3.9 C
Vancouver
Monday, January 20, 2025

ਕੈਨੇਡਾ ‘ਚ ਮਹਿੰਗਾਈ ਦਰ ਕਾਬੂ ‘ਚ ਆਉਣ ਤੋਂ ਬਾਅਦ ਵੀ ਲੋਕ ਵੀ ਵਿੱਤੀ ਦਬਾਅ ਹੇਠ

 

ਸਰੀ, (ਸਿਮਰਨਜੀਤ ਸਿੰਘ): ਹਾਲ ਹੀ ‘ਚ ਸਤੰਬਰ ਮਹੀਨੇ ਵਿਚ ਮਹਿੰਗਾਈ ਦੀ ਦਰ ਤਿੰਨ ਸਾਲਾਂ ਦੇ ਹੇਠਲੇ ਪੱਧਰ ‘ਤੇ ਆਉਣ ਦੀ ਖ਼ਬਰਾਂ ਦੇ ਬਾਵਜੂਦ, ਬਹੁਤ ਸਾਰੇ ਕਨੇਡੀਅਨ ਅਜੇ ਵੀ ਆਪਣੇ ਵਿੱਤੀ ਹਾਲਾਤਾਂ ਨਾਲ ਜੂਝ ਰਹੇ ਹਨ। ਜਿਥੇ ਕੁਝ ਲੋਕ ਆਰਥਿਕ ਤਸਵੀਰ ਦੇ ਸੁਧਰ ਰਹੇ ਹੋਣ ਦੀਆਂ ਗੱਲਾਂ ਕਰ ਰਹੇ ਹਨ, ਉੱਥੇ ਹੀ ਆਮ ਮੱਧ ਵਰਗੀ ਲੋਕ ਅਜੇ ਵੀ ਮਹਿੰਗੇ ਜੀਵਨ ਅਤੇ ਰਹਿਣ-ਸਹਿਣ ਦੀਆਂ ਵਧੀਆਂ ਲਾਗਤਾਂ ਨਾਲ ਸੰਘਰਸ਼ ਕਰ ਰਹੇ ਹਨ।
ਬੁੱਧਵਾਰ ਨੂੰ ਜਾਰੀ ਹੋਏ ਨਵੇਂ ਸਰਵੇਖਣਾਂ ਅਨੁਸਾਰ, ਬਹੁਤ ਸਾਰੇ ਲੋਕ ਮਹਿੰਗਾਈ ਦੇ ਬਾਵਜੂਦ ਬੱਚਤ ਕਰਨ ਲਈ ਵੱਖ-ਵੱਖ ਤਰੀਕਿਆਂ ਦਾ ਸਹਾਰਾ ਲੈ ਰਹੇ ਹਨ। ਐਮਐਨਪੀ ਕਨਜ਼ਿਊਮਰ ਡੈਬਟ ਇੰਡੈਕਸ, ਜੋ ਸਤੰਬਰ ਵਿੱਚ ਆਈਪਸੋਸ ਪੋਲਿੰਗ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਸੀ, ਦੀ ਰਿਪੋਰਟ ਅਨੁਸਾਰ 30 ਪ੍ਰਤੀਸ਼ਤ ਲੋਕ ‘ਬਿੱਲ-ਸਪਲਿਟਿੰਗ’ ਵਰਗੇ ਤਰੀਕਿਆਂ ਨਾਲ ਖਰਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਉਹ ਕਾਰਪੂਲਿੰਗ, ਸੇਲਾਂ ਵਿੱਚ ਵੱਧ ਖਰੀਦਣਾ, ਸਬਸਕ੍ਰਿਪਸ਼ਨ ਸਾਂਝੇ ਕਰਨ ਅਤੇ ਹੋਰ ਲੋਕਾਂ ਨਾਲ ਰਹਿਣਾ ਆਦਿ ਕਰ ਰਹੇ ਹਨ।
ਹਾਲਾਂਕਿ ਕੁਝ ਖੇਤਰਾਂ ਵਿੱਚ ਮਹਿੰਗਾਈ ਘੱਟ ਹੋਈ ਹੈ, ਜਿਵੇਂ ਪੈਟਰੋਲ ਦੀਆਂ ਕੀਮਤਾਂ ਅਤੇ ਕੁੱਝ ਉਤਪਾਦਾਂ ਦੀਆਂ ਛੂਟਾਂ ਨੇ ਰਾਹਤ ਦਿੱਤੀ ਹੈ, ਪਰ ਕੈਨੇਡੀਅਨ ਜੀਵਨ ਦੀ ਲਾਗਤ ਕਈ ਸਾਲਾਂ ਤੋਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਤਿੰਨ ਸਾਲਾਂ ਵਿੱਚ, ਉਪਭੋਗਤਾ ਕੀਮਤ ਸੂਚਕਾਂਕ (ਛਫੀ) 12.6 ਪ੍ਰਤੀਸ਼ਤ ਵਧ ਚੁੱਕਾ ਹੈ।
ਕਿਰਾਏ ਦੇ ਖਰਚੇ ਅਤੇ ਗ੍ਰੋਸਰੀਆਂ૷ਪਿਛਲੇ ਕੁਝ ਸਾਲਾਂ ਵਿੱਚ 20 ਪ੍ਰਤੀਸ਼ਤ ਤੋਂ ਵੀ ਵੱਧ ਵਧੇ ਹਨ। ਇਸ ਨਾਲ ਸਾਫ਼ ਹੈ ਕਿ ਮਹਿੰਗਾਈ ਰੋਕਣ ਦੇ ਯਤਨ ਬਾਵਜੂਦ ਖਰਚਿਆਂ ਦਾ ਬੋਝ ਕਈ ਘਰਾਂ ਦੇ ਵਿੱਤੀ ਸੰਸਥਾਵਾਂ ‘ਤੇ ਦਬਾਅ ਬਣ ਰਿਹਾ ਹੈ।
ਂੲਰਦਾਂੳਲਲੲਟ ਕੈਨੇਡਾ ਦੀ ਪ੍ਰਵਕਤਾ ਸ਼ੈਨਨ ਟੈਰਲ ਕਹਿੰਦੀ ਹੈ ਕਿ ਮਾਸਿਕ ਜਾਂ ਸਾਲਾਨਾ ਮਹਿੰਗਾਈ ਦਰਾਂ ‘ਤੇ ਧਿਆਨ ਦੇਣ ਨਾਲ ਕੁਝ ਵੱਡੀਆਂ ਚੁਨੌਤੀਆਂ ਤੋਂ ਨਜ਼ਰ ਹਟ ਸਕਦੀ ਹੈ। “ਹਾਲਾਂਕਿ ਅਸੀਂ ਮਹਿੰਗਾਈ ਵਿੱਚ ਸੁਧਾਰ ਦੇਖ ਰਹੇ ਹਾਂ, ਪਰ ਸੱਚਾਈ ਇਹ ਹੈ ਕਿ ਕਨੇਡੀਅਨ ਲੋਕਾਂ ਨੇ ਕਈ ਸਾਲਾਂ ਤੋਂ ਬੇਹੱਦ ਉੱਚੀਆਂ ਕੀਮਤਾਂ ਦਾ ਸਾਹਮਣਾ ਕੀਤਾ ਹੈ ਜੋ ਕਿ ਅਜੇ ਵੀ ਜਾਰੀ ਹੈ।
ਉਹਨਾਂ ਕਿਹਾ ਕਿ ਮਹਿੰਗਾਈ ਦਰ ਘਟੀ ਹੈ ਪਰ ਚੀਜ਼ਾਂ ਦੀਆਂ ਕੀਮਤਾਂ ਨਹੀਂ ਘਟੀਆਂ ਸਿਰਫ਼ ਥਮ ਗਈਆਂ ਹਨ ਜਾਂ ਕੀਮਤਾਂ ‘ਚ ਵਾਧਾ ਧੀਮਾਂ ਹੋਇਆ ਹੈ।
ਮਹਿੰਗਾਈ ਨੂੰ ਵਧਾਉਣ ਵਾਲਾ ਸਭ ਤੋਂ ਵੱਡਾ ਤੱਤ ਮੌਰਟਗੇਜ ਦੇ ਵਿਆਜ਼ ਖਰਚਿਆਂ ‘ਚ ਵਾਧਾ ਹੈ, ਜਿਸਦਾ ਸਿੱਧਾ ਅਸਰ ਕੈਨੇਡਾ ਬੈਂਕ ਦੀਆਂ ਤੇਜ਼ ਵਿਆਜ ਦਰ ਵਧਾਉਣ ਵਾਲੀਆਂ ਨੀਤੀਆਂ ਨਾਲ ਪਿਆ। ਹਾਲਾਂਕਿ ਕੈਨੇਡਾ ਬੈਂਕ ਨੇ ਜੂਨ ਤੋਂ ਲੈ ਕੇ ਤਿੰਨ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ, ਪਰ ਬੌਰੋਅਰਾਂ ਲਈ ਖ਼ਰਚੇ ਅਜੇ ਵੀ ਬਹੁਤ ਜ਼ਿਆਦਾ ਹਨ।
ਵੈਸ ਕੌਵਨ ਦੱਸਦੇ ਹਨ ਕਿ ਜਦ ਤੱਕ ਵਿਆਜ ਦਰਾਂ ਵਿੱਚ ਹੋਰ ਕਟੌਤੀ ਨਹੀਂ ਹੁੰਦੀ, ਲੋਕਾਂ ਨੂੰ ਅਜੇ ਵੀ ਇਸ ਬੋਝ ਦਾ ਸਾਹਮਣਾ ਕਰਨਾ ਪਵੇਗਾ।
ਇਕ ਆਂਕੜੇ ਮੁਤਾਬਕ, ਮਾਸਿਕ ਸਰਵੇਖਣ ਵਿੱਚ 31 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਸਾਲ ਬਾਅਦ ਉਹਨਾਂ ਦੀ ਕਰਜ਼ੇ ਦੀ ਸਥਿਤੀ ਸੁਧਰੇਗੀ। ਪਰ 48 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ, ਭਾਵੇਂ ਵਿਆਜ ਦਰਾਂ ਘਟਣ, ਉਹਨਾਂ ਨੂੰ ਆਪਣਾ ਕਰਜ਼ਾ ਵਾਪਸ ਕਰਨ ਬਾਰੇ ਅਜੇ ਵੀ ਚਿੰਤਾ ਹੈ।

Related Articles

Latest Articles