6.3 C
Vancouver
Saturday, January 18, 2025

ਸਤਿਕਾਰ

 

ਸਾਰੇ ਗੁਣਾਂ ਦਾ ਸਰਤਾਜ ਗੁਣ,
ਵੱਡਿਆਂ ਦਾ ਸਤਿਕਾਰ ਕਰੋ।
ਗੁਣ ਦਾਤੇ ਨੇ ਬਖਸ਼ੇ ਹਰ ਬੰਦੇ ਨੂੰ,
ਬੱਚਿਆਂ ਨੂੰ ਲਾਡ ਪਿਆਰ ਕਰੋ।
ਸਿਖਣਾ ਹੋਵੇ ਜੇ ਕਿਸੇ ਕੋਲੋਂ ਕੁਝ,
ਪਿਆਰ ਸਤਿਕਾਰ ਨਾਲ ਨਿਵ ਕੇ ਸਿਖ।
ਗਾਲਾਂ ਕੱਢ ਕੇ,ਗੁਸੇ ਹੋ ਕੇ, ਨਫ਼ਰਤ ਕਰਕੇ,
ਪੈ ਜਾਂਦੀ ਜ਼ਿੰਦਗੀ ਵਿਚ ਫਿੱਕ ।
ਕਿਸੇ ਨੂੰ ਘਟੀਆ ਨੀਂਵਾਂ ਨਾਂ ਸਮਝੋ,
ਚੰਗੀ ਜ਼ਿੰਦਗੀ ਜਿਉਣਾ ਚਾਹੇਂ ਤਾਂ ਜੀਅ।
ਗੁਰੂ ਟੀਚਰ ਤੋਂ ਸਿਖਿਆ ਜੇ ਲੈਣੀ,
ਵੱਸੀ ਹੋਵੇ ਇਛਾ ਸਤਿਕਾਰ ਭਾਵਨਾ ਦੀ।
ਵੱਡੇ ਵੱਡੇ ਫੂੰ-ਫਾਂ ਵਾਲੇ ਵੀ ਪਿਘਲ ਜਾਂਦੇ,
ਸਤਿਕਾਰ ਦਾ ਬੁਲਾ੿ ਜੇ ਚਲ ਜਾਵੇ।
ਫਿਰ ਵੀ ਕਦੀ ਬੇਅਦਬੀ ਦੀ ਹੋਜੇ ਗਲਤੀ,
ਛੋਟੀ ਜਿਹੀ ਮੁਆਫੀ ਨਾਲ਼ ਗੱਲ ਟਲ ਜਾਵੇ।
ਲੇਖਕ : ਅਮਰਜੀਤ ਸਿੰਘ ਤੂਰ
ਫੋਨ ਨੰਬਰ : 9878469639

 

Related Articles

Latest Articles