜਾਂਚ ਕੀਤੀ ਜਾ ਸਕਦੀ ਹੈ।
ਇਹ ਸੇਵਾ ਮੁਫ਼ਤ ਹੈ ਅਤੇ ਇਸਦਾ ਉਦੇਸ਼ ਉਹਨਾਂ ਲੋਕਾਂ ਦੀ ਜਾਨ ਬਚਾਉਣਾ ਹੈ ਜੋ ਅਣਜਾਣੇ ‘ਚ ਖਤਰਨਾਕ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਲੈਂਦੇ ਹਨ। ਇਹ ਪ੍ਰੋਗਰਾਮ ਓਵਰਡੋਜ਼ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਸਮੇਂ ਬੀ.ਸੀ. ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਫੈਂਟੇਨਲ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦੇ ਕਾਰਨ ਹੋ ਰਹੀ ਹੈ।
ਬੀ. ਸੀ. ਸਿਹਤ ਮੰਤਰੀ ਏਡਰੀਅਨ ਡਿਕਸ ਨੇ ਕਿਹਾ, ”ਇਹ ਜਾਂਚ ਸਹੂਲਤ ਇੱਕ ਮਹੱਤਵਪੂਰਨ ਕਦਮ ਹੈ ਜੋ ਕਿ ਸਾਡੇ ਸੁਸਾਇਟੀ ਦੇ ਸਭ ਤੋਂ ਅਸੁਰੱਖਿਅਤ ਲੋਕਾਂ ਨੂੰ ਬਚਾਉਣ ਵਿੱਚ ਮਦਦ ਕਰੇਗੀ। ਸੁਰੱਖਿਆ ਪ੍ਰਧਾਨ ਕਰਨ ਦੇ ਨਾਲ-ਨਾਲ, ਇਹ ਸੇਵਾ ਨਸ਼ੇ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ।” This report was written by Simranjit Singh as part of the Local Journalism Initiative.

Related Articles

Latest Articles