9.9 C
Vancouver
Saturday, May 17, 2025

ਯਾਦਾਂ

 

ਝੱਲੋ ਪੱਖੀਆਂ ਯਾਦਾਂ ਨੇ ਪੁਰਾਣੀਆਂ
ਕਿਤੇ ਮੁੜ ਕੇ ਦੁਬਾਰਾ ਆ ਜਾਣੀਆਂ

ਲੈ ਗਏ ਭਾਖੜੇ ਦੀ ਬਿਜਲੀ ਉਧਾਲ ਕੇ
ਇਹ ਰੰਜ਼ਸਾਂ ਨੇ ਨਾਲ਼ ਪੰਜਾਂ ਪਾਣੀਆਂ

ਪਾਣੀ ਪੀ ਗਿਆ ਝੋਨਾ ਸੂਟਾ ਮਾਰਕੇ
ਸਾਡੇ ਚੱਲਦੇ ਸੀ ਖੂਹ ਮੇਰੇ ਹਾਣੀਆਂ

ਮੁੱਲ ਵਿਕਦੇ ਨੇ ਗੰਨੇ ਛੋਲੇ ਛੱਲੀਆਂ
ਬਣ ਯਾਦਾਂ ਜਹਿਨ ਚ ਰਹਿ ਜਾਣੀਆਂ

ਓ ਭੁੱਲੇ ਮੱਖਣ ਮਲਾਈ ਦੁੱਧ ਕਾੜ੍ਹਨੀ
ਹੁਣ ਕੋਕਾਕੋਲਾ ਵੇਚੇ ਪਿੰਡ ਬਾਣੀਆਂ

ਲੱਕੋਂ ਵੱਢਿਆ ਪੰਜਾਬ ਰਲ਼ ਦੱਲਿਆਂ
ਅੱਖੀਂ ਰੜਕਦੇ ਅਜੇ ਵੀ ਪੰਜ ਪਾਣੀਆਂ

ਅਸੀਂ ਤੋੜ ਕੇ ਸਰਹਦਾਂ ਮਿਲ ਬੈਠੀਏ
ਬੈਠ ਖੇਡੀਏ ਰਲ਼ਕੇ ਬਾਰਾਂ ਢਾਣੀਆਂ

ਅਸੀਂ ਸਕੇ ਸੀ ਸਾਕ ਸਾਡੇ ਸਾਂਝੇ ਸੀ
ਕੰਜ਼ਰ ਵੰਡ ਗਏ ਕਰ ਬੇਈਮਾਨੀਆਂ

‘ਜੀਤ’ ਸਾਂਭ ਲੈ ਵਿਰਾਸਤ ਜੋ ਸਾਂਝੀ ਐ
ਤੂੰ ਮਰਿਆ ਤਾਂ ਯਾਦਾਂ ਰਹਿ ਜਾਣੀਆਂ

ਲੇਖਕ : ਸਰਬਜੀਤ ਸਿੰਘ ਨਮੋਲ਼
ਸੰਪਰਕ : 9877358044

Related Articles

Latest Articles