3.6 C
Vancouver
Sunday, January 19, 2025

ਈ-ਸਕੇਟਬੋਰਡ ਦੀ ਇੰਸ਼ੌਰੈਂਸ ਨਾ ਹੋਣ ਕਰਕੇ ਵਿਅਕਤੀ ਨੂੰ ਕੀਤੀ $600 ਦੀ ਟਿਕਟ ਜਾਰੀ

 

ਈ-ਸਕੇਟਬੋਰਡਾਂ ਲਈ ਕੋਈ ਇਨਸ਼ੁਰੈਂਸ ਉਪਲਬਧ ਹੀ ਨਹੀਂ : ਪੀੜ੍ਹਤ
ਸਰੀ, (ਸਿਮਰਨਜੀਤ ਸਿੰਘ): ਕੋਕੁਆਲਟਮ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਆਪਣੀ ਈ-ਸਕੇਟਬੋਰਡ ਦੀ ਇੰਸ਼ੌਰੈਂਸ ਨਾ ਹੋਣ ਕਰਕੇ $600 ਦੀ ਟਿਕਟ ਜਾਰੀ ਕੀਤੀ ਗਈ ਹੈ। ਵਿਅਕਤੀ ਜਿਸ ਦਾ ਨਾਮ ਸਵੀਨੋ ਦੱਸਿਆ ਜਾ ਰਿਹਾ ਹੈ ਨੇ ਕਿਹਾ ਕਿ ਉਸ ਕੋਲ ਪਹਿਲਾਂ ਦੋ ਈ-ਸਕੇਟਬੋਰਡ ਸਨ ਅਤੇ ਬਾਅਦ ਵਿੱਚ ਉਸ ਨੇ ਇੱਕ ਹੋਰ ਖਰੀਦਿਆਂ ਕਿਉਂਕਿ ਉਸ ਨੂੰ ਇਨਾਂ ਨਾਲ ਸਫ਼ਰ ਕਰਨਾ ਅਤੇ ਇਨ੍ਹਾਂ ਨੂੰ ਸੰਭਾਲਣਾ ਬਹੁਤ ਆਸਾਨ ਲੱਗਦਾ ਹੈ। ਇਸ ਨਾਲ ਸਫ਼ਰ ਕਰਨ ‘ਤੇ ਉਸ ਨੂੰ ਟ੍ਰੈਫਿਕ ਵਰਗੀਆਂ ਸਮੱਸਿਆਵਾਂ ‘ਚ ਵੀ ਸਮਾਂ ਬਰਬਾਦ ਕਰਨ ਤੋਂ ਨਜ਼ਾਤ ਮਿਲੀ। ਸਵੀਨੋ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਹ ਵੈਨਕੂਵਰ ਵਿੱਚ ਸੀ ਜਦੋਂ ਪੁਲਿਸ ਅਫ਼ਸਰ ਨੇ ਉਸ ਨੂੰ ਰੋਕ ਲਿਆ। ਅਫਸਰ ਨੇ ਕਿਹਾ, “‘ਲਾਇਸੰਸ ਅਤੇ ਇਨਸ਼ੁਰੈਂਸ ਦਿਖਾਓ,'” ਸਵੀਨੋ ਨੂੰ ਲਗਾ ਕਿ ਇਹ ਮਜ਼ਾਕ ਸੀ। ਹਾਲਾਂਕਿ, ਸਵੀਨੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡਾਕਟਰ ਨੇ ਇਹ ਦੱਸਣ ਵਾਲੀ ਇੱਕ ਚਿੱਠੀ ਲਿਖੀ ਸੀ ਕਿ ਇਹ ਸਕੇਟਬੋਰਡ ਉਨ੍ਹਾਂ ਲਈ ਮੋਬਿਲਟੀ ਅਤੇ ਸਹਾਇਤਾ ਯੰਤਰ ਹੈ, ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਮੋਟਰ ਵਹੀਕਲ ਐਕਟ ਦੇ ਸੈਕਸ਼ਨ 24 (3) (ਬ) ਦੇ ਉਲੰਘਨਾ ਲਈ ਟਿਕਟ ਜਾਰੀ ਕੀਤੀ। ਸਵੀਨੋ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਮੋਟਰਾਈਜ਼ਡ ਸਕੇਟਬੋਰਡਾਂ ਲਈ ਫਿਲਹਾਲ ਕੋਈ ਇਨਸ਼ੁਰੈਂਸ ਉਪਲਬਧ ਹੀ ਨਹੀਂ ਹੈ, ਉਸ ਨੇ ਕਿਹਾ ਜੇ ਇਨਸ਼ੁਰੈਂਸ ਦੀ ਸਹੂਲਤ ਉਪਲਬਧ ਹੁੰਦੀ ਤਾਂ ਉਹ ਇਸਦਾ ਭੁਗਤਾਨ ਕਰਦਾ, ਪਰ ਹੁਣ ਇਸ ਦਾ ਕੋਈ ਸਿਸਟਮ ਨਹੀਂ ਹੈ। ਅਜਿਹੇ ‘ਚ ਉਸ ਨੂੰ ਟਿਕਟ ਕਿਵੇਂ ਜਾਰੀ ਕੀਤੀ ਗਈ। ੀਛਭਛ ਦੇ ਮੁਤਾਬਕ, ਮੋਟਰ ਵਹੀਕਲ ਐਕਟ ਵਿੱਚ ਮੋਟਰਾਈਜ਼ਡ ਸਕੇਟਬੋਰਡਾਂ ਨੂੰ ਮੋਟਰ ਵਹੀਕਲ ਮੰਨਿਆ ਜਾਂਦਾ ਹੈ ਪਰ ਇਹ ਸੜਕ ‘ਤੇ ਵਰਤੋਂ ਲਈ ਸੁਰੱਖਿਆ ਮਿਆਰੀਆਂ ਨੂੰ ਪੂਰਾ ਨਹੀਂ ਕਰਦੇ।
ਭਰੳਦਲਏ ਸ਼ਪੲਨਚੲ, ੲੲਵੲੲ’ਸ ਦੇ ਕੋ-ਫਾਉਂਡਰ ਅਤੇ ਸੀਈਓ, ਕਹਿੰਦੇ ਹਨ ਕਿ “ਤਕਨੀਕ ਕਾਨੂੰਨ ਨਾਲੋਂ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰ ਬਹੁਤ ਹੌਲੀ ਹੈ। ਉਹ ਅਸਾਨੀ ਨਾਲ ਇਲੈਕਟ੍ਰਿਕ ਸਕੂਟਰ ਪਾਇਲਟ ਪ੍ਰੋਗਰਾਮ ਵਿੱਚ ਇਲੈਕਟ੍ਰਿਕ ਯੂਨੀਸਾਈਕਲ ਅਤੇ ਸਕੇਟਬੋਰਡ ਸ਼ਾਮਲ ਕਰ ਸਕਦੇ ਹਨ, ਪਰ ਉਨ੍ਹਾਂ ਨੇ ਐਸਾ ਨਹੀਂ ਕੀਤਾ।” ਇਸ ਸਮੇਂ, ਮੋਟਰਾਈਜ਼ਡ ਸਕੇਟਬੋਰਡਾਂ ਦੀ ਵਰਤੋਂ ਸਿਰਫ਼ ਨਿੱਜੀ ਸੰਪਤੀ ਅਤੇ ਕੁਝ ਰਾਹਾਂ ਤੇ ਮੁਮਕਿਨ ਹੈ। ਸਵੀਨੋ ਕਹਿੰਦੇ ਹਨ, “ਇੱਕ ਪਾਸੇ ਸਰਕਾਰਾਂ ਟਰਾਂਸਪੋਰਟੇਸ਼ਨ ਨੂੰ ਸਸਤਾ ਅਤੇ ਸਹੂਲਤਮੰਦ ਬਣਾਉਣਾ ਲਈ ਲੋਕਾਂ ਨੂੰ ਇਲੈਕਟ੍ਰੀਕ ਵਹੀਕਲਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਾਨੂੰ ਪ੍ਰੇਸ਼ਾਨ ਕਰਦੀਆਂ ਹਨ, ਸਰਕਾਰ ਨੂੰ ਇਸ ਮਾਮਲੇ ਦਾ ਦੁਬਾਰਾ ਸਮੀਖਿਆ ਕਰਨ ਦੀ ਲੋੜ ਹੈ।”

Related Articles

Latest Articles