0.8 C
Vancouver
Sunday, January 19, 2025

1000 ਤੋਂ ਵੱਧ ਕੈਨੇਡੀਅਨ ਨੂੰ ਲਿਬਨਾਨ ਵਿਚੋਂ ਕੱਢਿਆ : ਮੇਲਾਨੀ ਜੌਲੀ

 

ਸਰੀ, (ਸਿਮਰਨਜੀਤ ਸਿੰਘ): ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਹੈ ਕਿ ਇਸ ਨੇ ਹੁਣ ਤੱਕ ਲਿਬਨਾਨ ਤੋਂ 1,000 ਤੋਂ ਵੱਧ ਯਾਤਰੀਆਂ ਦੀ ਮਦਦ ਕੀਤੀ ਹੈ, ਜਦੋਂ ਕਿ ਇਜ਼ਰਾਈਲ ਅਤੇ ਲਿਬਨਾਨ ਆਧਾਰਿਤ ਉਗਰਵਾਦੀ ਗਰੁੱਪ ਹਿਜ਼ਬੁੱਲਾ ਦਰਮਿਆਨ ਜੰਗ ਲਗਾਤਾਰ ਜਾਰੀ ਹੈ।
ਇਸ ਵਿਭਾਗ ਨੇ ਦੱਸਿਆ ਕਿ ਬੀਤੇ ਦਿਨੀਂ ਲਿਬਨਾਨ ਵਿੱਚ ਮੌਜੂਦ ਕੈਨੇਡੀਆਂ ਲਈ ਇੱਕ ਫਲਾਈਟ 126 ਯਾਤਰੀਆਂ ਨੂੰ ਲੈ ਕੇ ਚਲੀ, ਅਤੇ ਅਗਲੀ ਫਲਾਈਟ ਐਤਵਾਰ ਨੂੰ 139 ਲੋਕਾਂ ਨੂੰ ਦੇਸ਼ ਤੋਂ ਵਾਪਸ ਲੈ ਕੇ ਆਈ। ਵਿਭਾਗ ਵਲੋਂ ਲਗਾਤਾਰ ਕੈਨੇਡੀਆਂ ਨੂੰ ਲਿਬਨਾਨ ਛੱਡਣ ਲਈ ਕਿਹਾ ਗਿਆ ਹੈ ਅਤੇ ਇਹ ਵੀ ਦੱਸਿਆ ਕਿ ਪਿਛਲੇ ਹਫਤੇ ਵਿੱਚ 5,000 ਤੋਂ ਵੱਧ ਕੈਨੇਡੀਅਨ, ਸਥਾਈ ਵਸਨੀਕ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ, ਜਿਨ੍ਹਾਂ ਨੇ ਦੇਸ਼ ਤੋਂ ਬਾਹਰ ਜਾਣ ਦੀ ਇਛਾ ਜ਼ਾਹਿਰ ਕੀਤੀ ਸੀ। ਸਹਾਇਤਾ ਪ੍ਰਾਪਤ ਕਰਨ ਵਾਲਿਆਂ ਵਿੱਚ ਕੈਨੇਡੀਆ, ਸਥਾਈ ਨਿਵਾਸੀ, ਪਰਿਵਾਰਕ ਮੈਂਬਰਾਂ ਦੇ ਨਾਲ ਕਈ ਹੋਰ ਦੇਸ਼ਾਂ ਦੇ ਲੋਕ ਵੀ ਸ਼ਾਮਲ ਹਨ, ਜਿਵੇਂ ਕਿ ਅਮਰੀਕਾ, ਅਰਜਨਟੀਨਾ, ਅਤੇ ਆਸਟਰੇਲੀਆ।
ਇਸ ਵਿਭਾਗ ਨੇ ਦੱਸਿਆ ਕਿ ਐਤਵਾਰ ਤੱਕ ਲਿਬਨਾਨ ਵਿੱਚ ਮੌਜੂਦ 25,000 ਤੋਂ ਵੱਧ ਕੈਨੇਡੀਅਨ ਰਜਿਸਟਰਡ ਸਨ, ਪਰ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਲਗਭਗ 45,000 ਕੈਨੇਡੀਅਨ ਇਸ ਵੇਲੇ ਲਿਬਨਾਨ ਵਿੱਚ ਹੋ ਸਕਦੇ ਹਨ।
ਕਮਰਸ਼ੀਅਲ ਫਲਾਈਟਾਂ ਹਾਲੇ ਵੀ ਉਪਲਬਧ ਹਨ, ਜਿਨ੍ਹਾਂ ਵਿੱਚੋਂ ਕਈ ਅਗਲੇ ਦਿਨਾਂ ਵਿੱਚ ਯਾਤਰੀਆਂ ਨੂੰ ਲੈ ਕੇ ਆਉਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਲਿਬਨਾਨ ‘ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਜਿੰਨਾ ਜਲਦੀ ਹੋ ਸਕੇ ਲਿਬਨਾਨ ਅਤੇ ਗਾਜ਼ਾ ਪੱਟੀ ਛੱਡ ਕੇ ਆਪਣੇ ਦੇਸ਼ ਵਾਪਸ ਪਰਤ ਆਉਣ ਅਤੇ ਕੈਨੇਡਾ ਸਰਕਾਰ ‘ਤੇ ਇਹ ਭਰੋਸਾ ਨਾ ਰੱਖਣ ਕਿ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਉਥੋਂ ਕੱਢਣ ਲਿਆ ਫਲਾਈਟਸ ਚਲਾਉਣਗੇ।

Related Articles

Latest Articles