-0.1 C
Vancouver
Saturday, January 18, 2025

ਸਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ

 

ਸਰੀ, (ਸਿਮਰਨਜੀਤ ਸਿੰਘ): ਬੀਤੇ ਦਿਨੀਂ ਸਰੀ ਵਿੱਚ ਹੋਏ ਇੱਕ ਟਰੱਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਰੀ ਆਰ.ਸੀ.ਐਮ.ਪੀ. ਅਨੁਸਾਰ ਇਹ ਹਾਦਸਾ 144 ਸਟਰੀਟ ਨੇੜੇ 67ਅ ਐਵੇਨਿਊ ‘ਤੇ ਲਗਭਗ 4:30 ਵਜੇ ਵਾਪਰਿਆ। ਸਰੀ ਆਰ.ਸੀ.ਐਮ.ਪੀ. ਦੇ ਬਿਆਨ ਅਨੁਸਾਰ, ਇੱਕ ਫੋਰਡ ਐਫ਼ 350 ਟਰੱਕ ਬੇਕਾਬੂ ਹੋ ਕੇ ਦੂਜੇ ਸੜਕ ‘ਤੇ ਜਾ ਵੜਿਆਂ ਅਤੇ ਇੱਕ ਬੱਸ ਸਟਾਪ ਬੈਂਚ ਨਾਲ ਜਾ ਟਕਰਾਇਆ, ਇਸ ਹਾਦਸੇ ਵਿੱਚ ਦੋ ਲੋਕਾਂ ਨੂੰ ਗੰਭੀਰ ਚੋਟਾਂ ਆਈਆਂ ਅਤੇ ਬਸ ਸਟਾਪ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਦੌਰਾਨ ਇੱਕ 33 ਸਾਲਾ ਨੌਜਵਾਨ ਦੀ ਘਟਨਾ ਸਥਲ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੇ ਵਕਤ ਡਰਾਈਵਰ ਮੌਕੇ ‘ਤੇ ਹੀ ਸੀ ਅਤੇ ਉਸਨੂੰ ਆਰ.ਸੀ.ਐਮ.ਪੀ. ਦੇ ਟ੍ਰੈਫਿਕ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਡਰਾਇਵਰ ਨੇ ਕੋਈ ਨਸ਼ਾ ਕੀਤਾ ਸੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇ ਕਿਸੇ ਨੇ ਇਹ ਹਾਦਸਾ ਵੇਖਿਆ ਜਾਂ ਇਸ ਬਾਰੇ ਹੋਰ ਜਾਣਕਾਰੀ ਹੋਵੇ, ਤਾਂ ਉਹ ਸਰੀ ਆਰ.ਸੀ.ਐਮ.ਪੀ. ਨੂੰ 604-599-0502 ‘ਤੇ ਸੰਪਰਕ ਕਰ ਸਕਦੇ ਹਨ।

Related Articles

Latest Articles