1.4 C
Vancouver
Saturday, January 18, 2025

ਕੈਨੇਡਾ ਦੀ ਮਹਿੰਗਾਈ ਦਰ ਘੱਟ ਕੇ 1.6% ਹੋਈ, ਬੈਂਕ ਆਫ਼ ਕੈਨੇਡਾ ਦੀ ਮੀਟਿੰਗ 23 ਅਕਤੂਬਰ ਨੂੰ

ਸਰੀ, (ਸਿਮਰਨਜੀਤ ਸਿੰਘ): ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਸਾਲਾਨਾ ਮਹਿੰਗਾਈ ਦੀ ਦਰ ਸਤੰਬਰ ਵਿਚ ਤੀਬਰਤਾ ਨਾਲ ਘਟ ਕੇ 1.6% ‘ਤੇ ਪਹੁੰਚ ਗਈ ਹੈ, ਜੋ ਬੈਂਕ ਆਫ ਕੈਨੇਡਾ ਦੇ 2 ਪ੍ਰਤੀਸ਼ਤ ਦੇ ਟੀਚੇ ਤੋਂ ਵੀ ਘੱਟ ਹੋ ਗਈ ਹੈ।
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਸਤੰਬਰ ਵਿੱਚ ਸਾਲਾਨਾ ਮੰਹਗਾਈ ਦੀ ਦਰ 1.6 ਪ੍ਰਤੀਸ਼ਤ ਰਹੀ, ਜੋ ਅਗਸਤ ਵਿੱਚ 2 ਪ੍ਰਤੀਸ਼ਤ ਸੀ।
ਗੈਸੋਲੀਨ ਦੀਆਂ ਕੀਮਤਾਂ ਵਿੱਚ 10.7% ਦੀ ਗਿਰਾਵਟ ਨੇ ਮਹਿੰਗਾਈ ਦਰ ਨੂੰ ਘੱਟ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਜੇਕਰ ਗੈਸੋਲੀਨ ਦੀਆਂ ਕੀਮਤਾਂ ਨੂੰ ਦਖਲ ਦੇਣ ਦੇ ਤੌਰ ‘ਤੇ ਹਟਾ ਦਿੱਤਾ ਜਾਵੇ, ਤਾਂ ਮਹਿੰਗਾਈ ਦਰ 2.2% ਦੇ ਪੱਧਰ ‘ਤੇ ਆ ਜਾਂਦੀ, ਜੋ ਕਿ ਅਗਸਤ ਦੇ ਅੰਕੜਿਆਂ ਦੇ ਤਕਰੀਬਨ ਬਰਾਬਰ ਹੈ।
ਪਰ ਦੂਜੇ ਪਾਸੇ ਦੀ ਤਸਵੀਰ ਇਹ ਹੈ ਕਿ ਮਹਿੰਗਾਈ ਦਰ ਘਟਨ ਦੇ ਬਾਵਜੂਦ ਕਿਰਾਏ ਅਤੇ ਗ੍ਰੋਸਰੀ ਦੇ ਖਰਚੇ ਵਧੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਭੋਜਨ ਦੀਆਂ ਕੀਮਤਾਂ ਮੁੱਖ ਮਹਿੰਗਾਈ ਦਰ ਨਾਲੋਂ ਤੇਜ਼ ਰਫਤਾਰ ਨਾਲ ਵਧ ਰਹੀਆਂ ਹਨ। ਸਲਾਨਾ ਅਧਾਰ ‘ਤੇ, ਸਮੁੰਦਰੀ ਭੋਜਨ ਅਤੇ ਬੀਜ ਦੀਆਂ ਕੀਮਤਾਂ ਵਿੱਚ ਕੁਝ ਗਿਰਾਵਟ ਦੇਖੀ ਗਈ ਪਰ ਪਰ ਤਾਜ਼ਾ ਬੀਫ ਅਤੇ ਅੰਡਿਆਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਸਤੰਬਰ ਦੌਰਾਨ, ਕਿਰਾਏ ਦੀ ਵਾਧਾ ਦਰ ਵਿੱਚ ਮਾਮੂਲੀ ਗਿਰਾਵਟ ਆਈ ਹੈ। ਸਾਲਾਨਾ ਦਰ ਸਾਲ ਦੇ ਮੁਕਾਬਲੇ ਅਗਸਤ ਵਿੱਚ 8.9% ਸੀ, ਜੋ ਸਤੰਬਰ ਵਿੱਚ 8.2% ਤੇ ਆ ਗਈ। ਨਿਊਫੰਡਲੈਂਡ ਐਂਡ ਲੈਬਰਾਡੌਰ, ਨਿਊ ਬ੍ਰੰਜ਼ਵਿਕ ਅਤੇ ਬੀਸੀ ਵਿੱਚ ਕਿਰਾਏ ਦੀਆਂ ਕੀਮਤਾਂ ਦੀ ਰਫ਼ਤਾਰ ਵੀ ਘਟੀ ਹੈ।
ਕਈ ਮਾਹਰਾਂ ਨੇ ਮੰਨਿਆ ਹੈ ਕਿ ਇਹ ਨਵੇਂ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ ਵਿੱਚ 50 ਅੰਕਾਂ ਦੀ ਕਟੌਤੀ ਦੇ ਫੈਸਲੇ ਲਈ ਮੌਕਾ ਬਣਾ ਸਕਦੇ ਹਨ। ਬੈਂਕ ਇਸ ਸਾਲ ਵਿੱਚ ਹੁਣ ਤੱਕ ਤਿੰਨ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਚੁੱਕਾ ਹੈ। ਅਗਲੀ ਵਿਆਜ ਦਰ ਬਾਰੇ ਮੀਟਿੰਗ 23 ਅਕਤੂਬਰ ਨੂੰ ਹੋਣੀ ਹੈ, ਜਿੱਥੇ ਮਾਹਿਰਾਂ ਨੂੰ ਉਮੀਦ ਹੈ ਕਿ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਕਾਫੀ ਮਜ਼ਬੂਤ ਹੈ।
ਹਵਾਈ ਯਾਤਰਾ ਦੀ ਕੀਮਤ ਸਤੰਬਰ ਵਿੱਚ 4.4 ਪ੍ਰਤੀਸ਼ਤ ਅਤੇ ਮਹੀਨਾਵਾਰ ਆਧਾਰ ‘ਤੇ 14.3 ਪ੍ਰਤੀਸ਼ਤ ਘਟੀ ਹੈ, ਜੋ ਸਾਲਾਨਾ ਰੁਝਾਨਾਂ ਦੇ ਮਤਾਬਕ ਆਮ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles