ਸੁਣਿਆ ਹੈ ਕਿ ਮੇਰੇ
ਸ਼ਹਿਰ ਨੂੰ ਖ਼ਤਰਾ ਹੈ
ਸ਼ਹਿਰ ਨੂੰ ਖ਼ਤਰਾ ਬੰਬਾਂ ਤੋਂ ਨਹੀਂ,
ਜੰਗਾਂ ਤੋਂ ਨਹੀਂ।
ਸ਼ਹਿਰ ਨੂੰ ਖ਼ਤਰਾ
ਸਿਆਸਤ ਦੇ ਚਗਲੇ ਸੁਆਦਾਂ ਤੋਂ,
ਹੁਕਮਰਾਨ ਦੇ ਸਵਾਲਾਂ ਤੋਂ
ਲੁਕਵੇਂ ਏਜੰਡੇ ਵਾਲੇ ਜਵਾਬਾਂ ਤੋਂ
ਸੁਣਿਆ ਹੈ ਕਿ ਸ਼ਹਿਰ ਨੂੰ ਖ਼ਤਰਾ ਹੈ।
ਪਰ ਖ਼ਤਰਾ ਗੋਲ਼ੀ ਤੋਂ ਨਹੀਂ
ਭੁੱਖ ਮਰੀ ਤੋਂ ਨਹੀਂ
ਖ਼ਤਰਾ ਹੱਕਾਂ ਦੇ ਮਾਰੇ ਜਾਣ ਤੋਂ ਹੈ।
ਆਵਾਜ਼ ਦੇ ਦਬ ਜਾਣ ਤੋਂ ਹੈ।
ਨਿਹੱਥੇ ਕਰ ਜਾਣ ਤੋਂ ਹੈ।
ਸੁਣਿਆ ਹੈ ਮੈਂ ਕਿ
ਹਵਾ ਚ ਡੂੰਘੀ ਸਾਜ਼ਿਸ਼ ਤੋਂ ਹੈ ਖ਼ਤਰਾ।
ਦਹਿਸ਼ਤੀ ਬੂਟਾਂ ਦੀ ਮਾਰਚ ਤੋਂ।
ਹਿੰਦੀ ਹਿੰਦੂ ਹਿੰਦੂਸਤਾਨ ਦੇ ਨਾਂ ਤੇ
ਹੁੰਦੀ ਸ਼ਰਾਰਤ ਤੋਂ ਹੈ ਖ਼ਤਰਾ।
ਖ਼ਤਰਾ ਰੋਜ਼ ਮੰਡਲਾਉਂਦਾ ਹੈ
ਹਰ ਚੈਨਲ ਤੇ ਹਰ ਪੈਨਲ ਤੇ
ਦੱਬੀਆਂ ਜਾਂਦੀਆਂ ਆਵਾਜ਼ਾਂ।
ਖ਼ਤਰਾ ਹਕੂਮਤ ਨੂੰ ਵੀ ਹੈ
ਜਨ ਸੈਲਾਬ ਤੋਂ
ਖ਼ਤਰਾ ਹੈ ਸੂਹੇ ਇਨਕਲਾਬ ਤੋਂ।
ਇਸ ਦੇ ਜ਼ਿੰਦਾਬਾਦ ਤੋਂ ,
ਲੋਕਾਂ ਵੱਲੋਂ ਮੰਗੇ ਹਿਸਾਬ ਤੋਂ,
ਮੇਰੇ ਸ਼ਹਿਰ ਦੇ ਸਾਈਂ ਨੂੰ ਖ਼ਤਰਾ ਹੈ।
ਅਸਲ ਵਿੱਚ
ਉਸ ਨੂੰ ਹੋਰ ਕਿਸੇ ਤੋਂ ਨਹੀਂ
ਆਪਣੀ ਹਾਰ ਤੋਂ ਖ਼ਤਰਾ ਹੈ।
ਲੇਖਕ : ਨਵਰੂਪ ਕੌਰ